‘120 ਬਹਾਦਰ’ ਦਾ ਟੀਜ਼ਰ ਰਿਲੀਜ਼, ਦਮਦਾਰ ਕਿਰਦਾਰ ''ਚ ਨਜ਼ਰ ਆਏ ਫਰਹਾਨ ਅਖਤਰ

Wednesday, Aug 06, 2025 - 01:20 PM (IST)

‘120 ਬਹਾਦਰ’ ਦਾ ਟੀਜ਼ਰ ਰਿਲੀਜ਼, ਦਮਦਾਰ ਕਿਰਦਾਰ ''ਚ ਨਜ਼ਰ ਆਏ ਫਰਹਾਨ ਅਖਤਰ

ਐਂਟਰਟੇਨਮੈਂਟ ਡੈਸਕ- ‘120 ਬਹਾਦੁਰ’ ਦੇ ਮੇਕਰਸ ਨੇ ਹੁਣ ਟੀਜ਼ਰ ਰਿਲੀਜ਼ ਕਰ ਦਿੱਤਾ ਹੈ, ਜਿਸ ਦੀ ਸਾਰਿਆਂ ਨੂੰ ਬੇਸਬਰੀ ਨਾਲ ਉਡੀਕ ਸੀ। ਇਹ ਟੀਜ਼ਰ ਪੈਮਾਨੇ, ਜਜ਼ਬਾਤ ਅਤੇ ਜੋਸ਼ੀਲੀ ਦੇਸ਼ਭਗਤੀ ਨਾਲ ਭਰਪੂਰ ਹੈ। ਇਸ ਵਿਚ ਫਰਹਾਨ ਅਖਤਰ ਮੇਜਰ ਸ਼ੈਤਾਨ ਸਿੰਘ ਭਾਟੀ ਦੇ ਦਮਦਾਰ ਕਿਰਦਾਰ ਵਿਚ ਨਜ਼ਰ ਆ ਰਹੇ ਹਨ। ਪਹਿਲੀ ਝਲਕ ਹੀ ਦਿਖਾ ਦਿੰਦੀ ਹੈ ਕਿ ਇਹ ਫਿਲਮ ਹੌਸਲੇ ਅਤੇ ਕੁਰਬਾਨੀ ਨਾਲ ਜੁੜੀ ਇਕ ਸ਼ਾਨਦਾਰ ਵਾਰ ਐਪਿਕ ਬਣਨ ਵਾਲੀ ਹੈ।



ਮੇਕਰਸ ਨੇ ਆਪਣੇ ਆਫੀਸ਼ਿਅਲ ਸੋਸ਼ਲ ਮੀਡੀਆ ਹੈਂਡਲ ’ਤੇ ਟੀਜ਼ਰ ਸ਼ੇਅਰ ਕਰਦੇ ਹੋਏ ਲਿਖਿਆ, ‘ਫਰਹਾਨ ਅਖਤਰ ਦੀ ਦਮਦਾਰ ਵਾਪਸੀ ਨੂੰ ਦਰਸਾਉਂਦੇ ਹੋਏ ਟੀਜ਼ਰ ਵਿਚ ਉਨ੍ਹਾਂ ਨੂੰ ਇਕ ਬਿਲਕੁਲ ਵੱਖ ਗੰਭੀਰ, ਦਮਦਾਰ ਅਤੇ ਦਿਲ ਨੂੰ ਛੂਅ ਲੈਣ ਵਾਲੇ ਅੰਦਾਜ਼ ਵਿਚ ਦਿਖਾਇਆ ਗਿਆ ਹੈ। ਮੇਜਰ ਸ਼ੈਤਾਨ ਸਿੰਘ ਵਜੋਂ ਉਨ੍ਹਾਂ ਦਾ ਅਭਿਨੈ ਪਹਿਲਾਂ ਹੀ ਆਪਣੀ ਸੱਚਾਈ ਅਤੇ ਸ਼ਾਂਤ ਪ੍ਰਭਾਵ ਲਈ ਪ੍ਰਸ਼ੰਸਾ ਹਾਸਲ ਕਰ ਰਿਹਾ ਹੈ। ਰਾਜਨੀਸ਼ ‘ਰੇਜੀ’ ਦੇ ਨਿਰਦੇਸ਼ਨ ਵਿਚ ਬਣੀ ਅਤੇ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ (ਐਕਸਲ ਐਂਟਰਟੇਨਮੈਂਟ) ਅਤੇ ਅਮਿਤ ਚੰਦਰਾ (ਟ੍ਰਿਗਰ ਹੈਪੀ ਸਟੂਡੀਓਜ਼) ਦੇ ਪ੍ਰੋਡਕਸ਼ਨ ਵਿਚ ਤਿਆਰ ‘120 ਬਹਾਦਰ’ 21 ਨਵੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।


author

Aarti dhillon

Content Editor

Related News