ਪਤੀ ਦੀ ਪਹਿਲੀ ਬਰਸੀ ’ਤੇ ਮੰਦਿਰਾ ਨੇ ਰੱਖਿਆ ਗੁਰੂਦੁਆਰੇ ’ਚ ਅਖੰਡ ਪਾਠ, ਸੰਗਤਾਂ ਨੂੰ ਛਕਾਇਆ ਲੰਗਰ

Friday, Jul 01, 2022 - 02:11 PM (IST)

ਮੁੰਬਈ: ਬਾਲੀਵੁੱਡ ਅਦਾਕਾਰਾ ਮੰਦਿਰਾ ਬੇਦੀ ਉਸ ਸਮੇਂ ਚੂਰ-ਚੂਰ ਹੋ ਗਈ ਜਦੋਂ ਉਸ ਨੇ ਆਪਣੇ ਪਿਆਰ ਰਾਜ ਕੌਸ਼ਲ ਨੂੰ ਗੁਆ ਦਿੱਤਾ। ਰਾਜ ਕੌਸ਼ਲ ਦੀ ਪਿਛਲੇ ਸਾਲ 30 ਜੂਨ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਜ਼ਾਹਿਰ ਹੈ ਕਿ ਪਤੀ ਦੀ ਮੌਤ ਮੰਦਿਰਾ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਸੀ, ਅਜਿਹਾ ਸਦਮਾ ਜਿਸ ਤੋਂ ਉਹ ਇਕ ਸਾਲ ਬਾਅਦ ਵੀ ਬਾਹਰ ਨਹੀਂ ਨਿਕਲ ਸਕੀ। ਮੰਦਿਰਾ ਹਰ ਪਲ ਆਪਣੇ ਪਤੀ ਦੀ ਯਾਦ ’ਚ ਕੋਈ ਨਾ ਕੋਈ ਪੋਸਟ ਸਾਂਝੀ ਕਰਦੀ ਰਹਿੰਦੀ ਹੈ।30 ਜੂਨ ਨੂੰ ਰਾਜ ਦੀ ਪਹਿਲੀ ਬਰਸੀ ’ਤੇ ਇਕ ਵਾਰ ਫ਼ਿਰ ਮੰਦਿਰਾ ਰਾਜ ਦੀਆਂ ਯਾਦਾਂ ’ਚ ਗੁਆਚ ਗਈ। ਮੰਦਿਰਾ ਨੇ ਆਪਣੇ ਪਤੀ ਦੀ ਪਹਿਲੀ ਬਰਸੀ ’ਤੇ ਦੋ ਦਿਨ ਪ੍ਰਾਰਥਨਾ ਸਭਾ ਰੱਖੀ ਅਤੇ ਗੁਰੂਦੁਆਰੇ ’ਚ ਅਖੰਡ ਪਾਠ ਰੱਖਿਆ। ਅਖੰਡ ਪਾਠ ਦੌਰਾਨ ਮੰਦਿਰਾ ਦੇ ਦੋਵੇਂ ਬੱਚੇ ਵੀ ਉਸ ਦੇ ਨਾਲ ਸਨ।

PunjabKesari

ਇਹ  ਵੀ ਪੜ੍ਹੋ : ਆਓ ਜਾਣਿਏ ਬਾਲੀਵੁੱਡ ਸਿਤਾਰਿਆਂ ਦੇ ਮਨਪਸੰਦ ਭੋਜਨ ਬਾਰੇ

ਮੰਦਿਰਾ ਨੇ ਗੁਰੂਦੁਆਰੇ ’ਚ ਲੰਗਰ ਛੱਕਿਆ।ਘਰ ’ਚ ਪ੍ਰਾਰਥਨਾ ਸਭਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਤਸਵੀਰਾਂ ਸਾਂਝੀਆਂ ਕਰਕੇ ਮੰਦਿਰਾ ਨੇ ਲਿਖਿਆ ਕਿ ‘2 ਦਿਨ ਦੀ ਪੂਜਾ ਅਤੇ ਤੁਹਾਡੇ ਲਈ ਬਹੁਤ ਸਾਰਾ ਪਿਆਰ ਰਾਜ, ਆਸਮਾਨ ਸਾਰਾ ਦਿਨ ਤੁਹਾਡੇ ਲਈ ਰੋਂਦਾ ਰਿਹਾ, ਜਿਵੇਂ ਅਸੀਂ ਰੋ ਰਹੇ ਸੀ, ਤੁਸੀਂ ਜਿੱਥੇ ਵੀ ਹੋ ਸ਼ਾਂਤੀ ਅਤੇ ਪਿਆਰ ਨਾਲ ਰਹੋ।’

