‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਨੱਟੂ ਕਾਕਾ ਨੇ ਆਰਥਿਕ ਤੰਗੀ ਝੱਲਣ ਦੀਆਂ ਝੂਠੀਆਂ ਅਫਵਾਹਾਂ ਨੂੰ ਕੀਤਾ ਰੱਦ

2021-05-27T17:57:55.107

ਮੁੰਬਈ: ਮਸ਼ਹੂਰ ਟੀ.ਵੀ. ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ’ਚ ਨੱਟੂ ਕਾਕਾ ਦਾ ਕਿਰਦਾਰ ਨਿਭਾਉਣ ਵਾਲੇ ਘਨਸ਼ਿਆਮ ਨਾਇਕ ਨੇ ਆਰਥਿਕ ਤੰਗੀ ਝੱਲਣ ਦੀਆਂ ਖ਼ਬਰਾਂ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸ਼ੋਅ ਤੋਂ ਬ੍ਰੇਕ ਨਹੀਂ ਲਿਆ ਹੈ। ਮੈਂ ਸਮਝ ਨਹੀਂ ਪਾ ਰਿਹਾ ਹਾਂ ਕਿ ਲੋਕ ਇੰਨਾ ਨੈਗੇਟਿਵ ਕਿਉਂ ਸੋਚਦੇ ਹਨ। ਇਹ ਸਮਾਂ ਅਜਿਹਾ ਹੈ ਕਿ ਹਰ ਕੋਈ ਮਜ਼ਬੂਰ ਹੈ। ਦੱਸ ਦੇਈਏ ਕਿ ਮਹਾਰਾਸ਼ਟਰ ’ਚ ਵੱਧਦੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਸੀਨੀਅਰ ਸਿਟੀਜਨਸ ਨੂੰ ਘਰ ’ਚ ਰਹਿਣ ਦੀ ਸਲਾਹ ਦਿੱਤੀ ਹੈ।  
ਉਨ੍ਹਾਂ ਨੇ ਕਿਹਾ ਕਿ ਅਸੀਂ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਵਰਤ ਰਹੇ ਹਨ। ਸ਼ੋਅ ਦੇ ਨਿਰਮਾਤਾ ਨੇ ਸਾਡੀ ਭਲਾਈ ਲਈ ਅਜਿਹਾ ਕਦਮ ਚੁੱਕਿਆ ਹੈ ਅਤੇ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਇਹ ਫ਼ੈਸਲਾ ਸਹੀ ਹੈ। ਇਹ ਸਭ ਠੀਕ ਹੁੰਦੇ ਹੀ ਮੈਂ ਜਲਦ ਤੋਂ ਜਲਦ ਸੈੱਟ ’ਤੇ ਵਾਪਸੀ ਕਰਾਂਗਾ ਅਤੇ ਲੋਕਾਂ ਦਾ ਇੰਟਰਟੇਨ ਕਰਾਂਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਕਿਸੇ ਤਰ੍ਹਾਂ ਦੀ ਆਰਥਿਤ ਤੰਗੀ ’ਚੋਂ ਨਹੀਂ ਲੰਘ ਰਿਹਾ ਹਾਂ। ਮੈਂ ਘਰ ’ਚ ਹਾਂ ਅਤੇ ਸੁਰੱਖਿਅਤ ਹਾਂ। ਮੇਰੇ ਬੱਚੇ ਅਜਿਹੇ ਸਮੇਂ ’ਚ ਜ਼ਰੂਰਤਮੰਦਾਂ ਦੀ ਮਦਦ ਕਰ ਰਹੇ ਹਨ। ਮੈਨੂੰ ਇਹ ਸਭ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਅਸੀਂ ਕਿਸੇ ਦੇ ਕੰਮ ਆ ਰਹੇ ਹਾਂ। ਮੈਂ ਬੇਰੁਜ਼ਗਾਰ ਨਹੀਂ ਹਾਂ। 


Aarti dhillon

Content Editor

Related News