‘ਤਾਜ ’ਚ ਬਹੁਤ ਸਾਰੇ ਅਜਿਹੇ ਕਿਰਦਾਰ ਹਨ, ਜਿਨ੍ਹਾਂ ਨੂੰ ਟਵਿਸਟ ਤੇ ਟਰਨ ਨਾਲ ਵਿਖਾਇਆ ਗਿਆ ਹੈ’

Monday, May 15, 2023 - 10:32 AM (IST)

ਚੰਡੀਗੜ੍ਹ (ਬਿਊਰੋ)– ਇਤਿਹਾਸਕ ਡਰਾਮਾ ਸੀਰੀਜ਼ ‘ਤਾਜ : ਡਿਵਾਈਡਿਡ ਬਾਏ ਬਲੱਡ’ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਦਰਸ਼ਕ ਇਸ ਦੇ ਦੂਜੇ ਪਾਰਟ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਆਖਿਰਕਾਰ ਉਨ੍ਹਾਂ ਦਾ ਇੰਤਜ਼ਾਰ ਖ਼ਤਮ ਹੋਇਆ ਕਿਉਂਕਿ 12 ਮਈ, 2023 ਤੋਂ ਜ਼ੀ5 ’ਤੇ ‘ਤਾਜ : ਰੇਨ ਆਫ ਰਿਵੈਂਜ’ ਦਾ ਪ੍ਰੀਮੀਅਰ ਹੋ ਗਿਆ ਹੈ, ਜਿਸ ’ਚ ਬਦਲੇ ਦੀ ਕਹਾਣੀ ਤੇ ਸਿੰਘਾਸਨ ਪਾਉਣ ਦੀ ਲੜਾਈ ਨੂੰ ਬੇਹੱਦ ਟਵਿਸਟ ਤੇ ਟਰਨ ਨਾਲ ਵਿਖਾਇਆ ਗਿਆ ਹੈ। ਇਸ ਸੀਰੀਜ਼ ’ਚ ਨਸੀਰੂਦੀਨ ਸ਼ਾਹ, ਧਰਮਿੰਦਰ, ਆਸ਼ਿਮ ਗੁਲਾਟੀ, ਸ਼ਾਮ ਮ੍ਰਦੁਲ, ਸੌਰਸੇਨੀ ਮੈਤਰਾ, ਜਿਆਂਸ਼ ਅਗਰਵਾਲ ਤੇ ਮਿਤਾਂਸ਼ ਲੁੱਲਾ ਵਰਗੇ ਬਿਹਤਰੀਨ ਕਲਾਕਾਰਾਂ ਨੇ ਕੰਮ ਕੀਤਾ ਹੈ। ਇਸ ਬਾਰੇ ਆਸ਼ਿਮ ਗੁਲਾਟੀ ਤੇ ਸੌਰਸੇਨੀ ਮੈਤਰਾ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ।

ਆਸ਼ਿਮ ਗੁਲਾਟੀ

ਸੀਜ਼ਨ 2 ਆ ਗਿਆ ਹੈ, ਇਸ ’ਤੇ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ?
ਬਹੁਤ ਚੰਗਾ ਲੱਗ ਰਿਹਾ ਹੈ, ਥੋੜ੍ਹੀ ਜਿਹੀ ਨਰਵਸਨੈੱਸ ਵੀ ਹੈ ਪਰ ਉਮੀਦ ਕਰਦੇ ਹਾਂ ਕਿ ਦੂਜਾ ਸੀਜ਼ਨ ਵੀ ਚੰਗਾ ਚੱਲੇ ਤੇ ਲੋਕਾਂ ਨੂੰ ਪਸੰਦ ਆਵੇ। ਸੀਜ਼ਨ 2 ’ਚ ਤੁਸੀਂ ਉਹ ਚੀਜ਼ਾਂ ਵੇਖੋਗੇ, ਜੋ ਪਿਛਲੇ ਸੀਜ਼ਨ ’ਚ ਨਹੀਂ ਵੇਖ ਸਕੇ ਸੀ। ਲਾਸਟ ਸੀਜ਼ਨ ’ਚ ਬਦਲਾ ਲੈਣਾ ਹੀ ਪ੍ਰਮੁੱਖ ਸੀ, ਤੁਹਾਨੂੰ ਪਤਾ ਹੈ ਕਿ ਪ੍ਰਿੰਸ ਬਦਲਾ ਲੈਣ ਆ ਰਿਹਾ ਹੈ, ਕਿਉਂ ਆ ਰਿਹਾ ਹੈ? ਇਹ ਤੁਸੀਂ ਪਹਿਲਾਂ ਸੀਜ਼ਨ ’ਚ ਵੇਖ ਚੁੱਕੇ ਹੋ ਪਰ ਕਿਵੇਂ ਲਵੇਗਾ ਇਹ ਤੁਸੀਂ ਦੂਜੇ ਸੀਜ਼ਨ ’ਚ ਵੇਖੋਗੇ।

