ਉਰਵਸ਼ੀ ਰੌਤੇਲਾ ਦੀ ਮਾਂ ਦੇ ਖ਼ਿਲਾਫ਼ ਅਦਾਕਾਰਾ ਨੇ ਕੀਤੀ ਸ਼ਿਕਾਇਤ, ਲਗਾਇਆ ਇਹ ਦੋਸ਼

Thursday, Feb 24, 2022 - 12:58 PM (IST)

ਉਰਵਸ਼ੀ ਰੌਤੇਲਾ ਦੀ ਮਾਂ ਦੇ ਖ਼ਿਲਾਫ਼ ਅਦਾਕਾਰਾ ਨੇ ਕੀਤੀ ਸ਼ਿਕਾਇਤ, ਲਗਾਇਆ ਇਹ ਦੋਸ਼

ਮੁੰਬਈ- ਅਦਾਕਾਰਾ ਉਰਵਸ਼ੀ ਰੌਤੇਲਾ ਦੀ ਮਾਂ ਮੀਰਾ ਰੌਤੇਲਾ ਆਪਣੀ ਧੀ ਦੀ ਤਰ੍ਹਾਂ ਹੀ ਹਮੇਸ਼ਾ ਆਪਣੀ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਇਕ ਵਾਰ ਫਿਰ ਮੀਰਾ ਰੌਤੇਲਾ ਸੁਰਖੀਆਂ 'ਚ ਹੈ ਪਰ ਇਸ ਵਾਰ ਵਜ੍ਹਾ ਉਨ੍ਹਾਂ ਦੀ ਕੋਈ ਲੁੱਕ ਨਹੀਂ ਸਗੋਂ ਆਪਣੇ ਖ਼ਿਲਾਫ਼ ਸ਼ਿਕਾਇਤ ਨੂੰ ਲੈ ਕੇ ਹੈ। ਅਦਾਕਾਰਾ ਉਰਵਸ਼ੀ ਦੀ ਮਾਂ ਦੇ ਖ਼ਿਲਾਫ਼ ਅਦਾਕਾਰਾ ਅੰਕਿਤਾ ਸਿੰਘ ਨੇ ਲਿਖਿਤ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਨੇ ਮੀਰਾ 'ਤੇ ਉਨ੍ਹਾਂ ਨੂੰ ਧਮਕੀ ਦੇਣ ਦਾ ਦੋਸ਼ ਲਗਾਇਆ ਹੈ।

PunjabKesari
ਅੰਕਿਤਾ ਸਿੰਘ ਨੇ ਓਸ਼ੀਵਾਰਾ ਪੁਲਸ ਸਟੇਸ਼ਨ 'ਚ ਉਰਵਸ਼ੀ ਦੀ ਮਾਂ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਅਨੁਸਾਰ ਅੰਕਿਤਾ ਸਿੰਘ ਨੇ ਮੀਰਾ ਰੌਤੇਲਾ ਤੋਂ ਫਲੈਟ ਕਿਰਾਏ 'ਤੇ ਲਿਆ ਸੀ, ਜਿਸ ਦਾ ਐਗਰੀਮੈਂਟ ਦਸੰਬਰ 2022 'ਚ ਖਤਮ ਹੋਣ ਵਾਲਾ ਸੀ ਪਰ ਇਸ ਤੋਂ ਪਹਿਲਾਂ ਹੀ ਮੀਰਾ ਅੰਕਿਤਾ 'ਤੇ ਫਲੈਟ ਖਾਲੀ ਕਰਨ ਦਾ ਦਬਾਅ ਬਣਾ ਰਹੀ ਹੈ ਜਦੋਂਕਿ ਅੰਕਿਤਾ ਸਿੰਘ ਨੇ ਸਪੱਸ਼ਟ ਕਹਿ ਦਿੱਤਾ ਕਿ ਉਹ ਐਗਰੀਮੈਂਟ ਖਤਮ ਹੋਣ 'ਤੇ ਫਲੈਟ ਖਾਲੀ ਕਰੇਗੀ। ਇਸ ਦੇ ਬਾਵਜੂਦ ਮੀਰਾ ਪਿਛਲੇ 3 ਮਹੀਨੇ ਤੋਂ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ। ਅੰਕਿਤਾ ਸਿੰਘ ਨੇ ਦੋਸ਼ ਲਗਾਇਆ ਕਿ ਮੀਰਾ ਰੌਤੇਲਾ ਉਨ੍ਹਾਂ ਨੂੰ ਅਪਮਾਨਿਤ ਕਰ ਰਹੀ ਸੀ ਅਤੇ ਫੋਨ 'ਤੇ ਧਮਕੀਆਂ ਵੀ ਦੇ ਰਹੀ ਸੀ। 

PunjabKesari
ਅੰਕਿਤਾ ਸਿੰਘ ਨੇ ਕਿਹਾ ਕਿ ਮੈਂ ਮੀਰਾ ਨੂੰ ਦੱਸਿਆ ਕਿ ਜਿਵੇਂ ਹੀ ਮੈਨੂੰ ਦੂਜਾ ਫਲੈਟ ਮਿਲ ਜਾਵੇਗਾ, ਮੈਂ ਇਹ ਫਲੈਟ ਛੱਡ ਦਵਾਂਗੀ ਪਰ ਮੀਰਾ ਨੇ ਮੈਨੂੰ ਧਮਕੀ ਦੇਣੀ ਸ਼ੁਰੂ ਕਰ ਦਿੱਤੀ। ਜਦੋਂ ਮੈਂ ਬਾਹਰ ਸ਼ੂਟ ਲਈ ਗਈ ਤਾਂ ਮੀਰਾ ਨੇ ਫਲੈਟ ਲਾਕ ਕਰ ਦਿੱਤਾ। ਮੀਰਾ ਨੇ ਡਿਪਾਜ਼ਿਟ ਵੀ ਰਿਟਰਨ ਨਹੀਂ ਕੀਤਾ ਅਤੇ ਨਾ ਹੀ ਮੇਰਾ ਸਾਮਾਨ ਵਾਪਸ ਕੀਤਾ ਹੈ। ਪਿਛਲੇ 4 ਦਿਨ ਤੋਂ ਮੈਂ ਦਰ-ਬ-ਦਰ ਭਟਕ ਰਹੀ ਹਾਂ। ਮੇਰੇ ਕੋਲ ਸੌਣ ਲਈ ਘਰ ਨਹੀਂ ਹੈ, ਪਾਉਣ ਲਈ ਕੱਪੜੇ ਨਹੀਂ ਹਨ।  ਓਸ਼ੀਵਾਰਾ ਪੁਲਸ ਨੇ ਅੰਕਿਤਾ ਸਿੰਘ ਦੀ ਲਿਖਿਤ ਸ਼ਿਕਾਇਤ ਦਰਜ ਕਰ ਲਈ ਹੈ। ਅਫ਼ਸਰ ਨੇ ਕਿਹਾ ਕਿ ਉਹ ਮਾਮਲੇ ਦੀ ਛਾਣਬੀਨ ਕਰ ਰਹੇ ਹਨ ਅਤੇ ਜਾਂਚ ਤੋਂ ਬਾਅਦ ਸਹੀ ਕਦਮ ਚੁੱਕਿਆ ਜਾਵੇਗਾ।  


author

Aarti dhillon

Content Editor

Related News