15 ਨਵੰਬਰ ਨੂੰ ਡਿਜ਼ਨੀ+ਹੌਟਸਟਾਰ ’ਤੇ ਰਿਲੀਜ਼ ਹੋਵੇਗੀ ਫ਼ਿਲਮ ‘ਅਪੂਰਵਾ’

Tuesday, Oct 24, 2023 - 11:07 AM (IST)

15 ਨਵੰਬਰ ਨੂੰ ਡਿਜ਼ਨੀ+ਹੌਟਸਟਾਰ ’ਤੇ ਰਿਲੀਜ਼ ਹੋਵੇਗੀ ਫ਼ਿਲਮ ‘ਅਪੂਰਵਾ’

ਮੁੰਬਈ (ਬਿਊਰੋ) - ਸਟਾਰ ਸਟੂਡੀਓਜ਼ ਤੇ ਸਿਨੇ1 ਸਟੂਡੀਓਜ਼ ਦੀ ਥ੍ਰਿਲਰ ਫ਼ਿਲਮ ‘ਅਪੂਰਵਾ’ 15 ਨਵੰਬਰ ਨੂੰ ਡਿਜ਼ਨੀ+ਹੌਟਸਟਾਰ ’ਤੇ ਰਿਲੀਜ਼ ਹੋਣ ਜਾ ਰਹੀ ਹੈ। ਨਿਖਿਲ ਨਾਗੇਸ਼ ਭੱਟ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ’ਚ ਤਾਰਾ ਸੁਤਾਰੀਆ, ਅਭਿਸ਼ੇਕ ਬੈਨਰਜੀ ਤੇ ਰਾਜਪਾਲ ਯਾਦਵ ਵਰਗੇ ਸ਼ਾਨਦਾਰ ਕਲਾਕਾਰ ਹਨ, ਜੋ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਬਣ ਕੇ ਕੁਝ ਚੋਣਵੀਆਂ ਕਹਾਣੀਆਂ ’ਚੋਂ ਇਕ ਨੂੰ ਪਰਦੇ ’ਤੇ ਦਿਖਾਉਣ ਲਈ ਇਕੱਠੇ ਆ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ : ਦੇਸ਼ 'ਚੋਂ 20 ਹਜ਼ਾਰ ਤੋਂ ਵੱਧ ਮੁਸਲਿਮ ਕੱਟੜਪੰਥੀਆਂ ਨੂੰ ਬਾਹਰ ਕੱਢੇਗਾ ਫਰਾਂਸ, ਇਸ ਲਈ ਚੁੱਕਿਆ ਇਹ ਕਦਮ

ਹਾਲ ਹੀ ’ਚ, ਇਸ ਫ਼ਿਲਮ ਦੀ ਟੀਮ ਨੇ ਦਿੱਲੀ ਦੇ ਲਾਲ ਕਿਲੇ ਦੇ ਮੈਦਾਨ ’ਚ ਹੋਣ ਵਾਲੀ ਵੱਕਾਰੀ ਲਵ-ਕੁਸ਼ ਰਾਮਲੀਲਾ ’ਚ ਹਾਜ਼ਰੀ ਭਰਨ ਵਾਲੇ ਭਾਰੀ ਗਿਣਤੀ ’ਚ ਆਏ ਲੋਕਾਂ ਨਾਲ ਬਹੁਤ ਧੂਮਧਾਮ ਨਾਲ ਪਹਿਲੀ ਝਲਕ ਜਾਰੀ ਕੀਤੀ। ‘ਅਪੂਰਵਾ’ ਇਕ ਸਾਧਾਰਨ ਲੜਕੀ ਦੀ ਅਸਾਧਾਰਨ ਕਹਾਣੀ ਹੈ, ਜੋ ਅਜੀਬ ਹਲਾਤਾਂ ਦਾ ਸਾਹਮਣਾ ਕਰਦੇ ਹੋਏ ਜਿਉਂਦੀ ਰਹਿਣ ਲਈ ਕੁਝ ਵੀ ਕਰ ਦਿੰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News