ਇਕ ਅਦਾਕਾਰ ਦੇ ਤੌਰ ’ਤੇ ਤੁਹਾਡੇ ’ਤੇ ਆਪਣੇ ਕਿਰਦਾਰ ਦੀ ਪ੍ਰਫਾਰਮੈਂਸ ਨੂੰ ਲੈ ਕੇ ਕਿੰਨਾ ਪ੍ਰੈਸ਼ਰ ਸੀ?
ਸਲੀਮ ਬਾਰੇ ਤਾਂ ਅਸੀਂ ਸਾਰੇ ਜਾਣਦੇ ਹਾਂ। ਮੈਨੂੰ ਬੇਹੱਦ ਮਾਣ ਹੈ ਕਿ ਮੈਂ ਉਨ੍ਹਾਂ ਦਾ ਰੋਲ ਕਰ ਰਿਹਾ ਹਾਂ। ਸ਼ੁਰੂਆਤ ’ਚ ਮੈਨੂੰ ਥੋੜ੍ਹੀ ਪ੍ਰੇਸ਼ਾਨੀ ਹੋਈ ਸੀ ਪਰ ਬਾਅਦ ’ਚ ਸਭ ਕੁਝ ਠੀਕ ਹੋ ਗਿਆ। ਮੈਂ ਇਸ ਨੂੰ ਲੈ ਕੇ ਜ਼ਿਆਦਾ ਸਟਰੈੱਸ ਨਹੀਂ ਲੈਂਦਾ ਸੀ ਕਿ ਕਿਵੇਂ ਹੋਵੇਗਾ, ਮੈਂ ਠੀਕ ਤਰ੍ਹਾਂ ਕਰ ਸਕਾਂਗਾ ਜਾਂ ਨਹੀਂ। ਮੇਰਾ ਸਿਰਫ ਇਕ ਹੀ ਮਕਸਦ ਸੀ, ਆਪਣੇ ਕਿਰਦਾਰ ਨੂੰ ਉਸ ਦੇ ਵਾਂਗ ਪਰਦੇ ’ਤੇ ਉਤਾਰਨਾ। ਜਿਵੇਂ ਸਮੁੰਦਰ ਦੀਆਂ ਲਹਿਰਾਂ ਨੂੰ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਹੋ, ਉਂਝ ਹੀ ਸਲੀਮ ਨੂੰ ਮੈਂ ਆਪਣੇ ਅੰਦਰ ਫ੍ਰੀ ਛੱਡ ਦਿੱਤਾ ਹੈ। ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ, ਜੋ ਮੈਂ ਉਨ੍ਹਾਂ ਨੂੰ ਆਪਣੀ ਰੀਅਲ ਲਾਈਫ ’ਚ ਲੈਣਾ ਚਾਹੁੰਦਾ ਹਾਂ, ਜਿਵੇਂ ਮੈਂ ਉਨ੍ਹਾਂ ਦੀ ਤਰ੍ਹਾਂ ਪ੍ਰੇਮ ਕਰਨਾ ਚਾਹੁੰਦਾ ਹਾਂ, ਉਨ੍ਹਾਂ ਦੀ ਤਰ੍ਹਾਂ ਬਹਾਦਰ ਬਣਨਾ ਚਾਹੁੰਦਾ ਹਾਂ, ਹੋਰ ਵੀ ਬਹੁਤ ਕੁਝ। ਇਸ ਦੇ ਨਾਲ ਜਦੋਂ ਵੀ ਮੈਂ ਆਪਣੇ ਡਾਇਲਾਗ ਬੋਲਦਾ ਹਾਂ ਤਾਂ ਮੇਰੇ ਦਿਮਾਗ ’ਚ ਇਕ ਗੱਲ ਹੁੰਦੀ ਹੈ ਕਿ ਕੀ ਮੈਂ ਦਰਸ਼ਕਾਂ ਨੂੰ ਸਲੀਮ ਨਾਲ ਕਨੈਕਟ ਕਰ ਪਾ ਰਿਹਾ ਹਾਂ।

