ਇਤਿਹਾਸ ਦੀਆਂ ਪੌਰਾਣਿਕ ਕਹਾਣੀਆਂ ਨਾਲ ਹੈ ‘ਥੰਗਲਾਨ’ ਦਾ ਕਨੈਕਸ਼ਨ
Wednesday, Jul 17, 2024 - 10:22 AM (IST)

ਮੁੰਬਈ (ਬਿਊਰੋ) - ਚਿਆਨ ਵਿਕਰਮ ਸਟਾਰਰ ਫਿਲਮ ‘ਥੰਗਲਾਨ’ ਦਾ ਟ੍ਰੇਲਰ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਪ੍ਰਭਾਵਸ਼ਾਲੀ, ਰਹੱਸਮਈ ਤੇ ਜਾਦੂਈ ਸੰਸਾਰ ਦੀ ਝਲਕ ਦਿੰਦਾ ਹੈ। ਚਿਆਨ ਵਿਕਰਮ ਦਾ ਕਮਾਲ ਦਾ ਟ੍ਰਾਂਸਫਾਰਮੇਸ਼ਨ ਅਤੇ ਨਿਰਦੇਸ਼ਕ ਪਾ. ਰਣਜੀਤ ਦਾ ਸ਼ਾਨਦਾਰ ਨਿਰਦੇਸ਼ਨ, ਇਸ ਟ੍ਰੇਲਰ ਨੂੰ ਜ਼ਬਰਦਸਤ ਬਣਾਉਂਦਾ ਹੈ। ਟ੍ਰੇਲਰ ਨੇ ਹਰ ਕਿਸੇ ਨੂੰ ਫਿਲਮ ਦੀ ਕਹਾਣੀ ਬਾਰੇ ਹੋਰ ਜਾਣਨ ਲਈ ਉਤਸੁਕ ਬਣਾ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਤੁਸੀਂ ਸੁਣਿਆ ਕਰਨ ਔਜਲਾ ਦੇ ਗੀਤ 'ਤੌਬਾ-ਤੌਬਾ' ਦਾ ਇਹ ਨਵਾਂ ਵਰਜ਼ਨ, ਹੱਸ-ਹੱਸ ਪੈਣਗੀਆਂ ਢਿੱਡੀਂ ਪੀੜਾਂ
ਖਬਰਾਂ ਮੁਤਾਬਕ ਇਹ ਫਿਲਮ ਕੇ. ਜੀ. ਐੱਫ. (ਕੋਲਾਰ ਗੋਲਡ ਫੀਲਡਜ਼) ਦੇ ਇਤਿਹਾਸ ਬਾਰੇ ਹੈ ਤੇ ਇਸ ਵਿਚ ਭਾਰਤੀ ਪੌਰਾਣਿਕ ਕਹਾਣੀਆਂ ਦੇ ਖਾਸ ਹਿੱਸਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਕ ਇੰਡਸਟਰੀ ਦੇ ਇੰਡੀਪੈਂਡੇਂਟ ਸਰੋਤ ਅਨੁਸਾਰ ‘ਥੰਗਲਾਨ’ ਕੇ. ਜੀ. ਐੱਫ. (ਕੋਲਾਰ ਗੋਲਡ ਫੀਲਡਜ਼) ਦੀ ਅਸਲ ਕਹਾਣੀ ਨੂੰ ਅੱਗੇ ਲਿਆਉਣ ਜਾ ਰਿਹਾ ਹੈ, ਜਿਸ ਵਿੱਚ ਭਾਰਤੀ ਇਤਿਹਾਸ ਦਾ ਵਿਸ਼ੇਸ਼ ਹਿੱਸਾ ਹੋਵੇਗਾ। ਫਿਲਮ ’ਚ ਵਿਕਰਮ ਤੇ ਮਾਲਵਿਕਾ ਵਿਚਾਲੇ ਇਕ ਵੱਡਾ ਟਕਰਾਅ ਦੇਖਣ ਨੂੰ ਮਿਲੇਗਾ, ਜਿਸ ਨੂੰ ਪਰਦੇ ’ਤੇ ਦੇਖਣਾ ਰੋਮਾਂਚ ਨਾਲ ਭਰਪੂਰ ਹੋਵੇਗਾ। ‘ਥੰਗਲਾਨ’ 15 ਅਗਸਤ, 2024 ਨੂੰ ਰਿਲੀਜ਼ ਹੋਣ ਵਾਲੀ ਹੈ।
ਇਹ ਖ਼ਬਰ ਵੀ ਪੜ੍ਹੋ - ਸੂਫ਼ੀ ਗਾਇਕਾ ਨੂਰਾ ਸਿਸਟਰ ਦੀ ਗੱਡੀ 'ਤੇ ਹਮਲਾ, ਅੱਧੀ ਰਾਤ ਲੁਟੇਰਿਆਂ ਨੇ ਲਿਆ ਘੇਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।