‘ਤੇਜਸ’ ਇਮੋਸ਼ਨਲ ਐਕਸ਼ਨ ਮੂਵੀ, ਭਾਰਤੀ ਜਾਸੂਸ ਨੂੰ ਛੁਡਾਉਣ ਦੇ ਆਪ੍ਰੇਸ਼ਨ ਦੀ ਹੈ ਕਹਾਣੀ

10/24/2023 11:26:20 AM

ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ ‘ਤੇਜਸ’ ਇਨ੍ਹੀਂ ਦਿਨੀਂ ਸੁਰਖ਼ੀਆਂ ’ਚ ਹੈ ਤੇ 27 ਅਕਤੂਬਰ ਨੂੰ ਸਿਨੇਮਾਘਰਾਂ ’ਚ ਦਸਤਕ ਦੇਣ ਜਾ ਰਹੀ ਹੈ। ਇਹ ਫ਼ਿਲਮ ਭਾਰਤੀ ਹਵਾਈ ਫੌਜ ਦੇ ਪਾਇਲਟ ਤੇਜਸ ਗਿੱਲ ’ਤੇ ਆਧਾਰਿਤ ਹੈ। ਇਸ ਦਾ ਟਰੇਲਰ ਸ਼ਾਨਦਾਰ ਸੀ, ਜਿਸ ’ਚ ਦਿਖਾਇਆ ਗਿਆ ਸੀ ਕਿ ਇਕ ਭਾਰਤੀ ਜਾਸੂਸ ਨੂੰ ਪਾਕਿਸਤਾਨ ਨੇ ਫੜ ਲਿਆ ਹੈ ਤੇ ਕੰਗਨਾ ਰਣੌਤ ਉਸ ਮਿਸ਼ਨ ’ਚ ਜਾਣ ਲਈ ਅੱਗੇ ਆਉਂਦੀ ਹੈ, ਜਿਸ ਤਹਿਤ ਭਾਰਤੀ ਜਾਸੂਸ ਨੂੰ ਛੁਡਾਉਣ ਦੇ ਆਪ੍ਰੇਸ਼ਨ ਦੀ ਤਿਆਰੀ ਕੀਤੀ ਜਾ ਰਿਹਾ ਹੈ। ਡਾਇਰੈਕਟਰ ਸਰਵੇਸ਼ ਮੇਵਾੜਾ ਦੀ ਇਸ ਫ਼ਿਲਮ ’ਚ ਕੰਗਨਾ ਰਣੌਤ ਤੋਂ ਇਲਾਵਾ ਵਰੁਣ ਮਿਤਰਾ ਤੇ ਅੰਸ਼ੁਲ ਚੌਹਾਨ ਵੀ ਮੁੱਖ ਭੂਮਿਕਾਵਾਂ ’ਚ ਹਨ। ਸਰਵੇਸ਼ ਮੇਵਾੜਾ ਨੇ ਫ਼ਿਲਮ ਬਾਰੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਇਸ ਦੇ ਮੁੱਖ ਅੰਸ਼–

ਸਵਾਲ– ‘ਤੇਜਸ’ ਦਾ ਟਰੇਲਰ ਲੋਕਾਂ ਨੂੰ ਇੰਨਾ ਪਸੰਦ ਆ ਰਿਹਾ ਹੈ, ਤੁਸੀਂ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ?
ਜਵਾਬ–
ਮੈਂ ਦੱਸਣਾ ਚਾਹਾਂਗਾ ਕਿ ਇਹ ਸਿਰਫ਼ ਮੇਰੀ ਹੀ ਨਹੀਂ, ਸਗੋਂ ਪੂਰੀ ਟੀਮ ਦੀ ਤਿੰਨ-ਚਾਰ ਸਾਲਾਂ ਦੀ ਮਿਹਨਤ ਹੈ। ਮੈਂ ਸਾਲ 2006 ’ਚ ਮੁੰਬਈ ਆਇਆ ਸੀ, ਮੇਰੀ ਤਾਂ ਇਹ 17 ਸਾਲਾਂ ਦੀ ਮਿਹਨਤ ਹੈ। ਮੈਂ ਬਹੁਤ ਖ਼ੁਸ਼ ਹਾਂ ਕਿ ਲੋਕ ਟਰੇਲਰ ਨੂੰ ਇੰਨਾ ਪਸੰਦ ਕਰ ਰਹੇ ਹਨ, ਮੈਂ ਉਮੀਦ ਕਰਦਾ ਹਾਂ ਕਿ ਲੋਕ ਇਸ ਫ਼ਿਲਮ ਨੂੰ ਥਿਏਟਰ ’ਚ ਜਾ ਕੇ ਦੇਖਣ, ਉਨ੍ਹਾਂ ਨੂੰ ਇਹ ਫ਼ਿਲਮ ਕਾਫੀ ਪਸੰਦ ਆਵੇਗੀ।

