'ਮਰਡਰ ਮਿਸਟ੍ਰੀ' 'ਚ ਉਲਝੇ ਅਕਸ਼ੈ ਕੁਮਾਰ ਸਣੇ ਇਹ 18 ਅਦਾਕਾਰ !
Thursday, May 01, 2025 - 12:01 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ 'ਹਾਊਸਫੁੱਲ 5' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਬਾਲੀਵੁੱਡ ਫਿਲਮ ਨਿਰਮਾਤਾ ਸਾਜਿਦ ਨਾਡੀਆਡਵਾਲਾ ਦੀ ਸੁਪਰਹਿੱਟ ਕਾਮੇਡੀ ਫ੍ਰੈਂਚਾਇਜ਼ੀ ਹਾਊਸਫੁੱਲ ਦੀ ਪੰਜਵੀਂ ਕਿਸ਼ਤ ਜਲਦੀ ਹੀ ਵੱਡੇ ਪਰਦੇ 'ਤੇ ਆਉਣ ਵਾਲੀ ਹੈ। ਇਸ ਦੌਰਾਨ, ਨਿਰਮਾਤਾਵਾਂ ਨੇ ਹਾਊਸਫੁੱਲ 5 ਦਾ ਇੱਕ ਧਮਾਕੇਦਾਰ ਟੀਜ਼ਰ ਰਿਲੀਜ਼ ਕੀਤਾ ਹੈ। ਇਹ ਫਿਲਮ ਤਰੁਣ ਮਨਸੁਖਾਨੀ ਦੁਆਰਾ ਨਿਰਦੇਸ਼ਿਤ ਹੈ। ਟੀਜ਼ਰ ਦੀ ਸ਼ੁਰੂਆਤ ਵਿੱਚ, ਇੱਕ ਕਰੂਜ਼ ਸਮੁੰਦਰ ਦੇ ਅੰਦਰ ਚੱਲਦਾ ਦਿਖਾਈ ਦਿੰਦਾ ਹੈ। ਕਰੂਜ਼ 'ਤੇ ਗੀਤ-ਸੰਗੀਤ ਦਾ ਦੌਰ ਚੱਲ ਰਿਹਾ ਹੁੰਦਾ ਹੈ ਕਿ ਫਿਰ ਅਕਸ਼ੈ ਕੁਮਾਰ ਦੀ ਐਂਟਰੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਰਿਤੇਸ਼ ਦੇਸ਼ਮੁਖ, ਅਭਿਸ਼ੇਕ ਬੱਚਨ, ਜੈਕਲੀਨ ਫਰਨਾਂਡੀਜ਼, ਸੋਨਮ ਬਾਜਵਾ, ਨਰਗਿਸ ਫਾਖਰੀ, ਫਰਦੀਨ ਖਾਨ, ਸ਼੍ਰੇਅਸ ਤਲਪੜੇ, ਚਿਤਰਾਂਗਦਾ ਸਿੰਘ, ਡੀਨੋ ਮੋਰੀਆ, ਚੰਕੀ ਪਾਂਡੇ, ਜੌਨੀ ਲੀਵਰ, ਨਿਕੇਤਨ ਧੀਰ, ਸੌਂਦਰਿਆ ਸ਼ਰਮਾ, ਰੰਜੀਤ, ਜੈਕੀ ਸ਼ਰਾਫ, ਸੰਜੇ ਦੱਤ ਅਤੇ ਨਾਨਾ ਪਾਟੇਕਰ ਨੂੰ ਦਿਖਾਇਆ ਗਿਆ ਹੈ।
ਇਹ ਵੀ ਪੜ੍ਹੋ: ਸਿਰ 'ਤੇ ਕਲਸ਼ ਰੱਖ ਕੰਗਨਾ ਰਣੌਤ ਨੇ ਕੀਤਾ ਦਿੱਲੀ ਦੇ MP ਹਾਊਸ 'ਚ ਗ੍ਰਹਿ ਪ੍ਰਵੇਸ਼
ਅਚਾਨਕ ਇੱਕ ਲਾਸ਼ ਝੂਮਰ ਤੋਂ ਡਿੱਗ ਪੈਂਦੀ ਹੈ। ਕਾਤਲ ਮਾਸਕ ਪਹਿਨੇ ਨਜ਼ਰ ਆਉਂਦਾ ਹੈ। ਫਿਲਮ ਦਾ ਗੀਤ 'ਲਾਲ ਪਰੀ' ਪੂਰੇ ਟੀਜ਼ਰ ਦੇ ਸ਼ੁਰੂ ਤੋਂ ਅੰਤ ਤੱਕ ਚੱਲਦਾ ਹੈ। ਅਕਸ਼ੈ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਟੀਜ਼ਰ ਸਾਂਝਾ ਕੀਤਾ ਅਤੇ ਲਿਖਿਆ - 'ਅੱਜ ਤੋਂ 15 ਸਾਲ ਪਹਿਲਾਂ ਪਾਗਲਪਨ ਸ਼ੁਰੂ ਹੋਇਆ! ਭਾਰਤ ਦੀ ਸਭ ਤੋਂ ਵੱਡੀ ਫ੍ਰੈਂਚਾਇਜ਼ੀ 5ਵੀਂ ਫਿਲਮ ਨਾਲ ਵਾਪਸ ਆ ਗਈ ਹੈ, ਅਤੇ ਇਸ ਵਾਰ ਇਹ ਸਿਰਫ਼ ਹਫੜਾ-ਦਫੜੀ ਅਤੇ ਕਾਮੇਡੀ ਨਹੀਂ ਹੈ, ਸਗੋਂ ਇੱਕ ਕਿਲਰ ਕਾਮੇਡੀ ਹੈ! ਇੱਥੇ ਪੇਸ਼ ਹੈ ਹਾਊਸਫੁੱਲ 5 ਦਾ ਟੀਜ਼ਰ! ਇਹ ਫਿਲਮ 6 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।'
ਇਹ ਵੀ ਪੜ੍ਹੋ: ਵੱਡੀ ਖਬਰ; ਭਾਰਤ 'ਚ ਬਲੌਕ ਹੋਏ ਹਾਨੀਆ ਆਮਿਰ ਤੇ ਮਾਹਿਰਾ ਖਾਨ ਸਣੇ ਪਾਕਿ ਕਲਾਕਾਰਾਂ ਦੇ Insta ਅਕਾਊਂਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8