41 ਸਾਲ ਦੀ ਉਮਰ ''ਚ ਅਦਾਕਾਰ ਨੇ ਕਰਵਾਇਆ ਤੀਜਾ ਵਿਆਹ

Wednesday, Oct 23, 2024 - 03:09 PM (IST)

ਮੁੰਬਈ- ਸਾਊਥ ਦੇ ਮਸ਼ਹੂਰ ਅਦਾਕਾਰ ਨਾਗਾ ਚੈਤੰਨਿਆ ਦੇ ਦੂਜੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਕੱਲ੍ਹ, ਉਨ੍ਹਾਂ ਦੀ ਹੋਣ ਵਾਲੀ ਪਤਨੀ ਸ਼ੋਭਿਤਾ ਧੂਲੀਪਾਲਾ ਨੇ ਆਪਣੇ ਵਿਆਹ ਤੋਂ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਸ ਦੌਰਾਨ ਹੁਣ ਸਾਊਥ ਸਿਨੇਮਾ ਦੇ ਇੱਕ ਜਾਣੇ-ਪਛਾਣੇ ਅਦਾਕਾਰ ਦੇ ਵਿਆਹ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਅਦਾਕਾਰ ਨੇ ਤੀਜੀ ਵਾਰ ਵਿਆਹ ਰਚਾਇਆ ਹੈ। ਬਾਲਾ ਮਲਿਆਲਮ ਫਿਲਮਾਂ ਦਾ ਮਸ਼ਹੂਰ ਅਦਾਕਾਰ ਹੈ ਅਤੇ ਉਨ੍ਹਾਂ ਦੇ ਵਿਆਹ ਦੀ ਖਬਰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ।

ਬਾਲਾ ਨੇ ਮੁੜ ਰਚਾਇਆ ਵਿਆਹ
ਮਲਿਆਲਮ ਅਦਾਕਾਰ ਬਾਲਾ ਨੇ 23 ਅਕਤੂਬਰ ਦੀ ਸਵੇਰ ਨੂੰ ਕੇਰਲ 'ਚ ਵਿਆਹ ਕੀਤਾ, ਅਦਾਕਾਰ ਦਾ ਇਹ ਚੌਥਾ ਵਿਆਹ ਹੈ। ਅਦਾਕਾਰ ਬਾਲਾ ਨੇ ਚੇਨਈ ਦੀ ਰਹਿਣ ਵਾਲੀ ਆਪਣੀ ਰਿਸ਼ਤੇਦਾਰ ਕੋਕਿਲਾ ਨਾਲ ਵਿਆਹ ਕਰਵਾ ਲਿਆ ਹੈ ਅਤੇ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਅਦਾਕਾਰ ਮੁੰਨਾ ਨੇ ਇੰਸਟਾਗ੍ਰਾਮ 'ਤੇ ਬਾਲਾ ਅਤੇ ਉਸ ਦੀ ਨਵੀਂ ਪਤਨੀ ਦੀ ਤਸਵੀਰ ਸਾਂਝੀ ਸ਼ੇਅਰ ਕਰਕੇ ਜੋੜੇ ਨੂੰ ਵਧਾਈ ਦਿੱਤੀ ਹੈ।

ਵਿਆਹ ਦੀ ਵੀਡੀਓ ਆਈ ਸਾਹਮਣੇ 
ਅਦਾਕਾਰ ਬਾਲਾ ਨੇ ਏਰਨਾਕੁਲਮ ਦੇ ਕਲੂਰ ਪਾਵਕੁਲਮ ਮੰਦਰ 'ਚ ਕੋਕਿਲਾ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਦੇ ਵਿਆਹ 'ਚ ਸਿਰਫ਼ ਦੋਸਤ ਅਤੇ ਕਰੀਬੀ ਰਿਸ਼ਤੇਦਾਰ ਹੀ ਮੌਜੂਦ ਸਨ। ਵਿਆਹ ਤੋਂ ਬਾਅਦ ਅਦਾਕਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, 'ਸਾਨੂੰ ਤੁਹਾਡੇ ਆਸ਼ੀਰਵਾਦ ਦੀ ਜ਼ਰੂਰਤ ਹੈ, ਕਿਰਪਾ ਕਰਕੇ ਸਾਡੇ ਲਈ ਪ੍ਰਾਰਥਨਾ ਕਰੋ।' ਮੇਰੀ 74 ਸਾਲਾ ਮਾਂ ਵਿਆਹ 'ਚ ਸ਼ਾਮਲ ਨਹੀਂ ਹੋ ਸਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News