ਅਵਾਰਡ ਨਾਈਟ ’ਚ ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ ਨੇ ਬਣਾਈ ਜ਼ਬਰਦਸਤ ਜੋੜੀ (ਦੇਖੋ ਤਸਵੀਰਾਂ)
Saturday, Jul 16, 2022 - 05:32 PM (IST)
ਮੁੰਬਈ: ਪ੍ਰਸ਼ੰਸਕਾਂ ਨੂੰ ‘ਬਿਗ ਬਾਸ 15’ ਦੇ ਜੇਤੂ ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ ਦੀ ਜੋੜੀ ਬਹੁਤ ਪਸੰਦ ਹੈ। ਦੋਵਾਂ ਨੂੰ ਅਕਸਰ ਇਕੱਠੇ ਕੁਆਲਿਟੀ ਟਾਈਮ ਬਿਤਾਉਂਦੇ ਦੇਖਿਆ ਜਾਂਦਾ ਹੈ। ਹਾਲ ਹੀ ’ਚ ਕਰਨ ਅਤੇ ਤੇਜਸਵੀ HT Stylish Awards 2022 ’ਚ ਪਹੁੰਚੇ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
ਲੁੱਕ ਦੀ ਗੱਲ ਕਰੀਏ ਤਾਂ ਤੇਜਸਵੀ ਬਲੈਕ ਐਂਡ ਗੋਲਡਨ ਸ਼ਾਰਟ ਡਰੈੱਸ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਹੀਲ ਪਾਈ ਹੋਈ ਹੈ। ਮਿਨੀਮਲ ਮੇਕਅੱਪ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ ’ਚ ਅਦਾਕਾਰਾ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ।
ਇਹ ਵੀ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਅਵਾਰਡ ਨਾਈਟ ’ਚ ਮਚਾਈ ਤਬਾਹੀ, ਅਦਾਕਾਰਾ ਲਾਲ ਡਰੈੱਸ ’ਚ ਆਈ ਨਜ਼ਰ
ਇਸ ਦੇ ਨਾਲ ਕਰਨ ਪੈਂਟ-ਕੋਟ ’ਚ ਬੇਹੱਦ ਸਮਾਰਟ ਲੱਗ ਰਹੇ ਹਨ। ਦੋਵੇਂ ਇਕ ਦੂਸਰੇ ਨਾਲ ਜੱਚ ਰਹੇ ਹਨ। ਪ੍ਰਸ਼ੰਸਕ ਜੋੜੇ ਦੀਆਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਕਰਨ ਅਤੇ ਤੇਜਸਵੀ ‘ਬਿਗ ਬਾਸ 15’ ਦੌਰਾਨ ਇਕ ਦੂਜੇ ਦੇ ਕਰੀਬ ਆਏ ਸਨ। ਫ਼ਿਰ ਦੋਹਾਂ ਨੂੰ ਪਿਆਰ ਹੋ ਗਿਆ। ਸ਼ੋਅ ’ਚ ਇਸ ਜੋੜੀ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ। ਹੁਣ ਇਹ ਜੋੜਾ ਜਲਦ ਹੀ ਵਿਆਹ ਦੇ ਬੰਧਨ ’ਚ ਬੱਝ ਸਕਦਾ ਹੈ।
ਇਹ ਵੀ ਪੜ੍ਹੋ : ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਸ਼ੱਕਰ ਪਾਰੇ’ ਦਾ ਬੇਮਿਸਾਲ ਟ੍ਰੇਲਰ ਹੋਇਆ ਰਿਲੀਜ਼
ਜਾਣਕਾਰੀ ਲਈ ਦੱਸ ਦੇਈਏ ਕਿ ਹਾਲ ਹੀ ’ਚ ਕਰਨ ਅਤੇ ਤੇਜਸਵੀ ਦਾ ਗੀਤ ‘ਬਾਰਿਸ਼ ਆਈ ਹੈ’ ਰਿਲੀਜ਼ ਹੋਇਆ ਹੈ। ਪ੍ਰਸ਼ੰਸਕ ਇਸ ਗੀਤ ਨੂੰ ਬੇਹੱਦ ਪਸੰਦ ਕਰ ਰਹੇ ਹਨ।