ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ

Wednesday, Aug 28, 2024 - 10:00 AM (IST)

ਮੁੰਬਈ- ਇੰਡਸਟਰੀ ਤੋਂ ਬਹੁਤ ਬੁਰੀ ਖਬਰ ਆ ਰਹੀ ਹੈ। ਫਿਲਮ ਇੰਡਸਟਰੀ ਨੂੰ ਗਹਿਰਾ ਸਦਮਾ ਲੱਗਾ ਹੈ। ਅਜੇ ਦੇਵਗਨ ਦੀ ਫਿਲਮ 'ਸਿੰਘਮ' ਦੀ ਅਦਾਕਾਰਾ ਦੇ ਦਿਹਾਂਤ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਅਸੀਂ ਗੱਲ ਕਰ ਰਹੇ ਹਾਂ ਸੁਹਾਸਿਨੀ ਦੇਸ਼ਪਾਂਡੇ ਦੀ। ਜਿਨ੍ਹਾਂ ਨੇ ਪੁਣੇ ਸਥਿਤ ਆਪਣੇ ਘਰ ਆਖਰੀ ਸਾਹ ਲਿਆ। ਉਹ ਮਰਾਠੀ ਇੰਡਸਟਰੀ 'ਚ ਇੱਕ ਜਾਣਿਆ-ਪਛਾਣਿਆ ਨਾਮ ਸੀ। ਉਨ੍ਹਾਂ ਦੇ ਜਾਣ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਦੁਖੀ ਹਨ।ਸੁਹਾਸਿਨੀ ਦੇਸ਼ਪਾਂਡੇ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਛੋਟੀ ਉਮਰ ਤੋਂ ਕੀਤੀ ਸੀ। ਉਨ੍ਹਾਂ ਨੇ ਮਰਾਠੀ ਸਿਨੇਮਾ 'ਚ ਅਜਿਹੀ ਛਾਪ ਛੱਡੀ ਹੈ ਕਿ ਉਨ੍ਹਾਂ ਦੇ ਦੇਹਾਂਤ ਨਾਲ ਪੂਰੀ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਸੁਹਾਸਿਨੀ ਦੇਸ਼ਪਾਂਡੇ ਨੇ 70 ਸਾਲਾਂ ਤੱਕ ਇੰਡਸਟਰੀ 'ਚ ਕੰਮ ਕੀਤਾ ਅਤੇ ਇਸ ਕਰੀਅਰ 'ਚ 100 ਤੋਂ ਵੱਧ ਫਿਲਮਾਂ ਕੀਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਫਿਲਮ 'ਐਮਰਜੈਂਸੀ' ਬਣਾ ਕੇ ਵਿਵਾਦਾਂ 'ਚ ਕੰਗਨਾ, ਨੋਟਿਸ ਹੋਇਆ ਜਾਰੀ
 
ਸੁਹਾਸਿਨੀ ਦੇਸ਼ਪਾਂਡੇ ਨੇ ਫਿਲਮ 'ਸਿੰਘਮ' 'ਚ ਵੀ ਕੰਮ ਕੀਤਾ ਸੀ। ਮਰਾਠੀ ਦੇ ਨਾਲ-ਨਾਲ ਅਦਾਕਾਰਾ ਨੇ ਬਾਲੀਵੁੱਡ 'ਚ ਵੀ ਸ਼ਾਨਦਾਰ ਫਿਲਮਾਂ ਕੀਤੀਆਂ ਹਨ। ਇਸ ਵਿਚੋਂ ਇਕ ਫਿਲਮ 'ਸਿੰਘਮ' ਦਾ ਨਾਂ ਵੀ ਸਾਹਮਣੇ ਆਉਂਦਾ ਹੈ। ਇਸ ਫਿਲਮ 'ਚ ਉਸ ਨੇ ਕਾਜਲ ਅਗਰਵਾਲ ਦੀ ਦਾਦੀ ਦਾ ਕਿਰਦਾਰ ਨਿਭਾਇਆ ਸੀ। ਫਿਲਮ ਦੇ ਨਿਰਦੇਸ਼ਕ ਰੋਹਿਤ ਸ਼ੈਟੀ ਸਨ ਅਤੇ ਇਹ ਹਿੰਦੀ ਸਿਨੇਮਾ 'ਚ ਸੁਹਾਸਿਨੀ ਦੀ ਆਖਰੀ ਫਿਲਮ ਸਾਬਤ ਹੋਈ।

ਇਹ ਖ਼ਬਰ ਵੀ ਪੜ੍ਹੋ -ਕਰੀਨਾ ਕਪੂਰ ਨੇ HC ਦੇ ਨੋਟਿਸ ਦਾ ਦਿੱਤਾ ਜਵਾਬ, ਕਿਤਾਬ 'ਪ੍ਰੈਗਨੈਂਸੀ ਬਾਈਬਲ' ਨਾਲ ਜੁੜਿਆ ਹੈ ਮਾਮਲਾ

ਸੁਹਾਸਿਨੀ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਮਰਾਠੀ ਸਿਨੇਮਾ ਤੋਂ ਕੀਤੀ ਸੀ। ਅਦਾਕਾਰਾ ਦੀਆਂ ਕੁਝ ਬਿਹਤਰੀਨ ਫਿਲਮਾਂ 'ਚ 'ਮਨਚਨ ਕੁੰਕੂ' (1981), 'ਕਥਾ' (1983), 'ਆਜ ਝੱਲੇ ਮੁਕਤ ਮੈਂ' (1986), 'ਮੈਂ ਸ਼ਪਥ' (2006), 'ਚਿਰੰਜੀਵ' (2016), ਅਤੇ 'ਢੌਂਡੀ' (2017) ਸ਼ਾਮਲ ਹਨ।ਹੁਣ ਉਨ੍ਹਾਂ ਦੇ ਜਾਣ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹਨ। ਉਨ੍ਹਾਂ ਦੇ ਚੰਗੇ ਕੰਮ ਲਈ ਪੂਰੀ ਇੰਡਸਟਰੀ ਉਨ੍ਹਾਂ ਨੂੰ ਯਾਦ ਕਰੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News