ਹਾਲੀਵੁੱਡ ਡਾਇਰੈਕਟਰ ਤਰਸੇਮ ਸਿੰਘ ਨੇ ਭਾਰਤ ’ਚ ਸ਼ੂਟ ਕੀਤੀ ਆਪਣੀ ਪਹਿਲੀ ਫ਼ਿਲਮ

Thursday, Feb 02, 2023 - 10:52 AM (IST)

ਹਾਲੀਵੁੱਡ ਡਾਇਰੈਕਟਰ ਤਰਸੇਮ ਸਿੰਘ ਨੇ ਭਾਰਤ ’ਚ ਸ਼ੂਟ ਕੀਤੀ ਆਪਣੀ ਪਹਿਲੀ ਫ਼ਿਲਮ

ਮੁੰਬਈ (ਬਿਊਰੋ)– ਹਾਲੀਵੁੱਡ ਨਿਰਦੇਸ਼ਕ ਤਰਸੇਮ ਸਿੰਘ ਨੇ ਹਾਲ ਹੀ ’ਚ ਭਾਰਤ ’ਚ ਆਪਣੀ ਪਹਿਲੀ ਫੀਚਰ ਫ਼ਿਲਮ ਦੀ ਸ਼ੂਟਿੰਗ ਕੀਤੀ ਹੈ। ਹਾਲੀਵੁੱਡ ’ਚ ਉਸ ਦੀਆਂ ਕੁਝ ਸਭ ਤੋਂ ਮਸ਼ਹੂਰ ਫ਼ਿਲਮਾਂ ’ਚ ‘ਦਿ ਸੈੱਲ’ (ਜੈਨੀਫਰ ਲੋਪੇਜ਼), ‘ਦਿ ਫਾਲ’ (ਲੀ ਪੇਸ), ‘ਇਮੋਰਟਲਸ’ (ਹੈਨਰੀ ਕੈਵਿਲ, ਫਰੀਡਾ ਪਿੰਟੋ), ‘ਮਿਰਰ ਮਿਰਰ’ (ਜੂਲੀਆ ਰੌਬਰਟਸ) ਤੇ ‘ਸੈਲਫ/ਲੈੱਸ’ (ਰਿਆਨ ਰੇਨੋਲਡਜ਼, ਬੈਨ ਕਿੰਗਸਲੇ) ਸ਼ਾਮਲ ਹਨ।

ਸੱਚੀ ਕਹਾਣੀ ’ਤੇ ਆਧਾਰਿਤ ਫ਼ਿਲਮ ਪ੍ਰਸਿੱਧ ਹਾਲੀਵੁੱਡ ਸਿਨੇਮਾਟੋਗ੍ਰਾਫਰ ਬ੍ਰੈਂਡਨ ਗਾਲਵਿਨ (ਇਮੋਰਟਲਸ, ਸੈਲਫ/ਲੈੱਸ, ਰੈਂਬੋ : ਲਾਸਟ ਬਲੱਡ, ਦਿ ਇਨ ਬਿਟਵੀਨ, ਪਲੇਨ) ਵਲੋਂ ਸ਼ੂਟ ਕੀਤੀ ਗਈ ਹੈ, ਜਦਕਿ ਪ੍ਰੋਡਕਸ਼ਨ ਟੀ-ਸੀਰੀਜ਼ (ਭੂਸ਼ਣ ਕੁਮਾਰ), ਵਕਾਉ ਫ਼ਿਲਮਜ਼ (ਵਿਪੁਲ ਡੀ. ਸ਼ਾਹ, ਅਸ਼ਵਿਨ ਵਰਦੇ, ਰਾਜੇਸ਼ ਬਹਿਲ), ਕ੍ਰਿਏਟਿਵ ਸਟਰੋਕ ਗਰੁੱਪ (ਸੰਜੇ ਗਰੋਵਰ) ਤੇ ਤਰਸੇਮ ਸਿੰਘ ਵਲੋਂ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ (ਵੀਡੀਓ)

‘ਡੀਅਰ ਜੱਸੀ’ ਦਾ ਵਿਸ਼ਾ ਹਮੇਸ਼ਾ ਤੋਂ ਤਰਸੇਮ ਦੇ ਨੇੜੇ ਰਿਹਾ ਹੈ। ਉਹ ਕਹਿੰਦਾ ਹੈ, ‘‘ਇਹ ਮੇਰਾ ਜਨੂੰਨ ਪ੍ਰਾਜੈਕਟ ਹੈ। ਮੈਨੂੰ ਲੱਗਦਾ ਹੈ ਕਿ ਦੁਨੀਆ ਨੂੰ ਦੇਖਣ ਦਾ ਇਹ ਸਹੀ ਸਮਾਂ ਹੈ। ਅਜਿਹੀ ਮਜ਼ਬੂਤ ​​ਕਹਾਣੀ ਨੂੰ ਸਾਹਮਣੇ ਲਿਆਉਣ ਦੀ ਲੋੜ ਹੈ।’’

ਤਰਸੇਮ ਦਾ ਮੰਨਣਾ ਹੈ ਕਿ ਇਹ ਸਹੀ ਸੁਮੇਲ ਸੀ, ਜਿਸ ਨੇ ਫ਼ਿਲਮ ਬਣਾਉਣ ਲਈ ਅਗਵਾਈ ਕੀਤੀ। ਇਹ ਫ਼ਿਲਮ 2023 ਦੇ ਮੱਧ ’ਚ ਦੁਨੀਆ ਭਰ ’ਚ ਵੱਡੇ ਪੱਧਰ ’ਤੇ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News