ਵਿੱਕੀ ਕੌਸ਼ਲ ਦੀ ਫ਼ਿਲਮ ''ਜ਼ਰਾ ਹਟ ਕੇ ਜ਼ਰਾ ਬਚ ਕੇ'' ਦਾ ਨਵਾਂ ਟਰੈਕ ''ਤੇਰੇ ਵਾਸਤੇ'' ਰਿਲੀਜ਼ (ਵੀਡੀਓ)

Tuesday, May 23, 2023 - 11:22 AM (IST)

ਵਿੱਕੀ ਕੌਸ਼ਲ ਦੀ ਫ਼ਿਲਮ ''ਜ਼ਰਾ ਹਟ ਕੇ ਜ਼ਰਾ ਬਚ ਕੇ'' ਦਾ ਨਵਾਂ ਟਰੈਕ ''ਤੇਰੇ ਵਾਸਤੇ'' ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਤੇ ਅਦਾਕਾਰਾ ਸਾਰਾ ਅਲੀ ਖ਼ਾਨ ਇਨ੍ਹੀਂ ਦਿਨੀਂ ਫ਼ਿਲਮ ‘ਜ਼ਰਾ ਹਟ ਕੇ ਜ਼ਰਾ ਬਚ ਕੇ’ ਦੇ ਪ੍ਰਮੋਸ਼ਨ ’ਚ ਕਾਫ਼ੀ ਰੁੱਝੇ ਹੋਏ ਹਨ। ਜੀਓ ਸਟੂਡੀਓਜ਼ ਤੇ ਦਿਨੇਸ਼ ਵਿਜਾਨ ਨੇ ਫੈਮਿਲੀ ਐਂਟਰਟੇਨਰ ਦਾ ਨਵਾਂ ਗੀਤ ਰਿਲੀਜ਼ ਕੀਤਾ ਹੈ। 

'ਤੇਰੇ ਵਸਤੇ' ਗੀਤ ਪਿਆਰ ਦੇ ਵਿਆਪਕ ਜਾਦੂ ਨੂੰ ਦਰਸਾਉਂਦਾ ਹੈ। ਇਸ ਟਰੈਕ ’ਚ ਵਿੱਕੀ ਕੌਸ਼ਲ ਤੇ ਸਾਰਾ ਅਲੀ ਖ਼ਾਨ ਦੀ ਕੈਮਿਸਟਰੀ ’ਤੇ ਫੈਨਜ਼ ਫ਼ਿਦਾ ਹੋ ਗਏ ਹਨ। ਵਿੱਕੀ ਕੌਸ਼ਲ ਦਾ ਕਹਿਣਾ ਹੈ, ''ਇਹ ਗੀਤ ਖੂਬਸੂਰਤ ਹੈ ਕਿਉਂਕਿ ਇਹ ਸਧਾਰਨ ਤੇ ਦਿਲ ਨੂੰ ਛੂਹ ਲੈਣ ਵਾਲਾ ਹੈ। ਜਦੋਂ ਕਿ ਪਹਿਲੇ ਟਰੈਕ ’ਚ ਇਕ ਭਾਵਪੂਰਣ ਆਕਰਸ਼ਣ ਸੀ, ਇਹ ਵੀ ਸਿੱਧਾ ਦਿਲ ਨੂੰ ਛੂਹ ਜਾਵੇਗਾ।'' 

ਸਾਰਾ ਅਲੀ ਖ਼ਾਨ ਕਹਿੰਦੀ ਹੈ, ''ਤੇਰੇ ਵਾਸਤੇ ’ਚ ਇਕ ਪਿਆਰਾ ਅਤੇ ਪੁਰਾਣਾ ਸਕੂਲ ਦਾ ਸਾਰ ਹੈ। ਵਿੱਕੀ ਦੇ ਨਾਲ ਇਸ ਗੀਤ ਦੀ ਸ਼ੂਟਿੰਗ ਕਰਨਾ ਬਹੁਤ ਮਜ਼ੇਦਾਰ ਸੀ ਤੇ ਇਸ ਦੀ ਧੁੰਨ ਵੀ ਕੰਨਾਂ ਨੂੰ ਖੁਸ਼ ਕਰਦੀ ਹੈ।'' ਪਰਿਵਾਰਕ ਮਨੋਰੰਜਨ ਫਿਲਮ 2 ਜੂਨ, 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ।


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News