ਟੈਰੀਬਲੀ ਟਾਇਨੀ ਟੇਬਜ਼ ਨੇ ਵੈਡਿੰਗ ਸੀਜ਼ਨ ’ਤੇ ਆਧਾਰਿਤ ਸ਼ੋਅ ‘ਬਾਤ ਪੱਕੀ’ ਕੀਤਾ ਰਿਲੀਜ਼
Friday, Jan 17, 2025 - 03:34 PM (IST)
ਮੁੰਬਈ– ਕਲੈਕਟਿਵ ਆਰਟਿਸਟ ਨੈੱਟਵਰਕ ਦੇ ਟੈਰੀਬਲੀ ਟਾਇਨੀ ਟੇਲਜ਼ (ਟੀ. ਟੀ. ਟੀ.), ਭਾਰਤ ਦੇ ਪ੍ਰਮੁੱਖ ਕਹਾਣੀ ਸੁਣਾਉਣ ਵਾਲੇ ਪਲੇਟਫਾਰਮ ਨੇ ਆਪਣੇ ਨਵੇਂ ਵੈੱਬ ਸ਼ੋਅ ‘ਬਾਤ ਪੱਕੀ’ ਦਾ ਐਲਾਨ ਕੀਤਾ ਹੈ। ਸ਼ੋਅ ਭਾਰਤੀ ਵਿਆਹਾਂ ਦੇ ਸੀਜ਼ਨ ਦੀ ਗਹਿਮਾ-ਗਹਿਮੀ ਦਾ ਇਕ ਦਿਲਚਸਪ ਤੇ ਮਜ਼ਾਕੀਆ ਚਿੱਤਰਣ ਹੈ। ਇਸ ਸੀਰੀਜ਼ ਦੇ ਨਾਲ ਭਾਰਤ ਦੀ ਡਿਜੀਟਲ ਸਟਾਰ ਅਪੂਰਵਾ (ਜਿਸ ਨੂੰ ‘ਦਿ ਰੇਬੇਲ ਕਿਡ’ ਵੀ ਕਿਹਾ ਜਾਂਦਾ ਹੈ) ਆਪਣਾ YouTube ਵੈੱਬ ਸ਼ੋਅ ਡੈਬਿਊ ਕਰ ਰਹੀ ਹੈ।
ਆਪਣੀ ਬੋਲਡ ਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਲਈ ਜਾਣੀ ਜਾਂਦੀ ਅਪੂਰਵਾ ਨੇ ਆਪਣੇ ਡਿਜੀਟਲ ਕੁਨੈਕਸ਼ਨ ਨਾਲ ਲੱਖਾਂ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਹੁਣ ਉਹ ਇਸ ਨਵੇਂ ਤੇ ਵਿਲੱਖਣ ਵੈੱਬ ਸ਼ੋਅ ਰਾਹੀਂ ਕਹਾਣੀ ਸੁਣਾਉਣ ਦੀ ਇਕ ਨਵੀਂ ਸ਼ੈਲੀ ’ਚ ਕਦਮ ਰੱਖ ਰਹੀ ਹੈ, ਜਿਥੇ ਉਹ ਆਪਣੀ ਵਿਸ਼ੇਸ਼ਤਾ ਤੇ ਸੱਚਾਈ ਨਾਲ ਇਕ ਮਜ਼ੇਦਾਰ ਤੇ ਭਾਵਨਾਤਮਕ ਕਹਾਣੀ ਨਾਲ ਦਰਸ਼ਕਾਂ ਨੂੰ ਜੋੜੇਗੀ।
ਟੀ. ਟੀ. ਟੀ. ਦੇ ਸੰਸਥਾਪਕ ਤੇ ਸੀ. ਈ. ਓ. ਅਨੁਜ ਗੋਸਾਲੀਆ ਨੇ ਕਿਹਾ, “ਬਾਤ ਪੱਕੀ’ ਦੇ ਨਾਲ ਅਸੀਂ ਛੋਟੇ ਰੂਪ ਦੀ ਵੀਡੀਓ ਕਹਾਣੀ ਸੁਣਾਉਣ ਦੀਆਂ ਦਿਲਚਸਪ ਸੰਭਾਵਨਾਵਾਂ ਨੂੰ ਅਪਣਾ ਰਹੇ ਹਾਂ। ਇਹ ਫਾਰਮੇਟ ਸਾਨੂੰ ਪ੍ਰਭਾਵਸ਼ਾਲੀ ਤੇ ਸੱਭਿਆਚਾਰਕ ਤੌਰ ’ਤੇ ਸਬੰਧਤ ਕਹਾਣੀਆਂ ਬਣਾਉਣ ਦਾ ਮੌਕਾ ਦਿੰਦਾ ਹੈ, ਜੋ ਆਧੁਨਿਕ ਦਰਸ਼ਕਾਂ ਦੇ ਜੀਵਨ ’ਚ ਫਿੱਟ ਹੁੰਦੀਆਂ ਹਨ। ਟੀ. ਟੀ. ਟੀ. ਦੀ ਕਹਾਣੀ ਸੁਣਾਉਣ ਦੀ ਮੁਹਾਰਤ ਤੇ ਭਾਰਤ ਦੇ ਮਨਪਸੰਦ ਡਿਜੀਟਲ ਸਟਾਰ ‘ਦਿ ਰੇਬੇਲ ਕਿਡ’ ਦੀ ਊਰਜਾ ਦੇ ਨਾਲ ‘ਬਾਤ ਪੱਕੀ’ ਇਕ ਸ਼ਾਨਦਾਰ ਸ਼ੁਰੂਆਤ ਹੈ।’’
