ਕੀ ਸਿੱਧੂ ਮੂਸੇ ਵਾਲਾ ਦੇ ਨਜ਼ਦੀਕ ਹੋਣ ਦੇ ਚਲਦਿਆਂ ‘ਟੇਲਰ ਗੈਂਗ’ ਦੀ ਹੋਈ ਕੁੱਟਮਾਰ, ਵੀਡੀਓ ਹੋਈ ਵਾਇਰਲ

Thursday, Jul 08, 2021 - 12:00 PM (IST)

ਕੀ ਸਿੱਧੂ ਮੂਸੇ ਵਾਲਾ ਦੇ ਨਜ਼ਦੀਕ ਹੋਣ ਦੇ ਚਲਦਿਆਂ ‘ਟੇਲਰ ਗੈਂਗ’ ਦੀ ਹੋਈ ਕੁੱਟਮਾਰ, ਵੀਡੀਓ ਹੋਈ ਵਾਇਰਲ

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦਾ ਕੁਝ ਦਿਨ ਪਹਿਲਾਂ ਗੀਤ ‘ਮਾਲਵਾ ਬਲਾਕ’ ਰਿਲੀਜ਼ ਹੋਇਆ ਸੀ। ਇਸ ਗੀਤ ’ਚ ਇੰਸਟਾਗ੍ਰਾਮ ’ਤੇ ਵਾਇਰਲ ਹੋਇਆ ‘ਟੇਲਰ ਗੈਂਗ’ ਵੀ ਨਜ਼ਰ ਆਇਆ। ਟੇਲਰ ਗੈਂਗ ਨੂੰ ਸਿੱਧੂ ਦੇ ਗੀਤ ’ਚ ਲੋਕਾਂ ਨੇ ਪਸੰਦ ਵੀ ਬਹੁਤ ਕੀਤਾ ਸੀ।

ਉਥੇ ਹੁਣ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਟੇਲਰ ਗੈਂਗ ਉਰਫ ਆਯੂਸ਼ ਸ਼ਰਮਾ ਦੀ ਕੁੱਟਮਾਰ ਹੋ ਰਹੀ ਹੈ। ਕੁੱਟਮਾਰ ਦਾ ਕਾਰਨ ਟੇਲਰ ਗੈਂਗ ਦਾ ਸਿੱਧੂ ਮੂਸੇ ਵਾਲਾ ਦੇ ਨਜ਼ਦੀਕ ਹੋਣਾ ਦੱਸਿਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਲੱਤਾਂ ਨੂੰ ਲੈ ਕੇ ਲੋਕਾਂ ਨੇ ਕੀਤੀ ਦਿਲਜੀਤ ਦੋਸਾਂਝ ਨੂੰ ਟਰੋਲ ਕਰਨ ਦੀ ਕੋਸ਼ਿਸ਼, ਦੇਖੋ ਕੀ ਮਿਲਿਆ ਜਵਾਬ

ਵੀਡੀਓ ’ਚ ਕੁੱਟਮਾਰ ਕਰਨ ਵਾਲਿਆਂ ਦੇ ਬੋਲਣ ਤੋਂ ਇਹ ਸਾਫ ਪਤਾ ਚੱਲਦਾ ਹੈ ਕਿ ਉਹ ਸਿੱਧੂ ਮੂਸੇ ਵਾਲਾ ਦੇ ਹੇਟਰ ਹਨ, ਜੋ ਸ਼ਾਇਦ ਟੇਲਰ ਗੈਂਗ ਦੀ ਉਸ ਦਾ ਨਜ਼ਦੀਕੀ ਪਸੰਦ ਨਹੀਂ ਕਰ ਸਕੇ।

ਉਥੇ ਟੇਲਰ ਗੈਂਗ ਨੇ ਆਪਣੇ ਇੰਸਟਾਗ੍ਰਾਮ ਪੇਜ ’ਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ, ਜਿਸ ’ਚ ਲਿਖਿਆ ਹੈ, ‘ਸਾਰੇ ਮੇਰੇ ਦੋਸਤ ਵੀਰਾਂ ਨੂੰ ਬੇਨਤੀ ਹੈ ਕਿ ਕੋਈ ਵੀ ਟੇਲਰ ਵੀਰ ਦੀ ਆਈ. ਡੀ. ’ਤੇ ਕਿਸੇ ਤਰ੍ਹਾਂ ਦਾ ਗਲਤ ਕੁਮੈਂਟ ਜਾਂ ਟਰੋਲ ਨਾ ਕਰੇ। ਕੱਲ ਰਾਤ ਤੋਂ ਕੁਝ ਗਲਤ ਲੋਕਾਂ ਵਲੋਂ ਇਕ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ, ਜਿਸ ’ਚ ਕੁਝ ਲੋਕ ਟੇਲਰ ਵੀਰ ਨੂੰ ਕੁੱਟ ਰਹੇ ਹਨ।’

ਪੋਸਟ ’ਚ ਅੱਗੇ ਲਿਖਿਆ ਹੈ, ‘ਕੁਝ ਦਿਨ ਪਹਿਲਂ ਉਸ ਦੇ ਕੁਝ ਦੋਸਤਾਂ ਨੇ ਉਸ ਨੂੰ ਕੁਝ ਗਲਤ ਦਵਾਈਆਂ ਖਵਾਈਆਂ, ਜਿਸ ਕਰਕੇ ਟੇਲਰ ਵੀਰ ਡਿਪ੍ਰੈਸ਼ਨ ’ਚ ਚਲਾ ਗਿਆ। ਦਵਾਈ ਦੇ ਨਸ਼ੇ ’ਚ ਉਸ ਨੂੰ 3-4 ਲੋਕਾਂ ਨੇ ਕੁੱਟਿਆ ਤੇ ਕੁਝ ਲੋਕਾਂ ਨੇ ਵੀਡੀਓ ਵਾਇਰਲ ਕਰ ਦਿੱਤੀ। ਸਾਰੇ ਵੀਰ ਉਸ ਵੀਡੀਓ ਦੀ ਰਿਪੋਰਟ ਕਰਨ ਤੇ ਵੱਧ ਤੋਂ ਵੱਧ ਟੇਲਰ ਭਰਾ ਨੂੰ ਸੁਪੋਰਟ ਕਰਨ ਤੇ ਦੁਆ ਕਰਨ ਕਿ ਜਲਦ ਤੋਂ ਜਲਦ ਉਹ ਠੀਕ ਹੋ ਜਾਵੇ।’

ਨੋਟ– ਇਸ ਖ਼ਬਰ ’ਤੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News