‘ਥੈਂਕ ਗੌਡ’ ਫ਼ਿਲਮ ਦਾ ਮਜ਼ੇਦਾਰ ਦੀਵਾਲੀ ਟਰੇਲਰ ਰਿਲੀਜ਼ (ਵੀਡੀਓ)

10/13/2022 4:41:21 PM

ਮੁੰਬਈ (ਬਿਊਰੋ)– ਅਜੇ ਦੇਵਗਨ ਤੇ ਸਿਧਾਰਥ ਮਲਹੋਤਰਾ ਦੀ ਫ਼ਿਲਮ ‘ਥੈਂਕ ਗੌਡ’ ਜਲਦ ਹੀ ਸਿਨੇਮਾਘਰਾਂ ’ਚ ਆਉਣ ਵਾਲੀ ਹੈ। ਇਸ ਫ਼ਿਲਮ ’ਚ ਇਕ ਪਾਪੀ ਸ਼ਖ਼ਸ ਦੀ ਕਹਾਣੀ ਨੂੰ ਦਿਖਾਇਆ ਜਾਣ ਵਾਲਾ ਹੈ, ਜਿਸ ਦੇ ਐਕਸੀਡੈਂਟ ਤੋਂ ਬਾਅਦ ਉਸ ਦਾ ਸਾਹਮਣਾ ਸਵਰਗ ’ਚ ਚਿਤਰਗੁਪਤ ਨਾਲ ਹੁੰਦਾ ਹੈ। ਇਥੇ ਸਿਧਾਰਥ ਨੂੰ ਆਪਣੇ ਕਰਮਾਂ ਦਾ ਰੀਵਿਊ ਦਿੱਤਾ ਜਾਂਦਾ ਹੈ। ਉਸ ਨੂੰ ਆਖਰੀ ਵਾਰ ਆਪਣੇ ਮਾੜੇ ਕਰਮਾਂ ਨੂੰ ਸੁਧਾਰਨ ਦਾ ਮੌਕਾ ਦਿੱਤਾ ਜਾਂਦਾ ਹੈ। ਹੁਣ ਫ਼ਿਲਮ ਦਾ ਨਵਾਂ ਟਰੇਲਰ ਸਾਹਮਣੇ ਆਇਆ ਹੈ, ਜਿਸ ’ਚ ਅਮਿਤਾਭ ਬੱਚਨ ਬਾਰੇ ਗੱਲ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਆਦਿਪੁਰਸ਼’ ਵਿਵਾਦ : ਸੈਫ ਅਲੀ ਖ਼ਾਨ ਖ਼ਿਲਾਫ਼ ਸ਼ਿਕਾਇਤ ਦਰਜ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲੱਗਾ ਦੋਸ਼

ਟਰੇਲਰ ਦੀ ਸ਼ੁਰੂਆਤ ’ਚ ਅਜੇ ਦੇਵਗਨ, ਚਿਤਰਗੁਪਤ ਟ੍ਰਡੀਸ਼ਨਲ ਅੰਦਾਜ਼ ’ਚ ਨਜ਼ਰ ਆਉਂਦੇ ਹਨ। ਉਨ੍ਹਾਂ ਨੂੰ ਧੋਤੀ ਤੇ ਸੋਨੇ ਦੇ ਮੁਕਟ ਨੂੰ ਪਹਿਨੇ ਦੇਖਿਆ ਜਾਂਦਾ ਹੈ। ਉਹ ਸੰਸਕ੍ਰਿਤੀ ’ਚ ਸਿਧਾਰਥ ਨੂੰ ਦੱਸਦੇ ਹਨ ਕਿ ਉਹ ਚਿਤਰਗੁਪਤ ਹਨ ਤੇ ਉਹ ਸਵਰਗ ’ਚ ਹੈ। ਸਿਧਾਰਥ ਕਹਿੰਦੇ ਹਨ ਕਿ ਉਨ੍ਹਾਂ ਨੂੰ ਗੱਲ ਸਮਝ ਨਹੀਂ ਆ ਰਹੀ ਹੈ। ਇਸ ਤੋਂ ਬਾਅਦ ਚਿਤਰਗੁਪਤ ਆਪਣੇ ਮਾਡਰਨ ਅਵਤਾਰ ’ਚ ਸਾਹਮਣੇ ਆਉਂਦੇ ਹਨ।

ਇਸ ਤੋਂ ਬਾਅਦ ਅਜੇ ਦੇਵਗਨ ਸਿਧਾਰਥ ਨੂੰ ਕਹਿੰਦੇ ਹਨ ਕਿ ਉਹ ਉਨ੍ਹਾਂ ਨਾਲ ਇਕ ਗੇਮ ਖੇਡਣਗੇ। ਇਸ ’ਤੇ ਸਿਧਾਰਥ ਕਹਿੰਦੇ ਹਨ ਕਿ ਕਮਾਲ ਹੈ ਉਪਰ ਵੀ ਗੇਮ ਸ਼ੋਅ ਸ਼ੁਰੂ ਹੋ ਗਿਆ ਹੈ। ਅਜੇ ਦੇਵਗਨ ਕਹਿੰਦੇ ਹਨ ਕਿ ਪਹਿਲਾਂ ਉੱਪਰ ਹੀ ਸ਼ੁਰੂ ਹੋਏ ਸਨ। ਉਨ੍ਹਾਂ ਨਾਲ ਖੜ੍ਹਾ ਦੂਤ ਕਹਿੰਦਾ ਹੈ ਕੇ. ਐੱਮ. ਸੀ. ਸਰ। ਫਿਰ ਸਿਧਾਰਥ ਉਸ ਨੂੰ ਸਹੀ ਨਾਂ ਦੱਸਦੇ ਹਨ।

ਇਸ ਤੋਂ ਬਾਅਦ ਸਿਧਾਰਥ ਦੀ ਜ਼ਿੰਦਗੀ ਦੀ ਝਲਕ ਉਸ ਨੂੰ ਦੇਖਣ ਨੂੰ ਮਿਲਦੀ ਹੈ। ਹਸਪਤਾਲ ਦੇ ਬੈੱਡ ’ਤੇ ਉਹ ਪਏ ਹਨ ਤੇ ਡਾਕਟਰ ਉਨ੍ਹਾਂ ਦਾ ਇਲਾਜ ਕਰਨ ’ਚ ਡਰ ਰਿਹਾ ਹੈ। ਇਥੇ ਚਿਤਰਗੁਪਤ ਉਸ ਨੂੰ ਸਜ਼ਾ ਦੇਣ ’ਚ ਲੱਗੇ ਹਨ। ਕੀ ਹੋਵੇਗਾ ਅੱਗੇ ਇਹ ਤਾਂ 25 ਅਕਤੂਬਰ ਨੂੰ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News