ਸਟਾਈਲਿਸ਼ ਅਤੇ ਖ਼ੂਬਸੂਰਤ ਅਦਾਕਾਰਾ ਕ੍ਰਿਤੀ ਸੈਨਨ ਦਾ MondayMood ਕੀ ਹੈ? ਆਓ ਜਾਣੀਏ

Tuesday, Jun 14, 2022 - 06:07 PM (IST)

ਸਟਾਈਲਿਸ਼ ਅਤੇ ਖ਼ੂਬਸੂਰਤ ਅਦਾਕਾਰਾ ਕ੍ਰਿਤੀ ਸੈਨਨ ਦਾ MondayMood ਕੀ ਹੈ? ਆਓ ਜਾਣੀਏ

ਬਾਲੀਵੁੱਡ ਡੈਸਕ: ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਆਪਣੀ ਨਿੱਜੀ ਜ਼ਿੰਦਗੀ ’ਚ ਵੀ ਓਨੀ ਹੀ ਸਟਾਈਲਿਸ਼ ਅਤੇ ਖੂਬਸੂਰਤ ਦਿਖਾਈ ਦਿੰਦੀ ਹੈ ਜਿੰਨੀ ਉਹ ਵੱਡੇ ਪਰਦੇ ’ਤੇ ਨਜ਼ਰ ਆਉਂਦੀ ਹੈ। ਆਪਣੀ ਸ਼ਾਨਦਾਰ ਸ਼ਖਸੀਅਤ ਅਤੇ ਬੇਮਿਸਾਲ ਫ਼ਿਟਨੈੱਸ ਕਾਰਨ ਫ਼ੈਸ਼ਨ ਇੰਡਸਟਰੀ 'ਚ ਵੀ ਕ੍ਰਿਤੀ ਸੈਨਨ ਦੀ ਕਾਫ਼ੀ ਮੰਗ ਹੈ ਅਤੇ ਸੋਸ਼ਲ ਮੀਡੀਆ 'ਤੇ ਵੀ ਸਭ ਤੋਂ ਵੱਧ ਐਕਟਿਵ ਅਦਾਕਾਰਾਂ 'ਚੋਂ ਇਕ ਮੰਨਿਆ ਜਾਂਦਾ ਹੈ।  ਉਹ ਅਕਸਰ ਆਪਣੀਆਂ ਮਨਮੋਹਕ ਪੋਸਟਾਂ ਨਾਲ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡਦੀ।

ਇਹ  ਵੀ ਪੜ੍ਹੋ :  ਕ੍ਰਿਤੀ ਸੈਨਨ ਨੇ ਭੁੱਖੇ-ਪਿਆਸੇ ਕੁੱਤਿਆਂ ਨੂੰ ਦਿੱਤਾ ਭੋਜਨ-ਪਾਣੀ, ਪ੍ਰਸ਼ੰਸਕਾਂ ਨੇ ਕੀਤੀ ਅਦਾਕਾਰਾ ਦੀ ਖ਼ੂਬ ਤਾਰੀਫ਼

 

PunjabKesari

ਇਸ  ਦੇ ਨਾਲ ਹੀ  ਜਿੱਥੇ ਸੋਮਵਾਰ ਦਾ ਦਿਨ ਜ਼ਿਆਦਾਤਰ ਲੋਕਾਂ ਲਈ ਖ਼ਾਸ ਹੁੰਦਾ ਹੈ। ਆਪਣੇ ਸੋਮਵਾਰ ਦੇ ਮੂਡ ਨੂੰ ਸਾਂਝਾ ਕਰਦੇ ਹੋਏ ਕ੍ਰਿਤੀ ਆਪਣੇ ਪ੍ਰਸ਼ੰਸਕਾਂ ਨੂੰ ਕੁਝ ਖੂਬਸੂਰਤ ਥਾਵਾਂ ਬਾਰੇ ਦੱਸ ਰਹੀ ਹੈ। ਸੋਮਵਾਰ ਨੂੰ ਸਵਦੇਸ਼ੀ ਮਾਈਕ੍ਰੋ-ਬਲੌਗਿੰਗ ਪਲੇਟਫ਼ਾਰਮ ਕੂ ਐਪ ’ਤੇ ਇਕ ਵੀਡੀਓ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਲਿਖਿਆ, "ਸ਼ਾਇਦ ਮੇਰਾ #MondayMood ਅਜਿਹਾ ਹੋਵੇ।"  ਇਸ ਵੀਡੀਓ 'ਚ ਉਸ ਨੂੰ ਪਹਾੜਾਂ ਦੇ ਵਿਚਕਾਰ ਬਣੇ ਟੂਰਿਸਟ ਪੁਲ 'ਤੇ ਦੇਖਿਆ ਜਾ ਸਕਦਾ ਹੈ।  

ਇਹ  ਵੀ ਪੜ੍ਹੋ : ਕਿਰਨ ਖ਼ੇਰ ਦੇ ਜਨਮਦਿਨ ‘ਤੇ ਪਤੀ ਅਨੁਪਮ ਨੇ ਦਿੱਤੀਆਂ ਸ਼ੁਭਕਾਮਨਾਵਾਂ, ਪੁੱਤਰ ਨੂੰ ਲੈ ਕੇ ਕਹੀ ਇਹ ਗੱਲ

ਅਦਾਕਾਰਾ ਨੇ ਹਾਲ ਹੀ 'ਚ ਇੰਡਸਟਰੀ 'ਚ ਆਪਣੇ 8 ਸਾਲ ਪੂਰੇ ਹੋਣ 'ਤੇ ਫ਼ਿਟਨੈੱਸ ਦੇ ਖ਼ੇਤਰ 'ਚ ਕਦਮ ਰੱਖਿਆ ਹੈ।  ਫ਼ਿਟਨੈੱਸ ਕਮਿਊਨਿਟੀ 'ਚ ਨਿਵੇਸ਼ ਕਰਦੇ ਹੋਏ ਉਨ੍ਹਾਂ ਨੇ 'ਦਿ ਟ੍ਰਾਇਬ' ਲਾਂਚ ਕੀਤਾ ਹੈ।  ਇਸ ਦੀ ਜਾਣਕਾਰੀ ਕ੍ਰਿਤੀ ਸੈਨਨ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਸੀ।  

 


ਆਪਣੀ ਲੁੱਕ ਅਤੇ ਕਿਊਟ ਮੁਸਕਰਾਹਟ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਕ੍ਰਿਤੀ ਨੂੰ ਨਾ ਸਿਰਫ਼ ਬਾਕਸ ਆਫਿਸ 'ਤੇ ਸਗੋਂ ਸੋਸ਼ਲ ਮੀਡੀਆ 'ਤੇ ਵੀ ਉਸ ਦੇ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਫ਼ੋਲੋ ਕੀਤਾ ਜਾਂਦਾ ਹੈ।  ਖ਼ਾਸ ਤੌਰ 'ਤੇ 31 ਸਾਲ ਦੀ ਕ੍ਰਿਤੀ 'ਤੇ ਹਰ ਤਰ੍ਹਾਂ ਦੇ ਪਹਿਰਾਵੇ ਬਹੁਤ ਵਧੀਆ ਲੱਗਦੇ ਹਨ।


author

Anuradha

Content Editor

Related News