ਮਹਾ ਫਲਾਪ ਹੋਣ ਤੋਂ ਬਾਅਦ ਕੰਗਨਾ ਦੀ ‘ਤੇਜਸ’ OTT ’ਤੇ ਹੋਵੇਗੀ ਰਿਲੀਜ਼, ਜਾਣੋ ਕਦੋਂ ਤੇ ਕਿਥੇ ਦੇਖੀਏ?

Tuesday, Dec 26, 2023 - 06:28 PM (IST)

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ ‘ਤੇਜਸ’ ਬਾਕਸ ਆਫਿਸ ’ਤੇ ਫਲਾਪ ਸਾਬਿਤ ਹੋਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਥਿਏਟਰ ਤੋਂ ਬਾਅਦ OTT ’ਤੇ ਇਸ ਨੂੰ ਕਿਹੋ-ਜਿਹਾ ਹੁੰਗਾਰਾ ਮਿਲਦਾ ਹੈ। ਦਰਅਸਲ, ਨਿਰਮਾਤਾਵਾਂ ਨੇ ‘ਤੇਜਸ’ ਦੀ OTT ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ।

‘ਤੇਜਸ’ ਬਾਰੇ ਨਿਰਮਾਤਾਵਾਂ ਨੇ ਐਲਾਨ ਕੀਤਾ ਹੈ ਕਿ ਇਸ ਨੂੰ OTT ਪਲੇਟਫਾਰਮ Zee5 ’ਤੇ ਸਟ੍ਰੀਮ ਕੀਤਾ ਜਾਵੇਗਾ। ਸਰਵੇਸ਼ ਮੇਵਾੜਾ ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਹਨ, ਜਦਕਿ ਇਸ ਦੇ ਨਿਰਮਾਤਾ ਰੋਨੀ ਸਕਰੂਵਾਲਾ ਹਨ। ਫ਼ਿਲਮ ’ਚ ਕੰਗਨਾ ਭਾਰਤੀ ਹਵਾਈ ਫੌਜ ਦੀ ਪਾਇਲਟ ਦੀ ਭੂਮਿਕਾ ਨਿਭਾਅ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਦਲੇਰ ਮਹਿੰਦੀ ਨੂੰ ਨਹੀਂ ਪਤਾ ਸੀ ਕੌਣ ਹੈ ‘ਸਿੱਧੂ ਮੂਸੇ ਵਾਲਾ’, ਕਿਹਾ– ‘ਮੌਤ ਦੀ ਖ਼ਬਰ...’

‘ਤੇਜਸ’ OTT ’ਤੇ ਕਦੋਂ ਰਿਲੀਜ਼ ਹੋਵੇਗੀ?
‘ਤੇਜਸ’ ’ਚ ਕੰਗਨਾ ਰਣੌਤ ਤੋਂ ਇਲਾਵਾ ਆਸ਼ੀਸ਼ ਵਿਦਿਆਰਥੀ, ਹਰਸ਼ਵਰਧਨ ਰਾਣੇ, ਦਿਵਿਆ ਦੱਤਾ, ਅੰਸ਼ੁਲ ਚੌਹਾਨ ਤੇ ਵਰੁਣ ਮਿੱਤਰਾ ਵੀ ਹਨ। ਹੁਣ ‘ਤੇਜਸ’ 5 ਜਨਵਰੀ ਤੋਂ Zee5 ’ਤੇ ਉਪਲੱਬਧ ਹੋਵੇਗੀ। ਕੰਗਨਾ ਰਣੌਤ ਦੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ ਜਲਦ ਹੀ ‘ਐਮਰਜੈਂਸੀ’ ’ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਸ ਦੀ ਆਰ. ਮਾਧਵਨ ਨਾਲ ਇਕ ਫ਼ਿਲਮ ਵੀ ਆ ਰਹੀ ਹੈ, ਜਿਸ ਦੇ ਟਾਈਟਲ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।

ਬਾਕਸ ਆਫਿਸ ’ਤੇ ‘ਤੇਜਸ’ ਦਾ ਹਾਲ ਕਿਵੇਂ ਦਾ ਰਿਹਾ?
‘ਤੇਜਸ’ ਇਸ ਸਾਲ 27 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ ਪਰ ਸਿਨੇਮਾਘਰਾਂ ’ਚ ਦਰਸ਼ਕਾਂ ਨੇ ਇਸ ਫ਼ਿਲਮ ਨੂੰ ਨਕਾਰ ਦਿੱਤਾ। ਇਸ ਦਾ ਪ੍ਰਦਰਸ਼ਨ ਇੰਨਾ ਖ਼ਰਾਬ ਸੀ ਕਿ ਇਸ ਨੂੰ ਮਹਾ ਫਲਾਪ ਦਾ ਖਿਤਾਬ ਮਿਲ ਗਿਆ। ‘ਵਿਕੀਪੀਡੀਆ’ ਮੁਤਾਬਕ ‘ਤੇਜਸ’ ਦਾ ਬਜਟ 70 ਕਰੋੜ ਰੁਪਏ ਸੀ ਪਰ ਭਾਰਤ ’ਚ ਇਸ ਦੀ ਕੁਲ ਕਲੈਕਸ਼ਨ 6.2 ਕਰੋੜ ਰੁਪਏ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News