ਸਵਾਲ– ਦਰਸ਼ਕ ਫ਼ਿਲਮ ਤੋਂ ਕੀ ਉਮੀਦ ਕਰ ਸਕਦੇ ਹਨ?
ਜਵਾਬ–
ਫ਼ਿਲਮ ‘ਤੇਜਸ’ ਦੀ ਕਹਾਣੀ ਆਈ. ਐੱਫ. ਐੱਫ. ’ਤੇ ਅਫਸਰ ਤੇਜਸ ਗਿੱਲ ਦੇ ਸਫ਼ਰ ਤੇ ਉਨ੍ਹਾਂ ਦੇ ਦੇਸ਼ ਲਈ ਪਿਆਰ ’ਤੇ ਨਿਰਭਰ ਹੈ। ਇਹ ਇਕ ਇਮੋਸ਼ਨਲ ਐਕਸ਼ਨ ਮੂਵੀ ਹੈ। ਅਸੀਂ ਫੌਜ ਉੱਪਰ ਤਾਂ ਦੇਸ਼ ਭਗਤੀ ਦੀਆਂ ਫ਼ਿਲਮਾਂ ਦੇਖਦੇ ਹਾਂ ਪਰ ਇਹ ਇੰਡੀਅਨ ਏਅਰ ਫੋਰਸ ਉੱਪਰ ਹੈ। ਇਹ ਉਨ੍ਹਾਂ ਦੀ ਮਿਹਨਤ, ਜਜ਼ਬੇ ਤੇ ਸੰਘਰਸ਼ ਦੀ ਕਹਾਣੀ ਹੈ।

ਇਹ ਖ਼ਬਰ ਵੀ ਪੜ੍ਹੋ : ਹਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਬਾਈਡੇਨ ਨੂੰ ਇਜ਼ਰਾਈਲੀ-ਫਲਸਤੀਨੀ ਹਿੰਸਾ ਨੂੰ ਰੋਕਣ ’ਚ ਮਦਦ ਕਰਨ ਲਈ ਕਿਹਾ

ਸਵਾਲ– ਤੁਹਾਨੂੰ ਫ਼ਿਲਮ ਦਾ ਆਇਡੀਆ ਕਿੰਝ ਆਇਆ?
ਜਵਾਬ–
ਰੌਨੀ ਸਕਰੂਵਾਲਾ, ਜੋ ਫ਼ਿਲਮ ਦੇ ਨਿਰਮਾਤਾ ਹਨ, ਉਨ੍ਹਾਂ ਦਾ ਬਹੁਤ ਵੱਡਾ ਫੈਨ ਹਾਂ। ਜਦੋਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਫੀਮੇਲ ਇੰਡੀਅਨ ਏਅਰ ਫਾਈਟਰ ’ਤੇ ਫ਼ਿਲਮ ਬਣਾਉਣੀ ਹੈ ਤਾਂ ਮੈਂ ਇਸ ਬਾਰੇ ਰਿਸਰਚ ਕੀਤੀ। ਇਸ ਦੌਰਾਨ ਇੰਡੀਅਨ ਫਾਈਟਰ ਵਾਰ ਦੇ ਬਾਰੇ ’ਚ ਤੇਜਸ ਦਾ ਨਾਂ ਸਾਹਮਣੇ ਆਇਆ। ਇਸ ਦਾ ਸਿਹਰਾ ਰੌਨੀ ਸਰ ਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਦੇਣਾ ਚਾਹੁੰਦਾ ਹਾਂ।

ਸਵਾਲ– ਕੰਗਨਾ ਰਣੌਤ ਨੂੰ ਮੁੱਖ ਰੋਲ ’ਚ ਲੈਣ ਦਾ ਆਇਡੀਆ ਕਿੰਝ ਆਇਆ?
ਜਵਾਬ–
ਮੈਂ ਚਾਰ ਮਹੀਨੇ ’ਚ ਸਕ੍ਰਿਪਟ ਖ਼ਤਮ ਕੀਤੀ। ਉਸ ਤੋਂ ਬਾਅਦ ਰੌਨੀ ਸਰ ਵਲੋਂ ਟੀਮ ਦਾ ਮੈਸੇਜ ਆਇਆ ਕਿ ਕੰਗਨਾ ਬਾਰੇ ਕੀ ਖਿਆਲ ਹੈ? ਮੈਂ ਤੁਰੰਤ ਕਿਹਾ, ਇਹ ਤਾਂ ਬਹੁਤ ਚੰਗਾ ਰਹੇਗਾ। ਫਿਰ ਅਸੀਂ ਹੈਦਰਾਬਾਦ ’ਚ ਕੰਗਨਾ ਮੈਡਮ ਨੂੰ ਸਟੋਰੀ ਸੁਣਾਈ ਤਾਂ ਉਨ੍ਹਾਂ ਦਾ ਰਿਐਕਸ਼ਨ ਪਾਜ਼ੇਟਿਵ ਸੀ। ਉਨ੍ਹਾਂ ਕਿਹਾ ਕਿ ਕੰਮ ਕਦੋਂ ਸ਼ੁਰੂ ਕਰਨਾ ਹੈ? ਮੈਨੂੰ ਅੱਜ ਤੱਕ ਯਾਦ ਹੈ ਮੈਂ ਕਿਹਾ ਸੀ ਕਿ ਜਦੋਂ ਤੁਸੀਂ ਡੇਟ ਦੇ ਦੇਵੋਗੇ। ਉਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਹਾਂ ਕਰ ਦਿੱਤੀ।

