ਫ਼ਿਲਮ ‘ਲਾਲ ਸਿੰਘ ਚੱਢਾ’ ਨਾਲ ਬਾਲੀਵੁੱਡ ’ਚ ਡੈਬਿਊ ਕਰੇਗਾ ਤੇਲਗੂ ਸੁਪਰਸਟਾਰ ਨਾਗਾ ਚੈਤਨਯ
Thursday, May 06, 2021 - 06:18 PM (IST)

ਮੁੰਬਈ: ਤੇਲਗੂ ਫ਼ਿਲਮਾਂ ਦੇ ਸੁਪਰਸਟਾਰ ਨਾਗਾ ਚੈਤਨਯ ਦੇ ਪ੍ਰਸ਼ੰਸਕਾਂ ਦੇ ਲਈ ਖ਼ੁਸ਼ਖ਼ਬਰੀ ਹੈ। ਉਹ ਜਲਦ ਹੀ ਬਾਲੀਵੁੱਡ ’ਚ ਐਂਟਰੀ ਲੈ ਸਕਦੇ ਹਨ। ਖ਼ਬਰ ਮਿਲੀ ਹੈ ਕਿ ਨਾਗਾ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਨਾਲ ਬਾਲੀਵੁੱਡ ’ਚ ਡੈਬਿਊ ਕਰ ਸਕਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਨਾਗਾ ਜਲਦ ਹੀ ਆਮਿਰ ਖ਼ਾਨ ਦੇ ਨਾਲ ਇਸ ਫ਼ਿਲਮ ਦੀ ਸ਼ੂਟਿੰਗ ਲੱਦਾਖ ਅਤੇ ਕਾਰਗਿਲ ’ਚ ਸ਼ੁਰੂ ਕਰਨਗੇ। ਇਹ ਸ਼ੂਟਿੰਗ ਲਗਭਗ 45 ਦਿਨਾਂ ਤੱਕ ਚੱਲੇਗੀ ਅਤੇ ਆਮਿਰ ਖ਼ਾਨ ਟੀਮ ਦੇ ਨਾਲ ਉੱਥੇ ਪਹੁੰਚ ਚੁੱਕੇ ਹਨ। ਖ਼ਬਰਾਂ ਮੁਤਾਬਕ ਇਸ ਕਿਰਦਾਰ ਦੇ ਲਈ ਚੈਤਨਯ ਤੋਂ ਪਹਿਲਾਂ ਵਿਜੇ ਸੇਤੁਪਤੀ ਨੂੰ ਕਾਸਟ ਕੀਤਾ ਗਿਆ ਸੀ। ਹਾਲਾਂਕਿ ਕਈ ਕਾਰਨਾਂ ਕਰਕੇ ਉਹ ਰੋਲ ਨਹੀਂ ਨਿਭਾ ਪਾਏ।
ਵਰਣਨਯੋਗ ਹੈ ਕਿ ਫ਼ਿਲਮ ‘ਲਾਲ ਸਿੰਘ ਚੱਢਾ’ ਹਾਲੀਵੁੱਡ ਦੀ ਫ਼ਿਲਮ ‘ਫਾਰੇਸਟ ਗੰਪ’ ਦੀ ਹਿੰਦੀ ਰੀਮੇਕ ਹੈ। ਇਸ ਫ਼ਿਲਮ ’ਚ ਅਦਾਕਾਰਾ ਕਰੀਨਾ ਕਪੂਰ ਵੀ ਮੁੱਖ ਭੂਮਿਕ ’ਚ ਨਜ਼ਰ ਆਵੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ਅਦਵੈਤ ਚੰਦਨ ਕਰ ਰਹੇ ਹਨ।