ਲਲਿਤ ਨਾਲ ਸੁਸ਼ਮਿਤਾ ਦੇ ਰਿਸ਼ਤੇ ''ਤੇ ਤਸਲੀਮਾ ਨਸਰੀਨ ਨੇ ਚੁੱਕੇ ਸਵਾਲ, ਕਿਹਾ...

07/17/2022 3:09:01 PM

ਬਾਲੀਵੁੱਡ ਡੈਸਕ- ਲੇਖਕ ਅਤੇ ਐਕਟੀਵਿਸਟ ਤਸਲੀਮਾ ਨਸਰੀਨ ਆਪਣੇ ਬੇਬਾਕ ਅੰਦਾਜ਼ ਨੂੰ ਲੈ ਕੇ ਕਾਫੀ ਚਰਚਾ 'ਚ ਰਹਿੰਦੀ ਹੈ। ਉਹ ਹਮੇਸ਼ਾ ਲੋਕਾਂ ਦੇ ਮੁੱਦਿਆਂ 'ਤੇ ਟਿੱਪਣੀ ਕਰਦੀ ਨਜ਼ਰ ਆਉਂਦੀ ਹੈ, ਜਿਸ ਨੂੰ ਲੈ ਕੇ ਉਹ ਖੂਬ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਤਸਲੀਮਾ ਨੇ ਬੀ-ਟਾਊਨ ਦੇ ਸਭ ਤੋਂ ਮਸ਼ਹੂਰ ਟਾਪਿਕ ਲਲਿਤ ਮੋਦੀ ਨਾਲ ਅਦਾਕਾਰਾ ਸੁਸ਼ਮਿਤਾ ਸੇਨ ਨੇ ਰਿਸ਼ਤੇ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਜਿਸ ਦੇ ਬਾਅਦ ਇਕ ਵਾਰ ਫਿਰ ਉਹ ਖ਼ਬਰਾਂ 'ਚ ਆ ਗਈ ਹੈ।

 PunjabKesari
ਤਸਲੀਮਾ ਨੇ ਸੁਸ਼ਮਿਤਾ ਦੇ ਨਾਲ ਮੁਲਾਕਾਤ ਨੂੰ ਯਾਦ ਕਰਦੇ ਹੋਏ ਲਿਖਿਆ-'ਮੈਂ ਸੁਸ਼ਮਿਤਾ ਸੇਨ ਨੂੰ ਇਕ ਵਾਰ ਕੋਲਕਾਤਾ ਏਅਰਪੋਰਟ 'ਤੇ ਮਿਲੀ ਸੀ। ਉਨ੍ਹਾਂ ਨੇ ਮੈਨੂੰ ਹੱਗ ਕੀਤਾ ਅਤੇ ਕਿਹਾ ਆਈ ਲਵ ਯੂ'। ਮੇਰੇ ਆਲੇ-ਦੁਆਲੇ ਕੋਈ ਮੇਰੇ ਤੋਂ ਲੰਬਾ ਨਹੀਂ ਹੈ, ਪਰ ਉਨ੍ਹਾਂ ਦੇ ਸਾਈਡ 'ਚ ਖੜ੍ਹੇ ਹੋ ਕੇ ਮੈਂ ਖੁਦ ਨੂੰ ਲੰਬਾਈ 'ਚ ਛੋਟਾ ਮਹਿਸੂਸ ਕਰਨ ਲੱਗੀ। ਮੈਂ ਉਸ ਦੀ ਖੂਬਸੂਰਤੀ ਨਾਲ ਫੇਸੀਨੈੱਟ ਹੋ ਕੋ ਆਪਣੀਆਂ ਨਜ਼ਰਾਂ ਨਹੀਂ ਹਟਾ ਪਾ ਰਹੀ ਸੀ'।

PunjabKesari
ਤਸਲੀਮਾ ਨੇ ਲਲਿਤ ਮੋਦੀ ਨਾਲ ਸੁਸ਼ਮਿਤਾ ਦੇ ਰਿਸ਼ਤੇ 'ਤੇ ਕਿਹਾ, ਪਰ ਸੁਸ਼ਮਿਤਾ ਹੁਣ ਬਹੁਤ ਖਰਾਬ ਦਿਖਣ ਵਾਲੇ ਵਿਅਕਤੀ ਦੇ ਨਾਲ ਸਮਾਂ ਬਿਤਾ ਰਹੀ ਹੈ ਜੋ ਕਈ ਕ੍ਰਾਈਮ ਐਕਟੀਵਿਟੀਜ਼ 'ਚ ਸ਼ਾਮਲ ਹੈ। ਕਿਉਂਕਿ ਉਹ ਵਿਅਕਤੀ ਬਹੁਤ ਅਮੀਰ ਹੈ? ਤਾਂ ਕੀ ਉਹ ਪੈਸੇ ਦੇ ਲਈ ਇਹ ਸਭ ਕਰ ਰਹੀ ਹੈ? ਹੋ ਸਕਦਾ ਹੈ ਕਿ ਉਹ ਉਸ ਵਿਅਕਤੀ ਨਾਲ ਪਿਆਰ ਕਰਦੀ ਹੋਵੇ। ਪਰ ਮੈਨੂੰ ਵਿਸ਼ਵਾਸ ਨਹੀਂ ਹੈ ਕਿ ਉਹ ਪਿਆਰ 'ਚ ਹੈ। ਜੋ ਲੋਕ ਪੈਸੇ ਲਈ ਪਿਆਰ ਕਰਦੇ ਹਨ, ਉਨ੍ਹਾਂ ਲਈ ਮੇਰੇ ਦਿਲ 'ਚ ਇੱਜ਼ਤ ਬਹੁਤ ਜਲਦ ਘੱਟ ਹੋ ਜਾਂਦੀ ਹੈ।

PunjabKesari
ਤਸਲੀਮਾ ਨੇ ਅੱਗੇ ਲਿਖਿਆ, 'ਮੈਨੂੰ ਸੁਸ਼ਮਿਤਾ ਸੇਨ ਦੀ ਪਰਸਨੈਲਿਟੀ ਬਹੁਤ ਪਸੰਦ ਹੈ। ਉਨ੍ਹਾਂ ਦਾ ਕਾਫੀ ਘੱਟ ਉਮਰ 'ਚ ਦੋ ਬੇਟੀਆਂ ਨੂੰ ਗੋਦ ਲੈਣਾ। ਉਨ੍ਹਾਂ ਦੀ ਇਮਾਨਦਾਰੀ, ਬਹਾਦੁਰੀ, ਹਰ ਮੁੱਦੇ 'ਤੇ ਜਾਗਰੂਕ ਰਹਿਣਾ, ਆਮਤਨਿਰਭਰਤਾ, ਦ੍ਰਿੜਤਾ। ਸੁਸ਼ਮਿਤਾ ਇਕ ਆਤਮਨਿਰਭਰ ਸਟਰਾਂਗ ਲੇਡੀ ਹੈ। ਉਹ ਕਿਸੇ ਨਾਲ ਕਿਉਂ ਵਿਆਹ ਕਰੇਗੀ? ਮੈਨੂੰ ਨਹੀਂ ਲੱਗਦਾ ਇਸ ਦੀ ਕੋਈ ਜ਼ਰੂਰਤ ਹੈ'।


Aarti dhillon

Content Editor

Related News