ਦਰਸ਼ਕਾਂ ਨੇ ਫ਼ਿਲਮ ‘ਗੋਡੇ ਗੋਡੇ ਚਾਅ’ ਨੂੰ ਦਿੱਤੀ ਪ੍ਰਵਾਨਗੀ

Tuesday, May 30, 2023 - 10:28 AM (IST)

ਦਰਸ਼ਕਾਂ ਨੇ ਫ਼ਿਲਮ ‘ਗੋਡੇ ਗੋਡੇ ਚਾਅ’ ਨੂੰ ਦਿੱਤੀ ਪ੍ਰਵਾਨਗੀ

ਚੰਡੀਗੜ੍ਹ (ਬਿਊਰੋ)– ਜ਼ੀ ਸਟੂਡੀਓਜ਼ ਤੇ ਵੀ. ਐੱਚ. ਐਂਟਰਟੇਨਮੈਂਟ ਵਲੋਂ ਨਿਰਮਿਤ ‘ਗੋਡੇ ਗੋਡੇ ਚਾਅ’ ਦਰਸ਼ਕਾਂ ਵਲੋਂ ਭਰਪੂਰ ਪ੍ਰਸ਼ੰਸਾ ਪ੍ਰਾਪਤ ਕਰ ਰਹੀ ਹੈ ਤੇ ਦਰਸ਼ਕਾਂ ਨੇ ਗਰਮੀਆਂ ਦੀਆਂ ਛੁੱਟੀਆਂ ’ਚ ਮਿਲੇ ਮਨੋਰੰਜਨ ਦੀ ਬਹੁਤ ਪ੍ਰਸ਼ੰਸਾ ਕੀਤੀ ਹੈ ਕਿਉਂਕਿ ਉਹ ਫ਼ਿਲਮ ਨੂੰ ਦੇਖਦਿਆਂ ਸਕ੍ਰੀਨ ਦੇ ਨੇੜੇ ਭੰਗੜੇ ਪਾਉਂਦੇ ਵੀ ਨਜ਼ਰ ਆਏ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਕਲਾਕਾਰਾਂ ਨੇ ਅੱਜ ਦੇ ਦਿਨ ਨੂੰ ਕਿਹਾ 'ਬਲੈਕ ਡੇਅ', ਸਾਂਝੀਆਂ ਕੀਤੀਆਂ ਭਾਵੁਕ ਪੋਸਟਾਂ

ਜਿਥੇ ਸਿਨੇਮਾਘਰਾਂ ’ਚ ਫ਼ਿਲਮ ਨੂੰ ਅਥਾਹ ਪਿਆਰ ਮਿਲ ਰਿਹਾ ਹੈ ਤੇ ਔਰਤਾਂ ਨੂੰ ਰੂੜੀਵਾਦੀ ਧਾਰਨਾਵਾਂ ਨੂੰ ਤੋੜਨ ਤੇ ਆਪਣੇ ਖ਼ੁਦ ਦੇ ਨਿਯਮਾਂ ਦੀ ਸਥਾਪਨਾ ਨਾਲ ਨਜਿੱਠਣ ਲਈ ਪ੍ਰੇਰਦੀ ਹੈ।

ਇਹ ‘ਗੁੱਡੀਆਂ ਪਟੋਲੇ’ ਦੀ ਸਫਲਤਾ ਤੋਂ ਬਾਅਦ ਸੋਨਮ ਬਾਜਵਾ ਤੇ ਤਾਨੀਆ ਦੇ ਆਨਸਕ੍ਰੀਨ ਰੀਯੂਨੀਅਨ ਨੂੰ ਵੀ ਦਰਸਾਉਂਦਾ ਹੈ ਤੇ ਵਿਜੇ ਕੁਮਾਰ ਅਰੋੜਾ ਵਲੋਂ ਨਿਰਦੇਸ਼ਿਤ ਕੀਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News