ਇਸ ਅਦਾਕਾਰਾ ਨਾਲ ਵਿਅਕਤੀ ਨੇ ਚਲਦੀ ਬੱਸ ਕੀਤੀ ਸ਼ਰਮਨਾਕ ਹਰਕਤ, ਕੀਤੇ ਗੰਦੇ ਇਸ਼ਾਰੇ

Wednesday, Aug 07, 2024 - 01:36 PM (IST)

ਮੁੰਬਈ- ਸਨਾਇਆ ਇਰਾਨੀ ਟੀ.ਵੀ. ਦੀ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਹੈ। ਉਸ ਨੇ ਆਪਣੀ ਅਦਾਕਾਰੀ ਦੇ ਦਮ 'ਤੇ ਵੱਖਰੀ ਪਛਾਣ ਬਣਾਈ ਹੈ। ਸਨਾਇਆ ਅਕਸਰ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਨਾਲ ਲੋਕਾਂ ਦਾ ਦਿਲ ਜਿੱਤਦੀ ਨਜ਼ਰ ਆਉਂਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਦੱਸਿਆ ਕਿ ਮੁੰਬਈ 'ਚ ਚੱਲਦੀ ਬੱਸ 'ਚ ਇਕ ਵਿਅਕਤੀ ਨੇ ਉਸ ਨਾਲ ਗਲਤ ਹਰਕਤ ਕੀਤੀ।ਭਾਵੇਂ ਸਨਾਇਆ ਇਰਾਨੀ ਹੁਣ ਇੰਡਸਟਰੀ 'ਚ ਕੰਮ ਨਹੀਂ ਕਰ ਰਹੀ ਹੈ, ਪਰ ਉਸ ਦੇ ਪ੍ਰਸ਼ੰਸਕ ਅਜੇ ਵੀ ਅਦਾਕਾਰਾ ਨੂੰ ਪਿਆਰ ਕਰਦੇ ਹਨ। 2006 'ਚ ਸਨਾਇਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਆਮਿਰ ਖਾਨ ਅਤੇ ਕਾਜੋਲ ਦੀ ਫਿਲਮ 'ਫਨਾ' ਨਾਲ ਕੀਤੀ ਸੀ।

PunjabKesari

ਵੱਡੇ ਪਰਦੇ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ, ਸਨਾਇਆ ਨੇ 2007 'ਚ 'ਲੇਫਟ ਰਾਈਟ ਲੈਫਟ' ਨਾਲ ਟੀਵੀ ਡੈਬਿਊ ਕੀਤਾ। ਇਸ ਸ਼ੋਅ 'ਚ ਉਨ੍ਹਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਸੀ।ਉਦੋਂ ਤੋਂ ਸਨਾਇਆ ਇਰਾਨੀ ਨੂੰ ਕਈ ਮਸ਼ਹੂਰ ਟੀਵੀ ਸ਼ੋਅਜ਼ 'ਚ ਦੇਖਿਆ ਗਿਆ ਸੀ। 

PunjabKesari

ਪਰ ਅਦਾਕਾਰਾ ਨੂੰ ਸ਼ੋਅ 'ਮਿਲੇ ਜਬ ਹਮ ਤੁਮ' ਤੋਂ ਹਰ ਘਰ 'ਚ ਪਛਾਣ ਮਿਲੀ। ਇਸ ਸੀਰੀਅਲ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।ਸਨਾਇਆ ਇਰਾਨੀ ਨੇ ਕਾਫੀ ਸਮੇਂ ਤੋਂ ਐਕਟਿੰਗ ਦੀ ਦੁਨੀਆ ਤੋਂ ਦੂਰੀ ਬਣਾ ਰੱਖੀ ਹੈ। ਪਰ ਹਾਲ ਹੀ 'ਚ ਅਦਾਕਾਰਾ ਨੇ ਇੱਕ ਇੰਟਰਵਿਊ 'ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਆਪਣੇ ਨਾਲ ਵਾਪਰੀ ਸ਼ਰਮਨਾਕ ਘਟਨਾ ਬਾਰੇ ਗੱਲ ਕਰਦੇ ਹੋਏ ਸਨਾਇਆ ਨੇ ਕਿਹਾ, 'ਜਦੋਂ ਮੈਂ ਕਾਲਜ ਤੋਂ ਘਰ ਜਾ ਰਹੀ ਸੀ ਤਾਂ ਬੱਸ 'ਚ ਇਕ ਵਿਅਕਤੀ ਮੇਰੀ ਲੱਤ ਨੂੰ ਛੂਹ ਰਿਹਾ ਸੀ।

PunjabKesari

'ਅਦਾਕਾਰਾ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਵਿਅਕਤੀ ਬੱਸ 'ਚ ਮੇਰੇ ਸਾਹਮਣੇ ਵਾਲੀ ਸੀਟ 'ਤੇ ਬੈਠ ਗਿਆ ਅਤੇ ਮੈਨੂੰ ਦੇਖ ਕੇ ਗਲਤ ਹਰਕਤਾਂ ਕਰਨ ਲੱਗਾ। ਉਸ ਆਦਮੀ ਦੀ ਇਹ ਹਰਕਤ ਦੇਖ ਕੇ ਮੈਂ ਕਾਫੀ ਹੈਰਾਨ ਰਹਿ ਗਈ।ਪਰ ਫਿਰ ਮੈਂ ਅਤੇ ਮੇਰੇ ਦੋਸਤ ਅਗਲੇ ਬੱਸ ਸਟਾਪ 'ਤੇ ਉਤਰ ਗਏ। ਇਹ ਘਟਨਾ ਮੇਰੇ ਲਈ ਬਹੁਤ ਡਰਾਉਣੀ ਸੀ।

ਇਹ ਖ਼ਬਰ ਵੀ ਪੜ੍ਹੋ - ਲਵਕੇਸ਼ ਕਟਾਰੀਆ ਨਾਲ ਐਲਵਿਸ਼ ਯਾਦਵ ਦੇ ਬੈੱਡਰੂਮ ਦੀ ਵੀਡੀਓ ਨੇ ਮਚਾਈ ਤਰਥੱਲੀ

ਦੱਸਿਆ ਜਾਂਦਾ ਹੈ ਕਿ ਸਨਾਇਆ ਦੀ ਮੁਲਾਕਾਤ 'ਮਿਲੇ ਜਬ ਹਮ ਤੁਮ' ਦੇ ਸੈੱਟ 'ਤੇ ਮੋਹਿਤ ਸਹਿਗਲ ਨਾਲ ਹੋਈ ਸੀ। ਦੋਹਾਂ ਦੀ ਦੋਸਤੀ ਹੋਈ ਅਤੇ ਫਿਰ ਪਿਆਰ ਹੋ ਗਿਆ ਅਤੇ ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰ ਲਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News