ਟੀਮ ਇੰਡੀਆ ਨੇ ਦਿਖਾਇਆ ਸ਼ਾਨਦਾਰ ਜਜ਼ਬਾ ਤੇ ਦ੍ਰਿੜ੍ਹਤਾ : ਸ਼ਾਹਰੁਖ ਖ਼ਾਨ

11/21/2023 5:59:34 PM

ਮੁੰਬਈ (ਭਾਸ਼ਾ)– ਸੁਪਰਸਟਾਰ ਸ਼ਾਹਰੁਖ ਖ਼ਾਨ ਨੇ ਵਿਸ਼ਵ ਕੱਪ ਫਾਈਨਲ ’ਚ ਅਾਸਟਰੇਲੀਆ ਦੀ ਜਿੱਤ ਤੋਂ ਬਾਅਦ ਕਿਹਾ ਕਿ ਟੀਮ ਇੰਡੀਆ ਨੇ ਟੂਰਨਾਮੈਂਟ ’ਚ ਜਿਸ ਤਰ੍ਹਾਂ ਨਾਲ ਪ੍ਰਦਰਸ਼ਨ ਕੀਤਾ, ਉਸ ਨੇ ਸ਼ਾਨਦਾਰ ‘ਜਜ਼ਬਾ ਤੇ ਦ੍ਰਿੜ੍ਹਤਾ’ ਦਿਖਾਈ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਗੁਰਨਾਮ ਭੁੱਲਰ ਨੇ ਕਰਵਾਇਆ ਵਿਆਹ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

ਫਾਈਨਲ ਦੌਰਾਨ ਆਪਣੇ ਪਰਿਵਾਰ ਨਾਲ ਸਟੇਡੀਅਮ ’ਚ ਮੌਜੂਦ ਸ਼ਾਹਰੁਖ ਖ਼ਾਨ ਨੇ ਕ੍ਰਿਕਟ ’ਚ ਦੇਸ਼ ਦੀ ਖੇਡ ਵਿਰਾਸਤ ’ਤੇ ਸਾਰਿਆਂ ਨੂੰ ਮਾਣ ਮਹਿਸੂਸ ਕਰਵਾਉਣ ਲਈ ਭਾਰਤੀ ਟੀਮ ਨੂੰ ਧੰਨਵਾਦ ਦਿੱਤਾ।

PunjabKesari

ਸ਼ਾਹਰੁਖ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਜਿਸ ਤਰ੍ਹਾਂ ਨਾਲ ਭਾਰਤੀ ਟੀਮ ਇਸ ਪੂਰੇ ਟੂਰਨਾਮੈਂਟ ’ਚ ਖੇਡੀ, ਉਹ ਸਨਮਾਨ ਦੀ ਗੱਲ ਹੈ ਤੇ ਉਸ ਨੇ ਸ਼ਾਨਦਾਰ ਜਜ਼ਬਾ ਤੇ ਦ੍ਰਿੜ੍ਹਤਾ ਦਿਖਾਈ। ਇਹ ਖੇਡ ਹੈ ਤੇ ਇਸ ’ਚ ਹਮੇਸ਼ਾ ਇਕ ਜਾਂ ਦੋ ਦਿਨ ਖ਼ਰਾਬ ਹੁੰਦੇ ਹਨ ਪਰ ਕ੍ਰਿਕਟ ’ਚ ਸਾਡੀ ਖੇਡ ਵਿਰਾਸਤ ’ਤੇ ਸਾਨੂੰ ਇੰਨਾ ਸਨਮਾਨਿਤ ਕਰਵਾਉਣ ਲਈ ਟੀਮ ਇੰਡੀਆ ਦਾ ਧੰਨਵਾਦ। ਤੁਸੀਂ ਪੂਰੇ ਭਾਰਤ ’ਚ ਬਹੁਤ ਖ਼ੁਸ਼ੀ ਲਿਆਉਂਦੇ ਹੋ। ਪਿਆਰ ਤੇ ਸਨਮਾਨ। ਤੁਸੀਂ ਸਾਨੂੰ ਇਕ ਸਨਮਾਨਿਤ ਰਾਸ਼ਟਰ ਬਣਾਉਂਦੇ ਹੋ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News