ਸਟਾਰ ਪਲੱਸ ਨੇ ਜਾਰੀ ਕੀਤਾ ਆਪਣੇ ਨਵੇਂ ਸ਼ੋਅ ‘ਤੇਰੀ ਮੇਰੀ ਡੋਰੀਆਂ’ ਦਾ ਟਰੇਲਰ
Thursday, Dec 22, 2022 - 10:54 AM (IST)
ਮੁੰਬਈ (ਬਿਊਰੋ)– ਸਟਾਰ ਪਲੱਸ ਦੇ ਨਵੇਂ ਸ਼ੋਅ ‘ਤੇਰੀ ਮੇਰੀ ਡੋਰੀਆ’ ਦਾ ਚਿਰਾਂ ਤੋਂ ਉਡੀਕਿਆ ਜਾ ਰਿਹਾ ਟਰੇਲਰ ਰਿਲੀਜ਼ ਹੋ ਗਿਆ ਹੈ। ਸ਼ੋਅ ਲਈ ਪ੍ਰਸ਼ੰਸਕਾਂ ਨੂੰ ਬਹੁਤ ਉਤਸ਼ਾਹਿਤ ਕਰਨ ਤੋਂ ਬਾਅਦ ਅਖੀਰ ’ਚ ਨਿਰਮਾਤਾਵਾਂ ਨੇ ਸ਼ੋਅ ਦਾ ਪਹਿਲਾ ਸ਼ਾਨਦਾਰ ਟਰੇਲਰ ਰਿਲੀਜ਼ ਕੀਤਾ ਹੈ, ਜੋ ਸ਼ੋਅ ਦੀ ਅਸਲ ਸ਼ਖ਼ਸੀਅਤ, ਬੰਧਨ ਤੇ ਤੱਤ ਨੂੰ ਖ਼ੂਬਸੂਰਤੀ ਨਾਲ ਕੈਦ ਕਰਦਾ ਹੈ।
ਇਹ ਖ਼ਬਰ ਵੀ ਪੜ੍ਹੋ : ਪ੍ਰਾਈਮ ਵੀਡੀਓ 'ਤੇ ਇਸ ਦਿਨ ਤੋਂ ਮੁਫ਼ਤ ਹੋ ਜਾਵੇਗੀ ਅਕਸ਼ੈ ਕੁਮਾਰ ਦੀ ਫ਼ਿਲਮ 'ਰਾਮ ਸੇਤੂ'
ਇਸ ਤੋਂ ਪਹਿਲਾਂ ਸ਼ੋਅ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ ਤੇ ਇਸ ਨੇ ਯਕੀਨੀ ਤੌਰ ’ਤੇ ਸ਼ੋਅ ’ਚ ਦਰਸ਼ਕਾਂ ਦੀ ਦਿਲਚਸਪੀ ਵਧਾ ਦਿੱਤੀ ਹੈ।
ਦੱਸ ਦੇਈਏ ਕਿ ਸ਼ੋਅ ਇਕ ਟਵਿਸਟ ਦੇ ਨਾਲ ਇਕ ਕੰਟੈਂਪਰੇਰੀ ਫੇਅਰੀਟੇਲ ਲਵ ਸਟੋਰੀ ਹੈ। ਸ਼ੋਅ ਪਿਆਰ ਦੀਆਂ ਪੇਚੀਦਗੀਆਂ ਨੂੰ ਦਰਸਾਉਂਦਾ ਹੈ। ਇਹ ਤਿੰਨ ਜੋੜਿਆਂ ਦੀ ਕਹਾਣੀ ਤੇ ਆਦਰਸ਼ ਮੈਚ ਲਈ ਉਨ੍ਹਾਂ ਦੀ ਖੋਜ ਨੂੰ ਦਰਸਾਉਂਦਾ ਹੈ।
ਰਿਲੀਜ਼ ਹੋਏ ਟਰੇਲਰ ’ਚ ਅਸੀਂ ਤਿੰਨ ਭਰਾਵਾਂ ਦਾ ਰੋਮਾਂਸ ਤੇ ਉਨ੍ਹਾਂ ਦੇ ਆਦਰਸ਼ ਜੋੜਿਆਂ ਨਾਲ ਰੋਮਾਂਸ ਦੇਖ ਸਕਦੇ ਹਾਂ। ਟਰੇਲਰ ਨੇ ਸਾਨੂੰ ਸ਼ੋਅ ਦੇ ਸਾਰੇ ਮੁੱਖ ਪਾਤਰਾਂ ਦੇ ਜੀਵਨ ਦੀ ਇਕ ਝਲਕ ਵੀ ਦਿੱਤੀ, ਇਹ ਦਿਖਾਉਂਦਿਆਂ ਕਿ ਉਹ ਸਾਰੇ ਇਕ-ਦੂਜੇ ਤੋਂ ਕਿਵੇਂ ਵੱਖਰੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।