‘ਪੁਰਾਣੀਆਂ ਗਲਤੀਆਂ’ ਨੂੰ ਦੁਹਰਾਉਣਾ ਨਹੀਂ ਚਾਹੀਦਾ- ਤਨਿਸ਼ਾ ਮੁਖਰਜੀ
Thursday, Jul 31, 2025 - 04:42 PM (IST)

ਮੁੰਬਈ- ਤਨਿਸ਼ਾ ਮੁਖਰਜੀ ਨੇ ਦੱਸਿਆ ਕਿ ਉਹ ਪਹਿਲਾਂ ਦੀ ਬਜਾਏ ਹੁਣ ਪ੍ਰੋਜੈਕਟਸ ਦੀ ਚੋਣ ਕਰਨ ’ਚ ਸੁਚੇਤ ਹੋ ਚੁੱਕੀ ਹੈ। ਹੁਣ ਉਹ ਅਜਿਹੇ ਕੰਮ ਕਰਨਾ ਚਾਹੁੰਦੀ ਹੈ, ਜਿਥੇ ਸਪੱਸ਼ਟਤਾ ਅਤੇ ਨਵਾਂ ਨਜ਼ਰੀਆ ਦੋਵੇਂ ਹੋਣ। ਤਨਿਸ਼ਾ ਨੇ ਕਰੀਅਰ ’ਚ ਕੀਤੀਆਂ ਗਲਤੀਆਂ ਨੂੰ ਸਵੀਕਾਰ ਕਰਦੇ ਹੋਏ ਕਿਹਾ, 'ਇਕ ਕਲਾਕਾਰ ਦੇ ਰੂਪ ’ਚ ਅਸੀਂ ਆਪਣੇ ਅੰਤਰ-ਗਿਆਨ ’ਤੇ ਭਰੋਸਾ ਕਰਦੇ ਹਾਂ। ਕਦੀ ਇਹ ਸਹੀ ਹੁੰਦਾ ਹੈ, ਤਾਂ ਕਦੀ ਗਲਤ। ਮੈਂ ਵੀ ਆਪਣੇ ਕਰੀਅਰ ’ਚ ਕਈ ਗਲਤੀਆਂ ਕੀਤੀਆਂ ਹਨ ਪਰ, ਆਤਮ ਨਿਰੀਖਣ ਅਤੇ ਅਨੁਭਵ ਤੋਂ ਮੈਂ ਸਿੱਖਿਆ ਹੈ ਕਿ ਪੁਰਾਣੀ ਗਲਤੀਆਂ ਨੂੰ ਦੁਹਰਾਉਣਾ ਨਹੀਂ ਚਾਹੀਦਾ। ਪਹਿਲਾਂ ਮੈਂ ਲੋਕਾਂ ਦੇ ਵਿਜਨ ’ਤੇ ਭਰੋਸਾ ਕਰ ਉਨ੍ਹਾਂ ਨਾਲ ਕੰਮ ਕਰ ਲੈਂਦੀ ਸੀ ਪਰ, ਕਈ ਵਾਰ ਇਹ ਭਰੋਸਾ ਮੈਨੂੰ ਭਾਰੀ ਪਿਆ ਅਤੇ ਮੈਂ ਨਿਰਾਸ਼ ਹੋਈ। ਹੁਣ ਮੈਂ ਸਮੇਂ ਅਤੇ ਐਨਰਜੀ ਸਿਰਫ ਉਨ੍ਹਾਂ ਪ੍ਰੋਜੈਕਟਸ ’ਚ ਲਗਾਉਣਾ ਚਾਹੁੰਦੀ ਹਾਂ, ਜਿਥੇ ਪੂਰੀ ਸਪੱਸ਼ਟਤਾ ਹੋਵੇ।’’
ਤਨਿਸ਼ਾ ਨੇ ਕਿਹਾ, ‘‘ਲੋਕਾਂ ’ਤੇ ਭਰੋਸਾ ਕਰਨਾ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਚੰਗਾ ਹੈ, ਪਰ ਜੇਕਰ ਇਹ ਤੁਹਾਡੇ ਕੰਮ ਅਤੇ ਭਰੋਸੇਯੋਗਤਾ ਦੀ ਕੀਮਤ ’ਤੇ ਹੋਵੇ, ਤਾਂ ਇਹ ਸਮਝਦਾਰੀ ਨਹੀਂ। ਹੁਣ ਮੈਂ ਸਿਰਫ ਉਨ੍ਹਾਂ ਡਾਇਰੈਕਟਰਾਂ ਦੇ ਨਾਲ ਕੰਮ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਦੇ ਕੋਲ ਸਪਸ਼ਟ ਵਿਜ਼ਨ ਅਤੇ ਗਿਆਨ ਹੋਵੇ। ਉਹ ਚਾਹੇ ਅਨੁਭਵੀ ਹੋਣ ਜਾਂ ਨਵੇਂ, ਪਰ ਉਨ੍ਹਾਂ ਦਾ ਨਜ਼ਰੀਆ ਸਪਸ਼ਟ ਹੋਣਾ ਚਾਹੀਦਾ ਹੈ।’’
ਤਨਿਸ਼ਾ ਦਾ ਮੰਨਣਾ ਹੈ ਕਿ ਅੱਜ ਦੇ ਕਈ ਨਵੇਂ ਡਾਇਰੈਕਟਰ ਸਿਨੇਮਾ ਦਾ ਕਾਫੀ ਅਧਿਐਨ ਕਰਦੇ ਹਨ ਅਤੇ ਪੂਰੀ ਤਿਆਰੀ ਦੇ ਨਾਲ ਆਉਂਦੇ ਹਨ। ਉਹ ਕਹਿੰਦੀ ਹੈ, ‘‘ਪਹਿਲੀ ਵਾਰ ਫਿਲਮ ਬਣਾਉਣ ਵਾਲਾ ਡਾਇਰੈਕਟਰ ਵੀ ਸ਼ਾਨਦਾਰ ਕੰਮ ਕਰ ਸਕਦਾ ਹੈ, ਬਸ਼ਰਤੇ ਉਸਨੇ ਆਪਣਾ ਹੋਮਵਰਕ ਚੰਗੇ ਨਾਲ ਕੀਤਾ ਹੋਵੇ। ਇਕ ਕਲਾਕਾਰ ਦੇ ਤੌਰ ’ਤੇ ਮੈਂ ਹਮੇਸ਼ਾ ਨਵੀਂਆਂ ਸੰਭਾਵਨਾਵਾਂ ਨੂੰ ਤਲਾਸ਼ਨਾ ਚਾਹੁੰਦੀ ਹਾਂ ਅਤੇ ਚੁਣੌਤੀਪੂਰਣ ਕਿਰਦਾਰ ਨਿਭਾਉਣਾ ਚਾਹੁੰਦੀ ਹਾਂ, ਪਰ ਹੁਣ ਮੈਂ ਉਨ੍ਹਾਂ ਲੋਕਾਂ ਦੇ ਨਾਲ ਕੰਮ ਨਹੀਂ ਕਰਾਂਗੀ, ਜੋ ਅਜੇ ਵੀ ‘ਖੋਜ’ ਰਹੇ ਹਨ।’’
ਤਨਿਸ਼ ਨੇ ਕਿਹਾ, ‘‘ਅਨੁਭਵ ਨਾਲ ਤੁਸੀਂ ਸਮਝ ਜਾਂਦੇ ਹੋ ਕਿ ਕੌਣ ਸਪੱਸ਼ਟਤਾ ਦੇ ਨਾਲ ਆ ਰਿਹਾ ਹੈ ਅਤੇ ਕੌਣ ਨਹੀਂ। ਮੈਂ ਹੁਣ ਉਨ੍ਹਾਂ ਡਾਇਰੈਕਟਰਾਂ ਦੇ ਨਾਲ ਕੰਮ ਕਰਨਾ ਚਾਹੁੰਦੀ ਹਾਂ, ਜੋ ਪੈਸ਼ਨ ਅਤੇ ਸਪੱਸ਼ਟ ਨਜ਼ਰੀਏ ਦੇ ਨਾਲ ਪ੍ਰੋਜੈਕਟ ਬਣਾਉਂਦੇ ਹਨ, ਨਾ ਕਿ ਸਿਰਫ ਫਿਲਮ ਬਣਾਉਣ ਦੇ ਲਈ। ਅੱਜਕਲ ਲੋਕ ਦੂਜਿਆਂ ਦੀ ਨਕਲ ਕਰਨ ’ਚ ਲੱਗੇ ਹਨ, ਪਰ ਮੈਂ ਕਾਪੀਕੈਟਸ ਦੇ ਨਾਲ ਕੰਮ ਨਹੀਂ ਕਰਨਾ ਚਾਹੁੰਦੀ। ਮੈਂ ਉਨ੍ਹਾਂ ਲੋਕਾਂ ਦੇ ਨਾਲ ਕੰਮ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ’ਚ ਪੈਸ਼ਨ ਹੋਵੇ।’’