ਦੂਜੇ ਸ਼ੁੱਕਰਵਾਰ ‘ਦਿ ਕਸ਼ਮੀਰ ਫਾਈਲਜ਼’ ਦੇ ਤੋੜੇ ਕਮਾਈ ਦੇ ਰਿਕਾਰਡ, ਜਾਣੋ ਕਲੈਕਸ਼ਨ

03/19/2022 10:33:48 AM

ਮੁੰਬਈ (ਬਿਊਰੋ)– ‘ਦਿ ਕਸ਼ਮੀਰ ਫਾਈਲਜ਼’ ਫ਼ਿਲਮ ਆਪਣੀ ਰਿਲੀਜ਼ ਤੋਂ ਬਾਅਦ ਚਰਚਾ ’ਚ ਆ ਗਈ ਹੈ। ਫ਼ਿਲਮ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਦੇ ਨਾਲ ਇਸ ਦੀ ਕਮਾਈ ’ਚ ਰਿਕਾਰਡਤੋੜ ਵਾਧਾ ਹੋਇਆ ਹੈ।

ਦੱਸ ਦੇਈਏ ਕਿ ‘ਦਿ ਕਸ਼ਮੀਰ ਫਾਈਲਜ਼’ ਨੇ ਰਿਲੀਜ਼ ਦੇ 8ਵੇਂ ਦਿਨ (ਦੂਜੇ ਸ਼ੁੱਕਰਵਾਰ) 19.15 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਜੇਕਰ ਅੰਕੜਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਰਿਲੀਜ਼ ਦੇ 8ਵੇਂ ਦਿਨ ‘ਬਾਹੂਬਲੀ 2’ ਨੇ 19.75 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਉਥੇ ‘ਦੰਗਲ’ ਨੇ 18.59 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

ਫ਼ਿਲਮ 8ਵੇਂ ਦਿਨ ‘ਬਾਹੂਬਲੀ 2’ ਦੇ ਰਿਕਾਰਡ ਦੇ ਨਜ਼ਦੀਕ ਤਾਂ ਪਹੁੰਚੀ ਹੀ ਪਰ ਨਾਲ ਹੀ ‘ਦੰਗਲ’ ਵਰਗੀ ਬਲਾਕਬਸਟਰ ਫ਼ਿਲਮ ਦਾ ਰਿਕਾਰਡ ਤੋੜ ਦਿੱਤਾ। ਫ਼ਿਲਮ ਨੇ ਹੁਣ ਤਕ ਕੁਲ 116.45 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

ਦੱਸ ਦੇਈਏ ਕਿ ਫ਼ਿਲਮ ਪਹਿਲੇ ਦਿਨ ਲਗਭਗ 630 ਸਕ੍ਰੀਨਜ਼ ’ਤੇ ਰਿਲੀਜ਼ ਹਈ ਸੀ। ਹੁਣ 8ਵੇਂ ਦਿਨ ਸਕ੍ਰੀਨਜ਼ ਦੀ ਗਿਣਤੀ 4000 ਹੈ। ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ, ਜਦੋਂ ਕਿਸੇ ਫ਼ਿਲਮ ਲਈ ਰਿਲੀਜ਼ ਤੋਂ ਬਾਅਦ ਸਕ੍ਰੀਨਜ਼ ਵਧਾਉਣੀਆਂ ਪਈਆਂ ਹਨ, ਉਹ ਵੀ ਇੰਨੇ ਵੱਡੇ ਅੰਕੜੇ ਨਾਲ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News