ਵਰਲਡਵਾਈਡ ਬਾਕਸ ਆਫਿਸ 'ਤੇ 100 ਕਰੋੜ ਤਕ ਪਹੁੰਚੀ 'ਤੰਗਲਾਨ'

Tuesday, Aug 27, 2024 - 09:44 AM (IST)

ਵਰਲਡਵਾਈਡ ਬਾਕਸ ਆਫਿਸ 'ਤੇ 100 ਕਰੋੜ ਤਕ ਪਹੁੰਚੀ 'ਤੰਗਲਾਨ'

ਮੁੰਬਈ- ਚਿਆਨ ਵਿਕਰਮ ਦੀ ਫਿਲਮ 'ਤੰਗਲਾਨ' ਵਰਲਡਵਾਈਡ ਬਾਕਸ ਆਫਿਸ 'ਤੇ 100 ਕਰੋੜ ਰੁਪਏ ਦੀ ਕਮਾਈ ਦੇ ਨੇੜੇ ਪਹੁੰਚ ਗਈ ਹੈ। ਫਿਲਮ ਨੇ ਵਿਕਰਮ ਨੂੰ ਕਰੀਅਰ ਦਾ ਬੈਸਟ ਓਪਨਿੰਗ ਡੇ ਕੁਲੈਕਸ਼ਨ ਦਿੱਤਾ ਹੈ, ਜੋ ਦੁਨੀਆ ਭਰ ਵਿਚ 26 ਕਰੋੜ ਤੋਂ ਵੱਧ ਹੈ।ਆਂਧਰਾ-ਤੇਲੰਗਾਨਾ ਖੇਤਰ 'ਚ ਦੂਜੇ ਹਫਤੇ 'ਚ 141 ਸਕ੍ਰੀਨਜ਼ ਦਾ ਵਾਧਾ ਹੋਇਆ, ਜੋ ਨਿਰਮਾਤਾਵਾਂ ਲਈ ਬਹੁਤ ਚੰਗੀ ਖਬਰ ਹੈ।ਇਹ ਦਰਸਾਉਂਦਾ ਹੈ ਕਿ ਫਿਲਮ ਨੂੰ ਵੱਖ-ਵੱਖ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ -ਕੰਗਨਾ ਰਣੌਤ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਵੀਡੀਓ ਹੋਇਆ ਵਾਇਰਲ

6 ਸਤੰਬਰ ਨੂੰ ਇਸ ਫਿਲਮ ਦੇ ਉੱਤਰ ਭਾਰਤ 'ਚ ਰਿਲੀਜ਼ ਹੋਣ ਦੀ ਆਸ ਹੈ। ਫਿਲਮ ਨੇ ਪਹਿਲਾਂ ਹੀ ਆਪਣੀ ਪ੍ਰੋਡਕਸ਼ਨ ਕੋਸਟ ਨੂੰ ਕਵਰ ਕਰਨ ਲਈ ਚੰਗੀ ਕਮਾਈ ਕਰ ਲਈ ਹੈ। ਪਾ. ਰਣਜੀਤ ਵੱਲੋਂ ਨਿਰਦੇਸ਼ਿਤ ਅਤੇ ਸਟੂਡੀਓ ਗ੍ਰੀਨ ਫਿਲਮਜ਼ ਦੇ ਕੇ. ਈ. ਗਿਆਨਵੇਲਰਾਜਾ ਵੱਲੋਂ ਬਣਾਈ ਗਈ 'ਤੰਗਲਾਨ' 'ਚ ਚਿਆਨ ਵਿਕਰਮ, ਪਾਰਵਤੀ ਥਿਰੂਵੋਥੂ, ਮਾਲਵਿਕਾ ਮੋਹਨਨ, ਡੇਨੀਅਲ ਕੈਲਟਾਗਿਰੋਨ ਤੇ ਪਸੂਪਥੀ ਨੇ ਜ਼ਬਰਦਸਤ ਪ੍ਰਫਾਰਮੈਂਸ ਦਿੱਤੀ ਹੈ। ਇਹ ਫਿਲਮ 18ਵੀਂ ਤੇ 19ਵੀਂ ਸਦੀ ਦੀਆਂ ਅਸਲ ਘਟਨਾਵਾਂ ਤੋਂ ਪ੍ਰੇਰਿਤ ਹੋ ਕੇ ਕੋਲਾਰ ਗੋਲਡ ਫੀਲਡਜ਼ (ਕੇ. ਜੀ. ਐੱਫ.)'ਚ ਇਤਿਹਾਸਕ ਤੇ ਅਨੋਖੀ ਕਹਾਣੀ ਪੇਸ਼ ਕਰਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News