ਅਸੀਂ ਤੁਹਾਨੂੰ ਐਕਸ਼ਨ, ਡਰਾਮਾ, ਰੋਮਾਂਟਿਕ ਤੇ ਕਈ ਅੰਦਾਜ਼ ’ਚ ਵੇਖਿਆ ਹੈ, ਤੁਹਾਨੂੰ ਸਭ ਤੋਂ ਜ਼ਿਆਦਾ ਕੀ ਪਸੰਦ ਹੈ?
ਮੈਨੂੰ ਅਜਿਹਾ ਸ਼ੋਅ ਪਸੰਦ ਹੈ, ਜਿਸ ’ਚ ਇਹ ਸਾਰੀਆਂ ਚੀਜ਼ਾਂ ਸ਼ਾਮਲ ਹੋਣ ਤੇ ਮੇਰੇ ਲਈ ਇਸ ਤੋਂ ਚੰਗਾ ਕੋਈ ਹੋਰ ਮੌਕਾ ਹੋ ਹੀ ਨਹੀਂ ਸਕਦਾ। ਇਕ ਅਦਾਕਾਰ ਚਾਹੁੰਦਾ ਹੈ ਕਿ ਉਹ ਸਭ ਕੁਝ ਕਰ ਸਕੇ ਤੇ ਇਸ ਸ਼ੋਅ ’ਚ ਉਹ ਸਭ ਕੁਝ ਹੈ। ਰੋਮਾਂਸ, ਐਕਸ਼ਨ, ਡਰਾਮਾ ਸਾਰਾ ਕੁਝ ਘੁੱਟ-ਘੁੱਟ ਕੇ ਭਰਿਆ ਹੋਇਆ ਹੈ। ਇਸ ਲਈ ਮੈਂ ਇਸ ’ਚ ਆਪਣੇ ਕੰਮ ਦਾ ਕਾਫ਼ੀ ਆਨੰਦ ਮਾਣ ਰਿਹਾ ਹਾਂ।

ਇਸ ਤੋਂ ਪਹਿਲਾਂ ਜੋ ਫ਼ਿਲਮਾਂ ਬਣੀਆਂ ਹਨ, ਉਨ੍ਹਾਂ ਤੋਂ ਤੁਸੀਂ ਕੀ ਪ੍ਰੇਰਨਾ ਲਈ?
ਮੈਂ ਸਲੀਮ ਨੂੰ ਲੈ ਕੇ ਸਿਰਫ ‘ਮੁਗਲੇ ਆਜ਼ਮ’ ਫ਼ਿਲਮ ਹੀ ਵੇਖੀ ਸੀ। ਨਾ ਤਾਂ ਮੈਂ ਉਸ ਕਿਰਦਾਰ ਨੂੰ ਆਪਣੇ ਦਿਮਾਗ ’ਚ ਪੂਰੀ ਤਰ੍ਹਾਂ ਮਿਟਾਇਆ ਤੇ ਨਾ ਹੀ ਪੂਰੀ ਤਰ੍ਹਾਂ ਅਪਣਾਇਆ। ਮੇਰੇ ਦਿਮਾਗ ’ਚ ਸੀ ਕਿ ਇਹ ਉਹ ਕਹਾਣੀ ਨਹੀਂ ਹੈ, ਜੋ ਅਸੀਂ ਦੱਸਣਾ ਚਾਹ ਰਹੇ ਹਾਂ, ਇਸ ਲਈ ਮੈਂ ਉਸ ਬਾਰੇ ਇੰਨਾ ਸੋਚਿਆ ਨਹੀਂ। ਸਲੀਮ ਅਨਾਰਕਲੀ ਦੀ ਕਹਾਣੀ ਨਾਲੋਂ ‘ਤਾਜ’ ’ਚ ਬਹੁਤ ਸਾਰੇ ਕਿਰਦਾਰ ਹਨ, ਜਿਨ੍ਹਾਂ ਨੂੰ ਟਵਿਸਟ ਤੇ ਟਰਨ ਨਾਲ ਵਿਖਾਇਆ ਗਿਆ ਹੈ।