‘ਬਾਤ ਪੱਕੀ’ 5 ਐਪੀਸੋਡਸ ਦੀ ਸੀਰੀਜ਼ ਹੈ, ਜੋ ਟੀ. ਟੀ. ਟੀ. ਦੇ ਯੂਟਿਊਬ ਚੈਨਲ ’ਤੇ ਦੋ ਹਫ਼ਤਿਆਂ ’ਚ ਰਿਲੀਜ਼ ਹੋਵੇਗੀ। ਇਹ ਵਿਆਹ ਦੇ ਸੀਜ਼ਨ ਦੇ ਮਜ਼ੇਦਾਰ, ਭਾਵਨਾਤਮਕ ਤੇ ਯਾਦਗਾਰੀ ਪਲਾਂ ਨੂੰ ਦਰਸਾਉਂਦਾ ਹੈ, ਜੋ ਇਸ ਨੂੰ ਖ਼ਾਸ ਬਣਾਉਂਦੇ ਹਨ। ਹਿਮਾਲਿਆ ਵੈੱਲਨੈੱਸ ਕੰਪਨੀ ਤੇ ਮਨਿਆਵਰ ਮੋਹੇ ਸ਼ੋਅ ਦੇ ਐਸੋਸੀਏਟ ਪਾਰਟਨਰ ਹਨ, ਜਦਕਿ ਗਿਲੇਟ ਤੇ ਫਿਲਿਪਸ ਗਾਰਮੈਂਟ ਸਟੀਮਰ ਵਰਗ ਹਿੱਸੇਦਾਰਾਂ ਵਜੋਂ ਜੁੜੇ ਹੋਏ ਹਨ।
ਇਸ ਤੋਂ ਇਲਾਵਾ ਸ਼ੋਅ ’ਚ ਸੁਤੰਤਰ ਸੰਗੀਤ ਕਲਾਕਾਰਾਂ ਅਕਸ਼ੇ ਤੇ ਆਈ. ਪੀ., ਚਰਨ, ਤਨਿਸ਼ਕ ਸੇਠ ਤੇ ਸ਼੍ਰੇਆ ਗੁਪਤਾ ਵਲੋਂ ਰਚੇ ਗਏ 4 ਮੂਲ ਸਾਊਂਡਟਰੈਕ ਵੀ ਪੇਸ਼ ਕੀਤੇ ਗਏ ਹਨ।
ਆਪਣੀ ਭੂਮਿਕਾ ਬਾਰੇ ਗੱਲ ਕਰਦਿਆਂ ਅਪੂਰਵਾ ਨੇ ਕਿਹਾ, “ਮੈਂ ਹਮੇਸ਼ਾ ਸੱਚੀਆਂ ਕਹਾਣੀਆਂ ਦੀ ਸ਼ਕਤੀ ’ਚ ਵਿਸ਼ਵਾਸ ਕੀਤਾ ਹੈ ਤੇ ‘ਬਾਤ ਪੱਕੀ’ ਭਾਰਤੀ ਵਿਆਹਾਂ ਦੇ ਸਾਰੇ ਪਹਿਲੂਆਂ ਨੂੰ ਮਨਾਉਣ ਬਾਰੇ ਹੈ, ਜੋ ਅਸੀਂ ਸਭ ਤੋਂ ਵੱਧ ਪਿਆਰ ਕਰਦੇ ਹਾਂ। ਇਹ ਮੇਰਾ ਪਹਿਲਾ YouTube ਵੈੱਬ ਸ਼ੋਅ ਹੈ ਤੇ ਮੈਂ ਇਕ ਬਿਹਤਰ ਪਲੇਟਫਾਰਮ ਤੇ ਟੀਮ ਦੀ ਮੰਗ ਨਹੀਂ ਕਰ ਸਕਦੀ ਸੀ। ਇਹ ਮੇਰੇ ਲਈ ਇਕ ਭਰਪੂਰ ਅਨੁਭਵ ਰਿਹਾ ਹੈ। ਇਸ ਪ੍ਰੋਜੈਕਟ ਦੇ ਨਾਲ ਮੈਂ ਆਪਣੇ ਪ੍ਰਸ਼ੰਸਕਾਂ ਨੂੰ ਆਪਣਾ ਇਕ ਨਵਾਂ ਪੱਖ ਦਿਖਾਉਣ ਲਈ ਉਤਸ਼ਾਹਿਤ ਹਾਂ।”
ਟੀ. ਟੀ. ਟੀ. ਦੇ YouTube ਚੈਨਲ ’ਤੇ 15 ਜਨਵਰੀ, 2025 ਤੋਂ ‘ਬਾਤ ਪੱਕੀ’ ਦਾ ਪ੍ਰੀਮੀਅਰ ਦੇਖਣਾ ਨਾ ਭੁੱਲੋ।