PunjabKesari

ਮੰਦਿਰਾ ਦਾ ਇਸ ਪੋਸਟ ’ਚ ਦਰਦ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਉਹ ਅੱਜ ਤੱਕ ਇਸ ਨੂੰ ਦੂਰ ਨਹੀਂ ਕਰ ਸਕੀ। ਹਾਲਾਂਕਿ ਤਸਵੀਰਾਂ ’ਚ ਉਸ ਦੇ ਚਿਹਰੇ ’ਤੇ ਮੁਸਕਰਾਹਟ ਨਜ਼ਰ ਆ ਰਹੀ ਹੈ।

PunjabKesari

ਇਸ ਤੋਂ ਪਹਿਲਾਂ ਮੰਦਿਰਾ ਬੇਦੀ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਪੋਸਟ ’ਚ ਲਿਖਿਆ ਕਿ ’ਤੁਹਾਡੇ ਬਿਨਾਂ 365 ਦਿਨ ਹੋ ਗਏ ਹਨ।’ ਇਸ ਦੇ ਨਾਲ ਹੀ ਉਨ੍ਹਾਂ ਨੇ ਟੁੱਟੇ ਦਿਲ ਦਾ ਇਮੋਜੀ ਵੀ ਲਗਾਇਆ ਹੈ। ਪੋਸਟ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ’ਚ ਲਿਖਿਆ-‘ਮਿਸ ਯੂ ਰਾਜ।’

PunjabKesari

ਇਹ  ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਨਾਲ ਹੀ ਨਹੀਂ ਸਗੋਂ ਰੀਆ ਚੱਕਰਵਰਤੀ ਦਾ ਨਾਂ ਇਨ੍ਹਾਂ ਸਿਤਾਰਿਆਂ ਨਾਲ ਵੀ ਜੁੜਿਆ

ਮੰਦਿਰਾ ਬੇਦੀ ਨੇ ਸਾਲ 1999 ’ਚ ਰਾਜ ਕੌਸ਼ਲ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ 2011 ’ਚ ਜੋੜੇ ਨੇ ਪੁੱਤਰ ਵੀਰ ਦਾ ਸਵਾਗਤ ਕੀਤਾ ਅਤੇ 2020 ’ਚ ਉਨ੍ਹਾਂ ਨੇ 4 ਸਾਲ ਦੀ ਧੀ ਤਾਰਾ ਨੂੰ ਗੋਦ ਲਿਆ। ਦੋਵੇਂ ਆਪਣੇ ਬੱਚਿਆਂ ਨਾਲ ਖੁਸ਼ਹਾਲ ਵਿਆਹੁਤਾ ਜੀਵਨ ਬਤੀਤ ਕਰ ਰਹੇ ਸਨ ਪਰ ਅਫ਼ਸੋਸ ਰਾਜ ਕੌਸ਼ਲ ਦਾ 30 ਜੂਨ, 2021 ਨੂੰ ਅਚਾਨਕ ਦਿਹਾਂਤ ਹੋ ਗਿਆ।

PunjabKesari

ਰਾਜ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਸੀ। ਮੌਤ ਤੋਂ ਕੁਝ ਘੰਟੇ ਪਹਿਲਾਂ ਰਾਜ ਦੀ ਸਿਹਤ ਬਿਲਕੁਲ ਠੀਕ ਸੀ। ਰਾਜ ਨੇ ਮੰਦਿਰਾ ਅਤੇ ਦੋਸਤਾਂ ਨਾਲ ਪਾਰਟੀ ਕੀਤੀ ਸੀ ਪਰ ਫ਼ਿਰ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਹਸਪਤਾਲ ਪਹੁੰਚਣ ’ਤੇ ਪਤਾ ਲੱਗਾ ਕਿ ਰਾਜ ਇਸ ਦੁਨੀਆ ’ਚ ਨਹੀਂ ਰਹੇ।

PunjabKesari


Anuradha

Content Editor

Related News