ਟੀਚਾ ਹਾਸਿਲ ਕਰ ਕੇ ਹੀ ਦਮ ਲੈਂਦੀ ਹਾਂ : ਕੈਟਰੀਨਾ
Tuesday, Feb 09, 2016 - 10:25 AM (IST)

ਮੁੰਬਈ : ਲੱਖ ਆਲੋਚਨਾਵਾਂ ਦੇ ਬਾਵਜੂਦ ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਫਿਲਮੀ ਦੁਨੀਆ ਵਿਚ ਅੱਗੇ ਵਧਦੀ ਜਾ ਰਹੀ ਹੈ। ਉਸਦਾ ਕਹਿਣਾ ਹੈ ਕਿ ਉਹ ਜੋ ਟੀਚਾ ਮਿੱਥ ਲੈਂਦੀ ਹੈ, ਉਸਨੂੰ ਹਾਸਿਲ ਕਰ ਕੇ ਹੀ ਦਮ ਲੈਂਦੀ ਹੈ। ਕੈਟਰੀਨਾ ਦੀ ਫਿਲਮ ''ਫਿਤੂਰ'' ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਬ੍ਰਿਟਿਸ਼ ਲੇਖਕ ਚਾਰਲਸ ਡਿਕੰਸ ਦੇ ਗਲਪ ''ਗ੍ਰੇਟ ਐਕਸਪੈਕਟੇਸ਼ਨਜ਼'' ''ਤੇ ਆਧਾਰਿਤ ਹੈ।
''ਫਿਤੂਰ'' ਵਿਚ ਕਾਟਰੀਨਾ ਫਿਰਦੌਸ ਨਾਂ ਦਾ ਇਕ ਗੁੰਝਲਦਾਰ ਕਿਰਦਾਰ ਨਿਭਾਅ ਰਹੀ ਹੈ। ਇਕ ਸਵਾਲ ਦੇ ਜਵਾਬ ਵਿਚ ਕੈਟਰੀਨਾ ਨੇ ਕਿਹਾ ''ਮੈਂ ਕਿਸੇ ਦੇਸ਼ ਦਾ ਰਾਸ਼ਟਰਪਤੀ ਬਣਨਾ ਚਾਹੁੰਦੀ ਹਾਂ। ਮੇਰੇ ਦਿਮਾਗ ਵਿਚ ਇਸ ਸਮੇਂ ਇਹੀ ਫਿਤੂਰ ਚੱਲ ਰਿਹਾ ਹੈ ਕਿ ਮੈਂ ਦੁਨੀਆ ''ਤੇ ਰਾਜ ਕਰਾਂ।'' ਕੈਟਰੀਨਾ ਫਿਲਮ ਦੇ ਪ੍ਰਚਾਰ ਲਈ ਟੀ. ਵੀ. ਪ੍ਰੋਗਰਾਮ ''ਯਾਰ ਮੇਰਾ ਸੁਪਰਸਟਾਰ'' ਵਿਚ ਆਈ ਸੀ।
ਇਸ ਦੌਰਾਨ ਕੈਟ ਨੇ ਕਿਹਾ ''ਜੇਕਰ ਮੈਂ ਕਿਸੇ ਚੀਜ਼ ''ਤੇ ਧਿਆਨ ਲਗਾ ਲੈਂਦੀ ਹਾਂ ਤਾਂ ਉਸਨੂੰ ਹਾਸਿਲ ਕਰਨ ਲਈ ਪੂਰੀ ਜੱਦੋ-ਜਹਿਦ ਕਰਦੀ ਹਾਂ। ਇਸ ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਕਪੂਰ ਵਲੋਂ ਕੀਤਾ ਗਿਆ ਹੈ।