‘ਥੰਗਲਾਨ’ ਦਾ ਪਹਿਲਾ ਸਿੰਗਲ ‘ਮੁਰਗਾ-ਮੁਰਗੀ’ ਹੋਇਆ ਰਿਲੀਜ਼

Friday, Jul 19, 2024 - 11:00 AM (IST)

‘ਥੰਗਲਾਨ’ ਦਾ ਪਹਿਲਾ ਸਿੰਗਲ ‘ਮੁਰਗਾ-ਮੁਰਗੀ’ ਹੋਇਆ ਰਿਲੀਜ਼

ਮੁੰਬਈ (ਬਿਊਰੋ) - ਚਿਆਨ ਵਿਕਰਮ ਸਟਾਰਰ ਫਿਲਮ ‘ਥੰਗਲਾਨ’ ਦੇ ਦਿਲਚਸਪ ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ, ਨਿਰਮਾਤਾਵਾਂ ਨੇ ਇਸ ਇਤਿਹਾਸਕ ਫੈਂਟਸੀ ਡਰਾਮੇ ਦਾ ਪਹਿਲਾ ਸਿੰਗਲ ਟਰੈਕ ‘ਮੁਰਗਾ ਮੁਰਗੀ’ ਰਿਲੀਜ਼ ਕੀਤਾ ਹੈ। ‘ਥੰਗਲਾਨ’ ਕੇ. ਜੀ. ਐੱਫ. (ਕੋਲਾਰ ਗੋਲਡ ਫੀਲਡਜ਼) ਦੀ ਇਕ ਸੱਚੀ ਕਹਾਣੀ ਹੈ। 

ਜਦੋਂ ਕੇ. ਜੀ. ਐੱਫ. ਅੰਗਰੇਜ਼ਾਂ ਦੁਆਰਾ ਖੋਜਿਆ ਗਿਆ ਸੀ, ਜਿਨ੍ਹਾਂ ਨੇ ਆਪਣੇ ਉਦੇਸ਼ਾਂ ਲਈ ਇਸ ਨੂੰ ਪੂਰੀ ਤਰ੍ਹਾਂ ਲੁੱਟਿਆ। ਇਹ ਫਿਲਮ ਦਰਸ਼ਕਾਂ ਲਈ ਵਿਲੱਖਣ ਸੰਕਲਪ ਲਿਆਉਣ ਦੇ ਸਾਊਥ ਇੰਡਸਟਰੀ ਦੇ ਰੁਝਾਨ ਨੂੰ ਅੱਗੇ ਲਿਜਾਣ ਵਾਲੀ ਹੈ। ਇਹ ਇਕ ਹੋਰ ਸਾਊਥ ਇੰਡੀਅਨ ਫਿਲਮ ਹੈ ਜਿਸ ਦਾ ਕੰਸੈਪਟ ਬਹੁਤ ਹੀ ਵਿਲੱਖਣ ਹੈ। ‘ਥੰਗਲਾਨ’ ਵਿਚ ਮੁੱਖ ਭੂਮਿਕਾ ’ਚ ਮਾਲਵਿਕਾ ਮੋਹਨਨ ਵੀ ਹੈ, ਜੋ 15 ਅਗਸਤ, 2024 ਨੂੰ ਹਿੰਦੀ, ਤਾਮਿਲ, ਤੇਲਗੂ, ਕੰਨੜ ਤੇ ਮਲਿਆਲਮ ਵਿਚ ਦੁਨੀਆ ਭਰ ’ਚ ਰਿਲੀਜ਼ ਹੋਣ ਵਾਲੀ ਹੈ। ਫਿਲਮ ਦਾ ਸੰਗੀਤ ਜੀਵੀ ਪ੍ਰਕਾਸ਼ ਕੁਮਾਰ ਨੇ ਤਿਆਰ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News