ਗੋਵਿੰਦਾ ਦੀ ਫੈਮਿਲੀ 'ਚ ਖ਼ਤਮ ਹੋਇਆ ਕਲੇਸ਼ ! 14 ਸਾਲਾਂ ਬਾਅਦ ਹੋਈ Reunion, ਵਾਇਰਲ ਹੋਈ ਵੀਡੀਓ

Thursday, Apr 16, 2026 - 04:07 PM (IST)

ਗੋਵਿੰਦਾ ਦੀ ਫੈਮਿਲੀ 'ਚ ਖ਼ਤਮ ਹੋਇਆ ਕਲੇਸ਼ ! 14 ਸਾਲਾਂ ਬਾਅਦ ਹੋਈ Reunion, ਵਾਇਰਲ ਹੋਈ ਵੀਡੀਓ

ਮੁੰਬਈ - ਬਾਲੀਵੁੱਡ ਦੇ ਦਿੱਗਜ ਅਦਾਕਾਰ ਗੋਵਿੰਦਾ ਦੇ ਪਰਿਵਾਰ 'ਚ ਪਿਛਲੇ 14 ਸਾਲਾਂ ਤੋਂ ਚੱਲੀ ਆ ਰਹੀ ਕੜਵਾਹਟ ਆਖ਼ਰਕਾਰ ਖ਼ਤਮ ਹੋ ਗਈ ਹੈ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਤਾਜ਼ਾ ਤਸਵੀਰਾਂ ਅਤੇ ਵੀਡੀਓਜ਼ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ, ਜਿੱਥੇ ਕ੍ਰਿਸ਼ਨਾ ਅਭਿਸ਼ੇਕ ਅਤੇ ਉਸ ਦੀ ਪਤਨੀ ਕਸ਼ਮੀਰਾ ਸ਼ਾਹ ਆਪਣੀ ਮਾਮੀ ਸੁਨੀਤਾ ਆਹੂਜਾ ਨਾਲ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। 

ਇਸ ਮਿਲਣੀ ਦੌਰਾਨ ਸੁਨੀਤਾ ਆਹੂਜਾ ਨੇ ਆਪਣੇ ਮਜ਼ਾਕੀਆ ਅੰਦਾਜ਼ 'ਚ ਕਿਹਾ, "14 ਸਾਲਾਂ ਬਾਅਦ ਅੱਜ ਵਨਵਾਸ ਖ਼ਤਮ ਹੋਇਆ ਹੈ"। ਇਸ ਮੌਕੇ ਕ੍ਰਿਸ਼ਨਾ ਅਭਿਸ਼ੇਕ ਵੀ ਕਾਫੀ ਭਾਵੁਕ ਅਤੇ ਖੁਸ਼ ਨਜ਼ਰ ਆਇਆ। ਉਸ ਨੇ ਇਸ ਮਿਲਣੀ ਨੂੰ ਇਕ ਵੱਡਾ ਸਰਪ੍ਰਾਈਜ਼ ਦੱਸਿਆ ਅਤੇ ਕਿਹਾ ਕਿ ਇਸ ਨਾਲ ਪਿਛਲੇ ਕਈ ਸਾਲਾਂ ਤੋਂ ਮੀਡੀਆ 'ਚ ਚੱਲ ਰਹੀਆਂ ਅਟਕਲਾਂ 'ਤੇ ਹੁਣ ਪੂਰਨ ਵਿਰਾਮ ਲੱਗ ਗਿਆ ਹੈ।

 
 
 
 
 
 
 
 
 
 
 
 
 
 
 
 

A post shared by Instant Bollywood (@instantbollywood)

ਜਾਣਕਾਰੀ ਮੁਤਾਬਕ ਇਹ ਰੀਯੂਨੀਅਨ ਬੁੱਧਵਾਰ ਨੂੰ ਮੁੰਬਈ 'ਚ 'ਲਾਫਟਰ ਸ਼ੈਫਸ ਅਨਲਿਮਟਿਡ ਐਂਟਰਟੇਨਮੈਂਟ' ਸੀਜ਼ਨ 3 ਦੇ ਸੈੱਟ 'ਤੇ ਹੋਈ। ਖਾਸ ਗੱਲ ਇਹ ਰਹੀ ਕਿ ਕ੍ਰਿਸ਼ਨਾ, ਕਸ਼ਮੀਰਾ ਅਤੇ ਸੁਨੀਤਾ ਤਿੰਨੋਂ ਹੀ ਮੈਚਿੰਗ ਆਊਟਫਿਟਸ 'ਚ ਨਜ਼ਰ ਆਏ, ਜਿਸ ਨੇ ਇਸ ਪਲ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਤਿੰਨਾਂ ਨੇ ਪਾਪਰਾਜ਼ੀ ਦੇ ਸਾਹਮਣੇ ਜੰਮ ਕੇ ਪੋਜ਼ ਵੀ ਦਿੱਤੇ।

ਦੱਸ ਦੇਈਏ ਕਿ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਗੋਵਿੰਦਾ ਨੇ ਕ੍ਰਿਸ਼ਨਾ ਦੁਆਰਾ ਟੀਵੀ ਸ਼ੋਅਜ਼ 'ਤੇ ਕੀਤੇ ਗਏ ਮਜ਼ਾਕ 'ਤੇ ਇਤਰਾਜ਼ ਜਤਾਇਆ ਸੀ। ਇਸ ਤੋਂ ਬਾਅਦ ਕਸ਼ਮੀਰਾ ਸ਼ਾਹ ਦੇ ਇਕ ਟਵੀਟ ਨੇ ਅੱਗ 'ਚ ਤੇਲ ਦਾ ਕੰਮ ਕੀਤਾ, ਜਿਸ ਨੂੰ ਸੁਨੀਤਾ ਨੇ ਗੋਵਿੰਦਾ 'ਤੇ ਤੰਜ਼ ਮੰਨ ਲਿਆ ਸੀ। ਪਿਛਲੇ 14 ਸਾਲਾਂ 'ਚ ਕਈ ਵਾਰ ਜਨਤਕ ਤੌਰ 'ਤੇ ਇਕ-ਦੂਜੇ ਖਿਲਾਫ ਬਿਆਨਬਾਜ਼ੀ ਵੀ ਹੋਈ ਸੀ, ਪਰ ਹੁਣ ਪਰਿਵਾਰ ਨੇ ਸਾਰੇ ਪੁਰਾਣੇ ਗਿਲੇ-ਸ਼ਿਕਵੇ ਭੁਲਾ ਕੇ ਅੱਗੇ ਵਧਣ ਦਾ ਫੈਸਲਾ ਕੀਤਾ ਹੈ।

ਇਸ ਪਰਿਵਾਰਕ ਮਿਲਣ ਨੂੰ ਦੇਖ ਕੇ ਗੋਵਿੰਦਾ ਅਤੇ ਕ੍ਰਿਸ਼ਨਾ ਦੇ ਪ੍ਰਸ਼ੰਸਕ ਬੇਹੱਦ ਉਤਸ਼ਾਹਿਤ ਹਨ ਅਤੇ ਸੋਸ਼ਲ ਮੀਡੀਆ 'ਤੇ ਇਸ ਰੀਯੂਨੀਅਨ ਦੀਆਂ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।


author

Sunaina

Content Editor

Related News