ਸਾਮੰਥਾ- ਨਾਗਾ ਚੈਤੰਨਿਆ ਖਿਲਾਫ ਵਿਵਾਦਿਤ ਬਿਆਨ ਦੇ ਕੇ ਫਸੀ ਤੇਲੰਗਾਨਾ ਮੰਤਰੀ, ਮੰਗੀ ਮੁਆਫ਼ੀ

Thursday, Oct 03, 2024 - 11:46 AM (IST)

ਸਾਮੰਥਾ- ਨਾਗਾ ਚੈਤੰਨਿਆ ਖਿਲਾਫ ਵਿਵਾਦਿਤ ਬਿਆਨ ਦੇ ਕੇ ਫਸੀ ਤੇਲੰਗਾਨਾ ਮੰਤਰੀ, ਮੰਗੀ ਮੁਆਫ਼ੀ

ਮੁੰਬਈ- ਦੱਖਣੀ ਸਿਨੇਮਾ ਦੀ ਜੋੜੀ ਸਾਮੰਥਾ ਰੂਥ ਪ੍ਰਭੂ ਅਤੇ ਨਾਗਾ ਚੈਤੰਨਿਆ ਹੁਣ ਇਕੱਠੇ ਨਹੀਂ ਹਨ। ਸਾਲ 2021 'ਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਹਾਲ ਹੀ 'ਚ ਤੇਲੰਗਾਨਾ ਦੀ ਮੰਤਰੀ ਕੋਂਡਾ ਸੁਰੇਖਾ ਨੇ ਆਪਸੀ ਸਹਿਮਤੀ ਨਾਲ ਹੋਏ ਇਸ ਤਲਾਕ 'ਤੇ ਵਿਵਾਦਿਤ ਬਿਆਨ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਇਸ ਤਲਾਕ ਪਿੱਛੇ ਕੇਟੀ ਰਾਓ ਦਾ ਹੱਥ ਸੀ ਜੋ ਅਭਿਨੇਤਰੀਆਂ ਨੂੰ ਬਲੈਕਮੇਲ ਕਰਦਾ ਸੀ। ਕੋਂਡਾ ਸੁਰੇਖਾ ਦੇ ਇਸ ਬਿਆਨ 'ਤੇ ਭਾਰੀ ਹੰਗਾਮਾ ਹੋਇਆ। ਅਜਿਹੇ 'ਚ ਉਸ ਨੂੰ ਮੁਆਫੀ ਮੰਗਣੀ ਪਈ। ਮੰਤਰੀ ਨੇ ਆਪਣਾ ਵਿਵਾਦਿਤ ਬਿਆਨ ਵਾਪਸ ਲੈ ਲਿਆ ਹੈ। ਕੋਂਡਾ ਸੁਰੇਖਾ ਨੂੰ ਰਾਜਨੀਤੀ ਅਤੇ ਫਿਲਮ ਇੰਡਸਟਰੀ ਦੋਵਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ।

 

ਸੁਰੇਖਾ ਨੇ ਸਾਮੰਥਾ ਤੋਂ ਮੰਗੀ ਮੁਆਫੀ
ਸਾਊਥ ਫਿਲਮ ਇੰਡਸਟਰੀ ਦੀ ਆਲੋਚਨਾ ਤੋਂ ਬਾਅਦ ਸੁਰੇਖਾ ਨੇ ਮੁਆਫੀ ਮੰਗ ਲਈ ਹੈ। ਤੇਲੰਗਾਨਾ ਦੇ ਮੰਤਰੀ ਨੇ ਆਪਣੇ ਐਕਸ (ਟਵਿੱਟਰ) ਹੈਂਡਲ 'ਤੇ ਪੋਸਟ ਕਰਕੇ ਸਾਮੰਥਾ ਬਾਰੇ ਦਿੱਤੇ ਆਪਣੇ ਬਿਆਨ ਨੂੰ ਵਾਪਸ ਲੈ ਲਿਆ। ਉਸ ਨੇ ਤੇਲਗੂ 'ਚ ਲਿਖਿਆ, "ਮੇਰਾ ਇਰਾਦਾ ਸਿਰਫ ਇਹ ਦੱਸਣਾ ਸੀ ਕਿ ਕਿਵੇਂ ਇੱਕ ਨੇਤਾ ਔਰਤਾਂ ਦਾ ਨਿਰਾਦਰ ਕਰ ਰਿਹਾ ਹੈ, ਪਰ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ, ਸਾਮੰਥਾ। ਤੁਸੀਂ ਜਿਸ ਤਰੀਕੇ ਨਾਲ ਆਪਣੇ ਆਪ ਨੂੰ ਚਲਾਇਆ ਹੈ, ਜੇਕਰ ਤੁਸੀਂ ਜਾਂ ਤੁਹਾਡੇ ਪ੍ਰਸ਼ੰਸਕਾਂ ਨੂੰ ਮੇਰੇ ਸ਼ਬਦਾਂ ਨਾਲ ਠੇਸ ਪਹੁੰਚੀ ਹੈ, ਤਾਂ ਮੈਂ ਮੁਆਫੀ ਮੰਗਦੀ ਹਾਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News