ਕਰੋੜਾਂ ਦੀ ਮਾਲਕਣ ਹੈ ‘ਬਿੱਗ ਬੌਸ 15’ ਦੀ ਜੇਤੂ ਤੇਜਸਵੀ ਪ੍ਰਕਾਸ਼, ਸ਼ੋਅ ਲਈ ਮਿਲੇ ਇੰਨੇ ਪੈਸੇ
Thursday, Feb 03, 2022 - 12:48 PM (IST)

ਮੁੰਬਈ (ਬਿਊਰੋ)– ਹਾਲ ਹੀ ’ਚ ‘ਬਿੱਗ ਬੌਸ 15’ ਦਾ ਫਿਨਾਲੇ ਹੋਇਆ ਸੀ। ਸ਼ੋਅ ਦਾ ਖ਼ਿਤਾਬ ਆਪਣੇ ਨਾਂ ਕਰਨ ਵਾਲੀ ਤੇਜਸਵੀ ਪ੍ਰਕਾਸ਼ ਰਹੀ। ਤੇਜਸਵੀ ਇਸ ਸੀਜ਼ ਦੇ ਸਭ ਤੋਂ ਮਜ਼ਬੂਤ ਮੁਕਾਬਲੇਬਾਜ਼ਾਂ ’ਚੋਂ ਇਕ ਰਹੀ ਹੈ ਤੇ ਆਪਣੀ ਗੇਮ ਨਾਲ ਸਾਰਿਆਂ ਨੂੰ ਹੈਰਾਨ ਕੀਤਾ।
ਉਸ ਨੇ ਟ੍ਰਾਫੀ ਦੇ ਨਾਲ-ਨਾਲ 40 ਲੱਖ ਦੀ ਪ੍ਰਾਈਜ਼ ਮਨੀ ਵੀ ਜਿੱਤੀ। ਹਾਲਾਂਕਿ ਇਹ ਘੱਟ ਹੀ ਲੋਕ ਜਾਣਦੇ ਹੋਣਗੇ ਕਿ ਸ਼ੋਅ ’ਚ ਰਹਿਣ ਲਈ ਉਹ ਕਿੰਨੀ ਫੀਸ ਲੈ ਰਹੀ ਸੀ।
ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਦੇ ਘਰ ’ਤੇ ਚੱਲੀਆਂ ਗੋਲੀਆਂ, ਹੈਰੀ ਚੱਠਾ ਗਰੁੱਪ ਨੇ ਦਿੱਤੀ ਇਹ ਧਮਕੀ
ਤੇਜਸਵੀ ਪ੍ਰਕਾਸ਼ ਨੂੰ ‘ਬਿੱਗ ਬੌਸ’ ਤੋਂ ਪਹਿਲਾਂ ਵੀ ਕਈ ਟੀ. ਵੀ. ਸ਼ੋਅਜ਼ ’ਚ ਦੇਖਿਆ ਜਾ ਚੁੱਕਾ ਹੈ ਪਰ ਇਸ ਗੱਲ ’ਚ ਕੋਈ ਸ਼ੱਕ ਨਹੀਂ ਹੈ ਕਿ ਉਸ ਬਾਰੇ ਜਾਣਨ ਦਾ ਮੌਕਾ ‘ਬਿੱਗ ਬੌਸ’ ਰਾਹੀਂ ਮਿਲਿਆ ਹੈ।
ਰਿਪੋਰਟ ਮੁਤਾਬਕ ‘ਬਿੱਗ ਬੌਸ’ ’ਚ ਇਕ ਹਫ਼ਤੇ ਲਈ ਉਸ ਨੂੰ 10 ਲੱਖ ਰੁਪਏ ਫੀਸ ਦਿੱਤੀ ਗਈ ਸੀ। ਉਥੇ ਸ਼ੋਅ ਦੇ ਫਿਨਾਲੇ ਦੌਰਾਨ ਉਸ ਨੂੰ ਟ੍ਰਾਫੀ ਨਾਲ 40 ਲੱਖ ਰੁਪਏ ਇਨਾਮ ਵਜੋਂ ਦਿੱਤੇ ਗਏ। ਉਸ ਦੀ ਨੈੱਟ ਵਰਥ ਦੀ ਗੱਲ ਕਰੀਏ ਤਾਂ ਤੇਜਸਵੀ 11 ਤੋਂ 15 ਕਰੋੜ ਰੁਪਏ ਦੀ ਮਾਲਕਣ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।