ਸਵਾਲ– ਫ਼ਿਲਮ ਦੀ ਪੂਰੀ ਤਿਆਰੀ ਕਰਨਾ ਕਿੰਨਾ ਚੈਲੇਂਜਿੰਗ ਰਿਹਾ?
ਜਵਾਬ–
ਅਸੀਂ ਸਕ੍ਰਿਪਟ ਸਰਕਾਰੀ ਨਿਯਮਾਂ ਦੇ ਅਨੁਸਾਰ ਆਈ. ਏ. ਐੱਫ਼. ਨੂੰ ਭੇਜੀ ਤਾਂ ਉਨ੍ਹਾਂ ਨੇ ਇਸ ’ਚ ਕੁਝ ਪ੍ਰਮੁੱਖ ਬਦਲਾਅ ਕਰਨ ’ਚ ਸਾਡੀ ਮਦਦ ਕੀਤੀ। ਆਈ. ਏ. ਐੱਫ਼. ਕੰਸਲਟ ਨੇ ਸਾਡੇ ਨਾਲ ਸਹਿਯੋਗ ਕੀਤਾ। ਨਾਲ ਹੀ ਦੱਸਿਆ ਕਿ ਹਵਾਈ ਫੌਜ ’ਚ ਕਿਹੜੇ ਆਰਡਰ ਕਿਸ ਤਰ੍ਹਾਂ ਦਿੱਤੇ ਜਾਂਦੇ ਹਨ। ਇਹ ਪੂਰਾ ਪ੍ਰੋਸੈੱਸ ਸੁਣਨ ’ਚ ਕਾਫ਼ੀ ਸਰਲ ਲੱਗ ਰਿਹਾ ਹੈ ਪਰ ਬਹੁਤ ਚੈਲੇਂਜਿੰਗ ਸੀ। ਅਸੀਂ ਆਪਣੇ ਵਲੋਂ ਬਾਖੂਬੀ ਨਿਭਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। 2 ਮਹੀਨੇ ਪਹਿਲਾਂ ਸਾਡੀ ਟੀਮ ਨੇ ਇਹ ਫ਼ਿਲਮ ਆਈ. ਏ. ਐੱਫ਼. ਤੇ ਮਿਨਿਸਟਰੀ ਆਫ਼ ਗੌਰਮਿੰਟ ਨੂੰ ਦਿਖਾਈ ਤਾਂ ਉਨ੍ਹਾਂ ਨੇ ਸਾਨੂੰ ਪਾਜ਼ੇਟਿਵ ਫੀਡਬੈਕ ਦਿੱਤੀ।

ਸਵਾਲ– ਫ਼ਿਲਮ ਦੀ ਪ੍ਰੇਰਣਾ ਕਿਥੋਂ ਮਿਲੀ?
ਜਵਾਬ–
ਮੈਨੂੰ ਇਕ ਲੇਖਕ ਤੇ ਨਿਰਦੇਸ਼ਕ ਦੇ ਰੂਪ ’ਚ ਅਨੋਖੀਆਂ ਕਹਾਣੀਆਂ ’ਤੇ ਕੰਮ ਕਰਨਾ ਬੇਹੱਦ ਪਸੰਦ ਹੇ। ‘ਤੇਜਸ’ ਦੀ ਕਹਾਣੀ ਵੀ ਮੇਰੇ ਲਈ ਅਜਿਹੀ ਹੀ ਹੈ। ਮੇਰਾ ਜਨਮ ਅਸਾਮ ’ਚ ਹੋਇਆ ਹੈ ਤੇ ਮੈਂ ਜੋਧਪੁਰ ’ਚ ਰਿਹਾ ਹਾਂ। ਜੋਧਪੁਰ ’ਚ ਆਰਮੀ ਦਾ ਪੂਰਾ ਹੱਬ ਹੈ ਤੇ ਮੈਂ ਏਅਰ ਫੋਰਸ ਸਕੂਲ ’ਚ ਪੜ੍ਹਿਆ ਤਾਂ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਨਾਲ ਮੇਰਾ ਕਾਫ਼ੀ ਸਮਾਂ ਬੀਤਿਆ ਹੈ। ਇਸ ਦਾ ਮੈਨੂੰ ਕਾਫ਼ੀ ਅਨੁਭਵ ਹੈ ਤਾਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਮੈਂ ਇਸ ਫ਼ਿਲਮ ਲਈ ਪ੍ਰੇਰਿਤ ਹੋਇਆ ਹਾਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Rahul Singh

Content Editor

Related News