ਤੇਲਗੂ ਫ਼ਿਲਮ ਨਿਰਮਾਤਾ ਕੋਕੀਨ ਵੇਚਣ ਦੇ ਦੋਸ਼ ਹੇਠ ਗ੍ਰਿਫ਼ਤਾਰ, 78.50 ਲੱਖ ਦੀ ਸਮੱਗਰੀ ਬਰਾਮਦ

Thursday, Jun 15, 2023 - 10:41 AM (IST)

ਤੇਲਗੂ ਫ਼ਿਲਮ ਨਿਰਮਾਤਾ ਕੋਕੀਨ ਵੇਚਣ ਦੇ ਦੋਸ਼ ਹੇਠ ਗ੍ਰਿਫ਼ਤਾਰ, 78.50 ਲੱਖ ਦੀ ਸਮੱਗਰੀ ਬਰਾਮਦ

ਹੈਦਰਾਬਾਦ (ਭਾਸ਼ਾ)– ਤੇਲੰਗਾਨਾ ’ਚ ਇਕ ਤੇਲਗੂ ਫ਼ਿਲਮ ਨਿਰਮਾਤਾ ਕੇ. ਪੀ. ਚੌਧਰੀ ਨੂੰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਕੋਲੋਂ 80 ਗ੍ਰਾਮ ਕੋਕੀਨ ਬਰਾਮਦ ਕੀਤੀ ਗਈ।

ਸਾਈਬਰਾਬਾਦ ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਖ਼ਾਸ ਸੂਚਨਾ ’ਤੇ ਪੁਲਸ ਦੀ ਇਕ ਟੀਮ ਨੇ ਰਾਜੇਂਦਰ ਨਗਰ ਥਾਣਾ ਖੇਤਰ ਤੋਂ ਚੌਧਰੀ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਕਥਿਤ ਤੌਰ ’ਤੇ ਕੋਕੀਨ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਦੇ ਉਹ 50 ਸੁਪਨੇ, ਜੋ ਰਹਿ ਗਏ ਅਧੂਰੇ, ਇਹ Wish List ਤੁਹਾਡੀਆਂ ਅੱਖਾਂ ’ਚ ਲਿਆ ਦੇਵੇਗੀ ਹੰਝੂ

ਉਸ ਕੋਲੋਂ 90 ਪੈਕਟ ਬਰਾਮਦ ਕੀਤੇ ਗਏ, ਜਿਨ੍ਹਾਂ ਦਾ ਭਾਰ 82.75 ਗ੍ਰਾਮ ਹੈ।

ਪੁਲਸ ਨੇ ਉਸ ਦੇ ਕਬਜ਼ੇ ’ਚੋਂ 2.05 ਲੱਖ ਰੁਪਏ ਦੀ ਨਕਦੀ, ਚਾਰ ਮੋਬਾਇਲ ਫੋਨ ਤੇ ਇਕ ਚਾਰ ਪਹੀਆ ਵਾਹਨ ਵੀ ਬਰਾਮਦ ਕੀਤਾ। ਜ਼ਬਤ ਕੀਤੀ ਗਈ ਕੁੱਲ ਸਮੱਗਰੀ ਦੀ ਕੀਮਤ 78.50 ਲੱਖ ਰੁਪਏ ਹੈ। ਪੁਲਸ ਅਨੁਸਾਰ ਤੇਲਗੂ ਫ਼ਿਲਮ ‘ਕਬਾਲੀ’ ਦਾ ਨਿਰਮਾਤਾ ਚੌਧਰੀ ਦੋ ਤੇਲਗੂ ਫ਼ਿਲਮਾਂ ਤੇ ਇਕ ਤਾਮਿਲ ਫ਼ਿਲਮ ਦਾ ਡਿਸਟ੍ਰੀਬਿਊਟਰ ਵੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News