ਮੁਨੱਵਰ ਫਾਰੂਕੀ ਦੀ ਵੈੱਬਸੀਰੀਜ਼ ''ਫਸਟ ਕਾਪੀ'' ਦਾ ਟੀਜ਼ਰ ਰਿਲੀਜ਼
Wednesday, Apr 02, 2025 - 02:31 PM (IST)

ਮੁੰਬਈ (ਏਜੰਸੀ)- ਮਸ਼ਹੂਰ ਕਾਮੇਡੀਅਨ ਅਤੇ ਗਾਇਕ ਮੁਨੱਵਰ ਫਾਰੂਕੀ ਦੀ ਵੈੱਬ ਸੀਰੀਜ਼ ਫਰਸਟ ਕਾਪੀ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਮੁਨੱਵਰ ਫਾਰੂਕੀ ਆਪਣੀ ਪਹਿਲੀ ਵੈੱਬ ਸੀਰੀਜ਼ 'ਫਰਸਟ ਕਾਪੀ' ਨਾਲ ਅਦਾਕਾਰੀ ਦੀ ਦੁਨੀਆ ਵਿੱਚ ਪ੍ਰਵੇਸ਼ ਕਰ ਰਹੇ ਹਨ। ਉਹ ਸਾਬਤ ਕਰ ਰਹੇ ਹਨ ਕਿ ਉਨ੍ਹਾਂ ਦੀ ਪ੍ਰਤਿਭਾ ਸਟੈਂਡ-ਅੱਪ ਕਾਮੇਡੀ, ਸੰਗੀਤ ਅਤੇ ਗੀਤਕਾਰੀ ਤੋਂ ਪਰੇ ਹੈ, ਕਿਉਂਕਿ ਉਹ ਆਤਮਵਿਸ਼ਵਾਸ ਨਾਲ ਅਦਾਕਾਰੀ ਦੀ ਦੁਨੀਆ ਵਿੱਚ ਕਦਮ ਰੱਖ ਰਹੇ ਹਨ। ਮੁਨੱਵਰ ਨੇ ਆਪਣੇ ਸ਼ੋਅ "ਫਰਸਟ ਕਾਪੀ" ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ।
ਵੈੱਬਸੀਰੀਜ਼ ਫਰਸਟ ਕਾਪੀ 1990 ਦੇ ਦਹਾਕੇ ਦੀ ਮੁੰਬਈ 'ਤੇ ਅਧਾਰਤ ਹੈ। ਇਸ ਸੀਰੀਜ਼ ਵਿੱਚ, ਆਰਿਫ਼ (ਮੁਨਵਰ ਦਾ ਕਿਰਦਾਰ) ਕਾਲੇ ਬਾਜ਼ਾਰ ਵਿੱਚ ਫ਼ਿਲਮਾਂ ਦੀਆਂ ਸੀਡੀਆਂ ਵੇਚ ਕੇ ਆਪਣਾ ਗੁਜ਼ਾਰਾ ਚਲਾਉਂਦਾ ਹੈ। ਮੁਨੱਵਰ ਦੇ ਨਾਲ, ਇਸ ਸੀਰੀਜ਼ ਵਿੱਚ ਗੁਲਸ਼ਨ ਗਰੋਵਰ, ਕ੍ਰਿਸਟਲ ਡਿਸੂਜ਼ਾ, ਸਾਕਿਬ ਅਯੂਬ, ਆਸ਼ੀ ਸਿੰਘ, ਮੀਆਂਗ ਚਾਂਗ, ਇਨਾਮ ਉਲ ਹੱਕ ਅਤੇ ਰਜ਼ਾ ਮੁਰਾਦ ਵਰਗੇ ਕਈ ਮਹਾਨ ਕਲਾਕਾਰ ਹਨ। ਫਰਸਟ ਕਾਪੀ ਜੂਨ ਵਿੱਚ ਸਟ੍ਰੀਮ ਹੋਵੇਗੀ।