ਫਿਲਮ ‘ਮੈਟਰੋ...ਇਨ ਦਿਨੋਂ’ ਦੇ ਪਹਿਲੇ ਗਾਣੇ ‘ਜ਼ਮਾਨਾ ਲਗੇ’ ਦਾ ਟੀਜ਼ਰ ਹੋਇਆ ਰਿਲੀਜ਼

Monday, May 26, 2025 - 04:03 PM (IST)

ਫਿਲਮ ‘ਮੈਟਰੋ...ਇਨ ਦਿਨੋਂ’ ਦੇ ਪਹਿਲੇ ਗਾਣੇ ‘ਜ਼ਮਾਨਾ ਲਗੇ’ ਦਾ ਟੀਜ਼ਰ ਹੋਇਆ ਰਿਲੀਜ਼

ਮੁੰਬਈ- ਫਿਲਮ ਨਿਰਦੇਸ਼ਕ ਅਨੁਰਾਗ ਬਸੁ ਦੀ ਫਿਲਮ ‘ਮੈਟਰੋ ਇਨ ਦਿਨੋਂ’ ਦੀ ਫੈਨਜ਼ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਫਿਲਮ ਮੇਕਰਸ ਨੇ ਫਿਲਮ ਦੇ ਪਹਿਲੇ ਗਾਣੇ ‘ਜ਼ਮਾਨਾ ਲਗੇ’ ਦਾ ਟੀਜ਼ਰ ਯੂ-ਟਿਊਬ ’ਤੇ ਰਿਲੀਜ਼ ਕੀਤਾ ਹੈ, ਜੋ ਸਾਨੂੰ ਪ੍ਰੇਮ ਅਤੇ ਰਿਸ਼ਤਿਆਂ ਦੀ ਦੁਨੀਆ ਨਾਲ ਜਾਣੂ ਕਰਵਾਉਂਦਾ ਹੈ। ਟੀਜ਼ਰ ਵਿਚ ਫਿਲਮ ਦੀ ਪੂਰੀ ਸਟਾਰ ਕਾਸਟ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ।

ਇਹ ਗਾਣਾ ਐਲਬਮ ਦੇ ਪਹਿਲੇ ਟ੍ਰੈਕ ਦੇ ਤੌਰ ’ਤੇ 28 ਨੂੰ ਰਿਲੀਜ਼ ਕੀਤਾ ਜਾਵੇਗਾ। ਫਿਲਮ ਵਿਚ ਆਦਿੱਤਿਆ ਰਾਏ ਕਪੂਰ, ਸਾਰਾ ਅਲੀ ਖਾਨ, ਫਾਤਿਮਾ ਸਨਾ ਸ਼ੇਖ, ਅਨੁਪਮ ਖੇਰ, ਨੀਨਾ ਗੁਪਤਾ, ਕੋਂਕਣਾ ਸੇਨ ਸ਼ਰਮਾ, ਅਲੀ ਫਜ਼ਲ, ਪੰਕਜ ਤਿਵਾੜੀ ਜਿਹੇ ਸੁਲਝੇ ਸਟਾਰਜ਼ ਨਜ਼ਰ ਆਉਣਗੇ। ਫਿਲਮ 3 ਜੁਲਾਈ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋ ਰਹੀ ਹੈ।


author

cherry

Content Editor

Related News