ਤਲਾਕ ਦੇ ਐਲਾਨ ਤੋਂ ਬਾਅਦ ਮਸ਼ਹੂਰ ਅਦਾਕਾਰ ਨੇ ਕਰਵਾਇਆ ਦੂਜਾ ਵਿਆਹ, ਤਸਵੀਰ ਵਾਇਰਲ

Friday, Oct 04, 2024 - 04:46 PM (IST)

ਤਲਾਕ ਦੇ ਐਲਾਨ ਤੋਂ ਬਾਅਦ ਮਸ਼ਹੂਰ ਅਦਾਕਾਰ ਨੇ ਕਰਵਾਇਆ ਦੂਜਾ ਵਿਆਹ, ਤਸਵੀਰ ਵਾਇਰਲ

ਮੁੰਬਈ- ਸਾਊਥ ਸਟਾਰ ਜਯਮ ਰਵੀ ਨੇ ਵਿਆਹ ਦੇ 15 ਸਾਲ ਬਾਅਦ ਆਪਣੀ ਪਤਨੀ ਆਰਤੀ ਤੋਂ ਤਲਾਕ ਦਾ ਐਲਾਨ ਕੀਤਾ। ਇਸ ਖਬਰ ਨੇ ਸਾਊਥ ਇੰਡਸਟਰੀ ‘ਚ ਹਲਚਲ ਮਚਾ ਦਿੱਤੀ ਹੈ। ਹੁਣ, ਅਦਾਕਾਰ ਦੇ ਤਲਾਕ ਦੇ ਕੁਝ ਦਿਨਾਂ ਬਾਅਦ, ਇੱਕ ਫੋਟੋ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਇੱਕ ਲਾੜੇ ਦੇ ਰੂਪ ਵਿੱਚ ਮਾਲਾ ਪਾਉਂਦੇ ਨਜ਼ਰ ਆ ਰਹੇ ਹਨ। ਜਯਮ ਰਵੀ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਨਵੀਂ ਤਸਵੀਰ ਨੇ ਪ੍ਰਸ਼ੰਸਕਾਂ ਵਿੱਚ ਹਲਚਲ ਮਚਾ ਦਿੱਤੀ ਹੈ। ਹੁਣ ਸਵਾਲ ਇਹ ਹੈ ਕਿ ਕੀ ਅਦਾਕਾਰ ਨੇ ਗੁਪਤ ਤੌਰ ‘ਤੇ ਦੂਜੀ ਵਾਰ ਵਿਆਹ ਕਰ ਲਿਆ ਹੈ।ਦਰਅਸਲ, ਜਯਮ ਰਵੀ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਅਦਾਕਾਰ ਦੀ ਇਹ ਤਸਵੀਰ ਅਜਿਹੇ ਸਮੇਂ ‘ਚ ਚਰਚਾ ‘ਚ ਆਈ ਹੈ ਜਦੋਂ ਉਨ੍ਹਾਂ ਦੇ ਤਲਾਕ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਹ ਇੱਕ ਵਿਆਹ ਦੀ ਤਸਵੀਰ ਹੈ, ਜਿਸ ਵਿੱਚ ਜਯਮ ਰਵੀ ਲਾੜੇ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਗਲੇ ਵਿਚ ਮਾਲਾ ਵੀ ਹੈ ਅਤੇ ਇਕ ਲੜਕੀ ਲਾੜੀ ਵਾਂਗ ਉਨ੍ਹਾਂ ਦੇ ਕੋਲ ਖੜ੍ਹੀ ਹੈ। ਇਸ ਤਸਵੀਰ ਨਾਲ ਚਰਚਾ ਹੋ ਰਹੀ ਹੈ ਕਿ ਸਾਊਥ ਸਟਾਰ ਨੇ ਦੂਜਾ ਵਿਆਹ ਕਰ ਲਿਆ ਹੈ। ਪਰ ਕੀ ਇਹ ਸੱਚ ਹੈ?

ਇਹ ਖ਼ਬਰ ਵੀ ਪੜ੍ਹੋ - ਇਸ ਅਦਾਕਾਰਾ ਤੋਂ ਤੰਗ ਆ ਕੇ ਪ੍ਰੇਮੀ ਨੇ ਕੀਤੀ ਖ਼ੁਦਕੁਸ਼ੀ, ਮਾਮਲਾ ਦਰਜ

ਜਯਮ ਰਵੀ ਦੀ ਜੋ ਤਸਵੀਰ ਵਾਇਰਲ ਹੋ ਰਹੀ ਹੈ, ਉਨ੍ਹਾਂ ਵਿੱਚ ਉਹ ਧੋਤੀ ਅਤੇ ਕੁੜਤੇ ਵਿੱਚ ਇੱਕ ਲਾੜੇ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ, ਜਿਸ ਦੇ ਗਲੇ ਵਿੱਚ ਮਾਲਾ ਹੈ। ਅਦਾਕਾਰਾ ਪ੍ਰਿਯੰਕਾ ਮੋਹਨ ਲਾੜੀ ਵਾਂਗ ਤਿਆਰ ਉਨ੍ਹਾਂ ਦੇ ਨਾਲ ਖੜ੍ਹੀ ਹੈ। ਪਿੰਕ ਸਾੜ੍ਹੀ ‘ਚ ਪ੍ਰਿਅੰਕਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਦੋਵੇਂ ਕੈਮਰੇ ਲਈ ਪੋਜ਼ ਦਿੰਦੇ ਵੀ ਨਜ਼ਰ ਆ ਰਹੇ ਹਨ। ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਇਸ ਤਸਵੀਰ ਦੀ ਸੱਚਾਈ ਦਾ ਪਤਾ ਲੱਗ ਰਿਹਾ ਹੈ।ਜੇਕਰ ਤੁਸੀਂ ਵੀ ਇਸ ਨੂੰ ਸਰਚ ਕਰ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਤਸਵੀਰ ਅਸਲੀ ਨਹੀਂ ਸਗੋਂ ਰੀਲ ਦੀ ਹੈ।

ਇਹ ਖ਼ਬਰ ਵੀ ਪੜ੍ਹੋ - ਗੋਵਿੰਦਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਕੀ ਪੁਲਸ ਦੇ ਸਵਾਲਾਂ ਨਾਲ ਹੋਵੇਗਾ ਸਾਹਮਣਾ?

ਦਰਅਸਲ, ਜਯਮ ਰਵੀ ਦੀ ਇਹ ਤਸਵੀਰ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਲਈ ਗਈ ਸੀ। ਅਦਾਕਾਰ ਨੇ ਮੁੜ ਵਿਆਹ ਨਹੀਂ ਕੀਤਾ ਹੈ। ਜਯਮ ਰਵੀ ਦੀ ਇਹ ਤਸਵੀਰ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਬ੍ਰਦਰ’ ਦੇ ਸ਼ੂਟ ਦੀ ਹੈ, ਜੋ 31 ਅਕਤੂਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਦੂਜੇ ਪਾਸੇ ਤਲਾਕ ਦੀਆਂ ਖਬਰਾਂ ਵਿਚਾਲੇ ਜੈਮ ਰਵੀ ਦਾ ਨਾਂ ਗਾਇਕਾ ਕਨਿਸ਼ਾ ਫਰਾਂਸਿਸ ਨਾਲ ਜੋੜਿਆ ਜਾ ਰਿਹਾ ਹੈ। ਹਾਲਾਂਕਿ ਦੋਹਾਂ ਨੇ ਇਨ੍ਹਾਂ ਖਬਰਾਂ ਨੂੰ ਗਲਤ ਕਰਾਰ ਦਿੱਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News