ਐਕਸ਼ਨ ਤੇ ਰੋਮਾਂਚ ਨਾਲ ਭਰਪੂਰ ‘ਗ੍ਰਾਊਂਡ ਜ਼ੀਰੋ’ ਦਾ ਟੀਜ਼ਰ
Saturday, Mar 29, 2025 - 04:59 PM (IST)

ਮੁੰਬਈ- ਐਕਸਲ ਐਂਟਰਟੇਨਮੈਂਟ ਨੇ ਫਿਲਮ ‘ਗਰਾਊਂਡ ਜ਼ੀਰੋ’ ਦਾ ਟੀਜ਼ਰ ਵੀ ਜਾਰੀ ਕਰ ਦਿੱਤਾ ਹੈ। ਫਿਲਮ ਦਾ ਟੀਜ਼ਰ ਸਿਨੇਮਾਘਰਾਂ ਵਿਚ ਸਲਮਾਨ ਖਾਨ ਦੀ ‘ਸਿਕੰਦਰ’ ਨਾਲ ਵੀ ਜੋੜਿਆ ਜਾਵੇਗਾ। ਪਿਛਲੇ 50 ਸਾਲਾਂ ’ਚ ਬੀ. ਐੱਸ. ਐੱਫ. ਦੇ ਸਭ ਤੋਂ ਜ਼ਬਰਦਸਤ ਆਪ੍ਰੇਸ਼ਨਾਂ ’ਚੋਂ ਇਕ ਇੰਸਪਾਇਰਡ ‘ਗਰਾਊਂਡ ਜ਼ੀਰੋ’ ’ਚ ਇਮਰਾਨ ਹਾਸ਼ਮੀ ਬੀ. ਐੱਸ. ਐੱਫ. ਡਿਪਟੀ ਕਮਾਂਡੈਂਟ ਨਰਿੰਦਰ ਨਾਥ ਦੂਬੇ ਦੀ ਭੂਮਿਕਾ ’ਚ ਨਜ਼ਰ ਆਉਣਗੇ। ਇਸ ਫਿਲਮ ਵਿਚ ਉਹ 2 ਸਾਲਾਂ ਤੱਕ ਚੱਲੀ ਇਕ ਉੱਚ-ਪ੍ਰੋਫਾਈਲ ਰਾਸ਼ਟਰੀ ਸੁਰੱਖਿਆ ਜਾਂਚ ਦੀ ਅਗਵਾਈ ਕਰਦੇ ਹੋਏ ਦਿਖਾਈ ਦੇਣਗੇ।
‘ਗਰਾਊਂਡ ਜ਼ੀਰੋ’ ਨੂੰ ਰਿਤੇਸ਼ ਸਿਧਵਾਨੀ ਤੇ ਫਰਹਾਨ ਅਖਤਰ ਨੇ ਪ੍ਰੋਡਿਊਸ ਕੀਤਾ ਹੈ। ਤੇਜਸ ਦਿਓਸਕਰ ਵੱਲੋਂ ਨਿਰਦੇਸ਼ਤ ਇਹ ਫਿਲਮ ਕਾਸਿਮ ਜਗਮਗੀਆ, ਵਿਸ਼ਾਲ ਰਾਮਚੰਦਾਨੀ, ਸੰਦੀਪ ਸੀ. ਸਿਧਵਾਨੀ, ਅਰਹਾਨ ਬਗਾਤੀ, ਤੈਲਿਸਮੈਨ ਫਿਲਮਜ਼, ਅਭਿਸ਼ੇਕ ਕੁਮਾਰ ਅਤੇ ਨਿਸ਼ੀਕਾਂਤ ਰਾਏ ਵੱਲੋਂ ਸਹਿ-ਨਿਰਮਾਣ ਕੀਤੀ ਗਈ ਹੈ। ਗਰਾਊਂਡ ਜ਼ੀਰੋ 25 ਅਪ੍ਰੈਲ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।