ਆਸਟ੍ਰੇਲੀਆ 'ਚ ਪੰਜਾਬੀ ਸੰਗੀਤ ਦੀ ਗੂੰਜ, ਮੈਲਬੌਰਨ 'ਚ ਹੋਣਗੇ ਸਤਿੰਦਰ ਸਰਤਾਜ ਦੇ ਲਗਾਤਾਰ ਦੋ ਸ਼ੋਅ

Wednesday, May 06, 2026 - 08:39 AM (IST)

ਆਸਟ੍ਰੇਲੀਆ 'ਚ ਪੰਜਾਬੀ ਸੰਗੀਤ ਦੀ ਗੂੰਜ, ਮੈਲਬੌਰਨ 'ਚ ਹੋਣਗੇ ਸਤਿੰਦਰ ਸਰਤਾਜ ਦੇ ਲਗਾਤਾਰ ਦੋ ਸ਼ੋਅ

ਮੈਲਬੌਰਨ (ਮੈਲਬਰਨ, ਮਨਦੀਪ ਸਿੰਘ ਸੈਣੀ) : ਪੰਜਾਬੀ ਸੰਗੀਤ ਦੇ ਮਸ਼ਹੂਰ ਗਾਇਕ ਡਾ. ਸਤਿੰਦਰ ਸਰਤਾਜ 16 ਮਈ ਅਤੇ 17 ਮਈ ਨੂੰ ਰੌਡ ਲੇਵਰ ਏਰੀਨਾ ਵਿੱਚ ਆਪਣੇ “ਹੈਰਿਟੇਜ ਟੂਰ” ਦੇ ਤਹਿਤ ਪੇਸ਼ਕਾਰੀ ਕਰਨ ਜਾ ਰਹੇ ਹਨ। ਜਾਣਕਾਰੀ ਮੁਤਾਬਕ ਇਹ ਮੌਕਾ ਬਹੁਤ ਹੀ ਜ਼ਿਆਦਾ ਇਤਿਹਾਸਕ ਹੋਣ ਵਾਲਾ ਹੈ, ਕਿਉਂਕਿ ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਪਹਿਲੇ ਭਾਰਤੀ ਗਾਇਕ ਬਣਨਗੇ, ਜਿਨ੍ਹਾਂ ਨੂੰ ਇਸ ਪ੍ਰਸਿੱਧ ਏਰੀਨਾ ਵਿੱਚ ਲਗਾਤਾਰ ਦੋ ਸ਼ੋਅ ਕਰਨ ਦਾ ਮਾਣ ਪ੍ਰਾਪਤ ਹੋਵੇਗਾ।  

ਇਹ ਵੀ ਪੜ੍ਹੋ - ਜਲੰਧਰ ਬੰਬ ਧਮਾਕੇ ਦੀ CCTV ਫੁਟੇਜ ਆਈ ਸਾਹਮਣੇ, ਉੱਡਦੇ ਦਿਖਾਈ ਦਿੱਤੇ ਐਕਟਿਵਾ ਦੇ ਪਰਖੱਚੇ

ਇਸ ਪੰਜਾਬੀ ਸੰਗੀਤ ਨੂੰ ਲੈ ਕੇ ਕਰੇਟਿਵ ਈਵੈਂਟਸ ਤੋਂ ਸ਼ਿੰਕੂ ਨਾਭਾ ਅਤੇ ਬਲਵਿੰਦਰ ਲਾਲੀ ਨੇ ਦੱਸਿਆ ਕਿ ਡਾ. ਸਤਿੰਦਰ ਸਰਤਾਜ ਪੰਜਾਬੀਆਂ ਦੇ ਮਾਣ ਮੱਤੇ ਗਾਇਕ ਹਨ। ਉਨ੍ਹਾਂ ਦੀ ਵਧਦੀ ਲੋਕਪ੍ਰੀਅਤਾ ਅਤੇ ਪੰਜਾਬੀਆਂ ਦੀ ਪੁਰਜ਼ੋਰ ਮੰਗ ਦੇ ਕਾਰਨ 16 ਮਈ ਤੋਂ ਬਾਅਦ 17 ਮਈ ਨੂੰ ਵੀ ਰੌਡ ਲੇਵਰ ਏਰੀਨਾ ਵਿੱਚ ਦੂਜਾ ਸ਼ੋਅ ਰੱਖਿਆ ਗਿਆ ਹੈ। ਇਨ੍ਹਾਂ ਸ਼ੋਆਂ ਨੂੰ ਪੰਜਾਬੀ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ।  

ਇਹ ਵੀ ਪੜ੍ਹੋ - ਬਿਜਲੀ ਬਿੱਲ ਦੀ ਟੈਂਸ਼ਨ ਖ਼ਤਮ! ਹੁਣ 10 ਕਿਸ਼ਤਾਂ 'ਚ ਭਰੋ ਬਕਾਇਆ, ਪ੍ਰੀਪੇਡ ਮੀਟਰਾਂ ਦੇ ਯੂਪੀ 'ਚ ਬਦਲੇ ਨਿਯਮ

ਦੱਸ ਦੇਈਏ ਕਿ ਇਹ ਉਪਲਬਧੀ ਨਾ ਸਿਰਫ਼ ਪੰਜਾਬੀ ਸੰਗੀਤ ਲਈ ਵੱਡਾ ਮੀਲ ਪੱਥਰ ਹੈ, ਸਗੋਂ ਭਾਰਤੀ ਕਲਾ ਅਤੇ ਸੱਭਿਆਚਾਰ ਨੂੰ ਵਿਸ਼ਵ ਪੱਧਰ ’ਤੇ ਨਵੀਂ ਪਛਾਣ ਦੇਣ ਵਾਲਾ ਮਹੱਤਵਪੂਰਨ ਪਲ ਵੀ ਹੈ। ਸਰਤਾਜ ਦੇ ਗੀਤਾਂ ਦੀ ਰੂਹਾਨੀਅਤ ਅਤੇ ਵਿਰਾਸਤੀ ਸੁਗੰਧ ਹਮੇਸ਼ਾ ਦਰਸ਼ਕਾਂ ਨੂੰ ਮੋਹਦੀ ਰਹੀ ਹੈ ਅਤੇ ਹੁਣ ਮੈਲਬਰਨ ਵਿੱਚ ਇਹ ਪ੍ਰੋਗਰਾਮ ਪੰਜਾਬੀ ਕਲਾ ਦੇ ਸ਼ਾਨਦਾਰ ਪ੍ਰਦਰਸ਼ਨ ਵਜੋਂ ਦਰਜ ਹੋਵੇਗਾ।  ਜ਼ਿਕਰਯੋਗ ਹੈ ਕਿ ਡਾਕਟਰ ਸਰਤਾਜ ਇਨੀਂ ਦਿਨੀਂ 'ਹੈਰੀਟੇਜ ਟੂਰ' ਤਹਿਤ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਦੌਰੇ 'ਤੇ ਹਨ।

ਇਹ ਵੀ ਪੜ੍ਹੋ - Rain Alert: ਗੜ੍ਹੇਮਾਰੀ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ! 15 ਸੂਬਿਆਂ 'ਚ ਆਰੇਂਜ ਤੇ ਯੈਲੋ ਅਲਰਟ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News