‘ਦਿ ਰਾਜਾ ਸਾਹਬ’ ਦੀ ਪਹਿਲੀ ਝਲਕ ’ਚ ਪ੍ਰਭਾਸ ਨੇ ਕੀਤਾ ਹੈਰਾਨ

Wednesday, Jul 31, 2024 - 10:22 AM (IST)

‘ਦਿ ਰਾਜਾ ਸਾਹਬ’ ਦੀ ਪਹਿਲੀ ਝਲਕ ’ਚ ਪ੍ਰਭਾਸ ਨੇ ਕੀਤਾ ਹੈਰਾਨ

ਮੁੰਬਈ (ਬਿਊਰੋ) - ਪੈਨ ਇੰਡੀਆ ਫਿਲਮ ‘ਦਿ ਰਾਜਾ ਸਾਹਬ’ ਨਾਲ ਪ੍ਰਭਾਸ ਇਕ ਵਾਰ ਫਿਰ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹਨ। ਨਿਰਮਾਤਾਵਾਂ ਨੇ ਫਿਲਮ ਦੀ ਪਹਿਲੀ ਝਲਕ ਸਾਂਝੀ ਕੀਤੀ, ਜਿਸ ਵਿਚ ਪ੍ਰਭਾਸ ਸ਼ਾਨਦਾਰ ਨਜ਼ਰ ਆ ਰਹੇ ਹਨ ਤੇ ਆਪਣੇ ਪੁਰਾਣੇ ਊਰਜਾਵਾਨ ਆਕਰਸ਼ਣ ਨੂੰ ਵਾਪਸ ਲਿਆ ਰਹੇ ਹਨ। ਝਲਕ ਨੇ ਇਹ ਵੀ ਖੁਲਾਸਾ ਕੀਤਾ ਕਿ ‘ਦਿ ਰਾਜਾ ਸਾਹਬ’ 10 ਅਪ੍ਰੈਲ, 2025 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ, ਜੋ ਪ੍ਰਸ਼ੰਸਕਾਂ ਲਈ ਇਕ ਸਹੀ ਜਸ਼ਨ ਦਾ ਵਾਅਦਾ ਕਰਦੀ ਹੈ। 

ਇਹ ਖ਼ਬਰ ਵੀ ਪੜ੍ਹੋ -KRITI SANON ਨੇ ਆਈਲੈਂਡ 'ਚ ਪ੍ਰੇਮੀ ਨਾਲ ਮਨਾਇਆ ਆਪਣਾ ਜਨਮਦਿਨ, ਤਸਵੀਰਾਂ ਵਾਇਰਲ

ਪੈਨ ਇੰਡੀਆ ਦੀ ਝਲਕ ਪ੍ਰਭਾਸ ਦੁਆਰਾ ਇਕ ਸੁੰਦਰ ਵਿੰਟੇਜ ਸਥਾਨ ’ਤੇ ਬਾਈਕ ’ਤੇ ਸ਼ਾਨਦਾਰ ਐਂਟਰੀ ਕਰਨ ਨਾਲ ਸ਼ੁਰੂ ਹੁੰਦੀ ਹੈ। ਉਹ ਫਿਰ ਸੂਰਜਮੁਖੀ ਦਾ ਗੁਲਦਸਤਾ ਫੜ ਕੇ ਆਪਣੀ ਬਾਈਕ ਤੋਂ ਉਤਰਦਾ ਹੈ ਤੇ ਖੁਦ ’ਤੇ ਫੁਲ ਲਾਉਣ ਨੂੰ ਤੋਂ ਪਹਿਲਾਂ ਬਾਈਕ ਦੇ ਸ਼ੀਸ਼ੇ ਵਿਚ ਆਪਣੇ ਆਪ ਨੂੰ ਦੇਖਦਾ ਹੈ। ਬੀ.ਜੀ.ਐੱਮ. ਪੂਰੀ ਤਰ੍ਹਾਂ ਨਾਲ ਦ੍ਰਿਸ਼ ਨਾਲ ਤਾਲਮੇਲ ਮਿਲਾਉਂਦਾ ਹੈ, ਜਿਸ ਨਾਲ ਇਹ ਬਹੁਤ ਵਧੀਆ ਦਿੱਖਦਾ ਹੈ। ਫਿਲਹਾਲ ਫਿਲਮ ਦੀ 40% ਸ਼ੂਟਿੰਗ ਪੂਰੀ ਹੋ ਚੁੱਕੀ ਹੈ ਤੇ 2 ਅਗਸਤ ਤੋਂ ਇਕ ਹੋਰ ਵੱਡਾ ਸ਼ੈਡਿਊਲ ਸ਼ੁਰੂ ਹੋਣ ਜਾ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News