ਦੋਸਤ ਦੀ ਜਨਮਦਿਨ ਪਾਰਟੀ ਦੇ ਰੌਮਾਂਟਿਕ ਹੋਏ ਕਰਨ ਤੇ ਤੇਜਸਵੀ, ਡਾਂਸ ਕਰਦਿਆਂ ਦੀ ਵੀਡੀਓ ਹੋਈ ਵਾਇਰਲ
Friday, Apr 14, 2023 - 04:25 PM (IST)
ਮੁੰਬਈ- ਅਦਾਕਾਰ ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ 'ਬਿੱਗ ਬੌਸ 15' ਦੌਰਾਨ ਇਕ ਦੂਜੇ ਦੇ ਨੇੜੇ ਆਏ ਸਨ। ਫਿਰ ਦੋਹਾਂ ਨੂੰ ਪਿਆਰ ਹੋ ਗਿਆ। ਉਦੋਂ ਤੋਂ ਕਰਨ ਅਤੇ ਤੇਜਸਵੀ ਇਕੱਠੇ ਹਨ। ਹਾਲ ਹੀ 'ਚ ਇਹ ਜੋੜਾ ਦੋਸਤ ਜੇਸਿਕਾ ਦੀ ਜਨਮਦਿਨ ਪਾਰਟੀ 'ਚ ਸ਼ਾਮਲ ਹੋਇਆ ਸੀ। ਇਸ ਦੌਰਾਨ ਜੋੜੇ ਦੀਆਂ ਪਾਰਟੀ 'ਚ ਰੋਮਾਂਟਿਕ ਡਾਂਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦੋਵੇਂ ਇਕ ਦੂਜੇ ਨਾਲ ਬੇਹੱਦ ਖੂਬਸੂਰਤ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ- ਗਾਇਕ ਕਰਨ ਔਜਲਾ ਨੇ ਮਾਂ ਨਾਲ ਸਾਂਝੀ ਕੀਤੀ ਤਸਵੀਰ, ਭਾਵੁਕ ਹੋ ਕੇ ਲਿਖੀ ਇਹ ਗੱਲ
ਵੀਡੀਓਜ਼ 'ਚ ਕਰਨ ਬਲੈਕ ਟੀ-ਸ਼ਰਟ ਅਤੇ ਪੈਂਟ 'ਚ ਨਜ਼ਰ ਆ ਰਹੇ ਹਨ। ਇਸ ਦੇ ਉੱਪਰ ਅਦਾਕਾਰਾ ਨੇ ਬਲੈਕ ਬਲੇਜ਼ਰ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਤੇਜਸਵੀ ਬਲੈਕ ਆਫ਼ ਸ਼ੋਲਡਰ ਟਾਪ ਅਤੇ ਪੈਂਟ 'ਚ ਨਜ਼ਰ ਆ ਰਹੀ ਹੈ। ਇਸ ਲੁੱਕ 'ਚ ਅਦਾਕਾਰਾ ਕਾਫ਼ੀ ਹੌਟ ਨਜ਼ਰ ਆ ਰਹੀ ਹੈ। ਦੋਵੇਂ ਡਾਂਸ ਕਰਦੇ ਕਾਫ਼ੀ ਹੋਮਾਂਟਿਕ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਇਨ੍ਹਾਂ ਵੀਡੀਓਜ਼ ਨੂੰ ਪਸੰਦ ਅਤੇ ਕੁਮੈਂਟ ਕਰ ਆਪਣੀ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।
ਇਹ ਵੀ ਪੜ੍ਹੋ- ਧੀ ਵੰਸ਼ਿਕਾ ਨੇ ਸਤੀਸ਼ ਕੌਸ਼ਿਕ ਦੇ ਜਨਮਦਿਨ 'ਤੇ ਪੜ੍ਹੀ ਪਿਤਾ ਨੂੰ ਲਿਖੀ ਚਿੱਠੀ, ਕਿਹਾ- ਦੁਨੀਆ ਦੇ ਸਭ ਤੋਂ ਵਧੀਆ ਪਾਪਾ
ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਰਨ ਅਤੇ ਤੇਜਸਵੀ ਨੂੰ ਰੋਮਾਂਸ ਕਰਦੇ ਦੇਖਿਆ ਗਿਆ ਹੋਵੇ। ਪਹਿਲਾਂ ਵੀ ਇਸ ਜੋੜੀ ਦਾ ਰੋਮਾਂਟਿਕ ਅੰਦਾਜ਼ ਕਈ ਵਾਰ ਦੇਖਣ ਨੂੰ ਮਿਲਿਆ ਹੈ। ਹੁਣ ਫੈਨਜ਼ ਦੋਵਾਂ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਹਨ ਪਰ ਬਿਜ਼ੀ ਸ਼ੈਡਿਊਲ ਕਾਰਨ ਅਜਿਹਾ ਨਹੀਂ ਹੋ ਰਿਹਾ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।