ਦੇਵੀ ਕਾਲੀ ਪੋਸਟਰ ਵਿਵਾਦ : ਲੀਨਾ ਮਣੀਮੇਕਲਾਈ ਦੀ ਗ੍ਰਿਫ਼ਤਾਰੀ ’ਤੇ ਲੱਗੀ ਰੋਕ

Saturday, Jan 21, 2023 - 12:17 PM (IST)

ਦੇਵੀ ਕਾਲੀ ਪੋਸਟਰ ਵਿਵਾਦ : ਲੀਨਾ ਮਣੀਮੇਕਲਾਈ ਦੀ ਗ੍ਰਿਫ਼ਤਾਰੀ ’ਤੇ ਲੱਗੀ ਰੋਕ

ਨਵੀਂ ਦਿੱਲੀ (ਭਾਸ਼ਾ)– ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਫ਼ਿਲਮ ਨਿਰਮਾਤਾ ਲੀਨਾ ਮਣੀਮੇਕਲਾਈ ਨੂੰ ਦੇਵੀ ਕਾਲੀ ਨਾਲ ਸਬੰਧਤ ਉਨ੍ਹਾਂ ਦੀ ਫ਼ਿਲਮ ਦੇ ਵਿਵਾਦਿਤ ਪੋਸਟਰ ’ਤੇ ਵੱਖ-ਵੱਖ ਸੂਬਿਆਂ ’ਚ ਉਨ੍ਹਾਂ ਖ਼ਿਲਾਫ਼ ਦਰਜ ਐੱਫ. ਆਈ. ਆਰਜ਼ ਸਬੰਧੀ ਸਜ਼ਾਯੋਗ ਕਾਰਵਾਈ ਤੋਂ ਅੰਤਰਿਮ ਰਾਹਤ ਪ੍ਰਦਾਨ ਕੀਤੀ।

ਇਸ ਫ਼ਿਲਮ ਦੇ ਪੋਸਟਰ ’ਚ ਦੇਵੀ ਕਾਲੀ ਨੂੰ ਕਥਿਤ ਤੌਰ ’ਤੇ ਸਿਗਰੇਟ ਪੀਂਦੇ ਵਿਖਾਇਆ ਗਿਆ ਹੈ। ਚੀਫ ਜਸਟਿਸ ਡੀ. ਵਾਈ. ਚੰਦਰਚੂੜ ਤੇ ਜਸਟਿਸ ਪੀ. ਐੱਸ. ਨਰਸਿਮ੍ਹਾ ਦੀ ਬੈਂਚ ਨੇ ਲੀਨਾ ਦੀ ਪਟੀਸ਼ਨ ’ਤੇ ਕੇਂਦਰ, ਦਿੱਲੀ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀਆਂ ਸਰਕਾਰਾਂ ਨੂੰ ਨੋਟਿਸ ਜਾਰੀ ਕੀਤਾ।

ਇਹ ਖ਼ਬਰ ਵੀ ਪੜ੍ਹੋ : ਜੈਨੀ ਜੌਹਲ ਨੂੰ 5911 ਰਿਕਾਰਡਸ ਦਾ ਠੋਕਵਾਂ ਜਵਾਬ, ਕਿਹਾ- ‘ਮੁੜ ਸਿੱਧੂ ਦੇ ਨਾਂ...’

ਬੈਂਚ ਨੇ ਵੇਖਿਆ ਕਿ ਲੀਨਾ ਖ਼ਿਲਾਫ਼ ਇਕ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਪਟੀਸ਼ਨਕਰਤਾ ਖ਼ਿਲਾਫ਼ ਦਰਜ ਐੱਫ. ਆਈ. ਆਰਜ਼ ਸਬੰਧੀ ਕੋਈ ਸਜ਼ਾਯੋਗ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News