ਹਾਕੀ ''ਚ ਬ੍ਰੋਂਜ਼ ਮੈਡਲ ਜਿੱਤਣ ਤੋਂ ਬਾਅਦ ਪੰਜਾਬੀ ਸਟਾਰਸ ਐਮੀ ਵਿਰਕ ਨੇ ਅਕਸ਼ੈ ਨੂੰ ਦਿੱਤੀ ਵਧਾਈ

Saturday, Aug 10, 2024 - 10:35 AM (IST)

ਮੁੰਬਈ- ਹਾਕੀ 'ਚ ਟੀਮ ਇੰਡੀਆ ਦੇ ਵੱਲੋਂ ਬ੍ਰੋਂਜ ਮੈਡਲ ਜਿੱਤਿਆ ਗਿਆ ਹੈ। ਜਿਸ ਨੂੰ ਲੈ ਕੇ ਜਿੱਥੇ ਹਾਕੀ ਦੀ ਟੀਮ ਉਤਸ਼ਾਹਿਤ ਹੈ। ਉੱਥੇ ਹੀ ਇਸ ਟੀਮ ਨੂੰ ਹਰ ਕੋਈ ਵਧਾਈ ਦੇ ਰਿਹਾ ਹੈ। ਸੋਸ਼ਲ ਮੀਡੀਆ 'ਤੇ ਐਮੀ ਵਿਰਕ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ 'ਚ ਐਮੀ ਵਿਰਕ ਅਕਸ਼ੈ ਕੁਮਾਰ ਨੂੰ ਹਾਕੀ ਦੀ ਟੀਮ ਵੱਲੋਂ ਬ੍ਰੋਂਜ ਮੈਡਲ ਜਿੱਤੇ ਜਾਣ ਦੀ ਵਧਾਈ ਦਿੰਦੇ ਹੋਏ ਨਜ਼ਰ ਆ ਰਹੇ ਹਨ । ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ 'ਚ ਅਦਾਕਾਰ ਐਮੀ ਵਿਰਕ ਅਕਸ਼ੇ ਕੁਮਾਰ ਨੂੰ ਹਾਕੀ ਦੀ ਟੀਮ ਵੱਲੋਂ ਬ੍ਰੋਂਜ ਮੈਡਲ ਜਿੱਤੇ ਜਾਣ ਦੀ ਵਧਾਈ ਦੇ ਰਿਹਾ ਹੈ। 

 

ਐਮੀ ਵਿਰਕ ਵਿੱਕੀ ਕੌਸ਼ਲ ਦੇ ਨਾਲ ਫ਼ਿਲਮ ਬੈਡ ਨਿਊਜ਼ 'ਚ ਕੰਮ ਕਰ ਚੁੱਕੇ ਹਨ । ਜਿਸ ਤੋਂ ਬਾਅਦ ਉਹ ਹੁਣ ਅਕਸ਼ੈ ਕੁਮਾਰ ਤੇ ਫਰਦੀਨ ਖ਼ਾਨ ਦੇ ਨਾਲ ਫ਼ਿਲਮ 'ਚ ਦਿਖਾਈ ਦੇਣਗੇ । ਫ਼ਿਲਮ 'ਖੇਲ ਖੇਲ ਮੇਂ' 'ਚ ਇਹ ਦੋਵੇਂ ਇੱਕਠੇ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ । ਦੱਸ ਦਈਏ ਕਿ ਅਕਸ਼ੈ ਕੁਮਾਰ ਦੀ ਹਾਲ ਹੀ 'ਚ ਫ਼ਿਲਮ ਆਈ ਸੀ।ਜੋ ਬਾਕਸ ਆਫ਼ਿਸ 'ਤੇ ਕੋਈ ਕਮਾਲ ਨਹੀਂ ਕਰ ਸਕੀ। ਜਿਸ ਤੋਂ ਬਾਅਦ ਅਕਸ਼ੈ ਕੁਮਾਰ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਸੀ ਕਿ ਕੋਈ ਗੱਲ ਨਹੀਂ, ਜੇ ਉਨ੍ਹਾਂ ਦੀਆਂ ਫ਼ਿਲਮਾਂ ਨਹੀਂ ਚੱਲੀਆਂ ਉਹ ਹਾਲੇ ਮਰੇ ਨਹੀਂ ਜਿਉਂਦੇ ਹਨ। ਇਹ ਸਭ ਜ਼ਿੰਦਗੀ ਦਾ ਹਿੱਸਾ ਹੈ । 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News