ਸੌਰਸੇਨੀ ਮੈਤਰਾ

ਤੁਸੀਂ ਇਸ ਸ਼ੋਅ ਨੂੰ ਵਿਚਾਲੇ ਜੁਆਇਨ ਕੀਤਾ, ਇਸ ਲਈ ਤੁਹਾਨੂੰ ਕਿੰਨੀ ਮਿਹਨਤ ਕਰਨੀ ਪਈ?
ਮੈਨੂੰ ਤਿਆਰੀ ਕਰਨ ਲਈ ਜ਼ਿਆਦਾ ਸਮਾਂ ਨਹੀਂ ਮਿਲਿਆ ਤਾਂ ਮੇਰੇ ਲਈ ਸਭ ਕੁਝ ਕਾਫ਼ੀ ਚੈਲੇਂਜਿੰਗ ਰਿਹਾ ਸੀ। ਉਥੇ ਹੀ ਜਦੋਂ ਤੁਸੀਂ ਨੂਰਜਹਾਂ ਦਾ ਕਿਰਦਾਰ ਨਿਭਾਅ ਰਹੇ ਹੁੰਦੇ ਹੋ ਤਾਂ ਤੁਹਾਡੇ ’ਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਇਸ ਨੂੰ ਸਹੀ ਢੰਗ ਨਾਲ ਪਰਦੇ ’ਤੇ ਉਤਾਰਨਾ। ਜਦੋਂ ਤੁਸੀਂ ਕੋਈ ਵੀ ਇਤਿਹਾਸਕ ਡਰਾਮੇ ’ਤੇ ਕੰਮ ਕਰ ਰਹੇ ਹੋਵੋ ਤਾਂ ਸਭ ਤੋਂ ਜ਼ਰੂਰੀ ਕੰਮ ਹੁੰਦਾ ਹੈ ਕਿ ਉਸ ’ਤੇ ਚੰਗੀ ਤਰ੍ਹਾਂ ਨਾਲ ਰਿਸਰਚ ਕੀਤੀ ਗਈ ਹੋਵੇ, ਮੈਂ ਵੀ ਗੂਗਲ ’ਤੇ ਗਈ, ਮੈਂ ਵੇਖਿਆ ਕਿ ਜਦੋਂ ਤੁਸੀਂ ਅਤੀਤ ਦੀਆਂ ਕਿਤਾਬਾਂ ਜਾਂ ਵੈੱਬਸਾਈਟ ’ਤੇ ਕੁਝ ਪੜ੍ਹਦੇ ਹੋ ਤਾਂ ਵੱਖ-ਵੱਖ ਇਤਿਹਾਸਕਾਰਾਂ ਦੇ ਦੇਖਣ ਦਾ ਨਜ਼ਰੀਆ ਅਲੱਗ ਹੈ। ਹਾਂ, ਪਰ ਨੂਰਜਹਾਂ ਦਾ ਆਮ ਕਾਂਟਰੀਬਿਊਸ਼ਨ ਹੈ, ਉਸ ਬਾਰੇ ਸਾਨੂੰ ਕਾਫ਼ੀ ਕੁਝ ਪਤਾ ਚੱਲਿਆ। ਇਹ ਜੋ ਉਨ੍ਹਾਂ ਦੀ ਜਰਨੀ ਰਹੀ, ਉਸ ਬਾਰੇ ਬੇਹੱਦ ਘੱਟ ਲੋਕ ਜਾਣਦੇ ਹਨ। ਮੇਹਰੁਨਿਸਾ ਜੋ ਪਰਸ਼ੀਆ ’ਚ ਪਲੀ ਤੇ ਵੱਡੀ ਹੋਈ ਹੈ, ਇਸ ਤੋਂ ਬਾਅਦ ਉਨ੍ਹਾਂ ਦੇ ਖਾਨਦਾਨ ਨੂੰ ਸਲੀਮ ਬਚਾਉਂਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਕਬਰ ਦੇ ਦਰਬਾਰ ’ਚ ਲਿਆਇਆ ਜਾਂਦਾ ਹੈ। ਉਨ੍ਹਾਂ ਦੀ ਜਰਨੀ ਉਸੇ ਰੁਤਬੇ ਨਾਲ ਪਰਦੇ ’ਤੇ ਦਿਖਾਉਣਾ ਜ਼ਰੂਰੀ ਹੈ, ਜਿਵੇਂ ਉਹ ਸਨ। ਇਸ ਬਾਰੇ ਮੈਂ ਸਾਡੇ ਡਾਇਰੈਕਟਰ ਵਿਭੁ ਪੁਰੀ ਨਾਲ ਰੋਜ਼ਾਨਾ ਗੱਲ ਕਰਦੀ ਸੀ।

ਤੁਸੀਂ ਦੂਜੀਆਂ ਵੱਖ-ਵੱਖ ਇੰਡਸਟਰੀਜ਼ ’ਚ ਕੰਮ ਕੀਤਾ ਹੈ, ਇਥੇ ਤੁਹਾਨੂੰ ਕਿਹੜੇ ਚੈਲੰਜ ਫੇਸ ਕਰਨੇ ਪਏ?
ਮੇਰੇ ਲਈ ਸਭ ਤੋਂ ਜ਼ਿਆਦਾ ਚੈਲੇਜਿੰਗ ਭਾਸ਼ਾ ਰਹੀ ਕਿਉਂਕਿ ਸਾਡੇ ਬੰਗਾਲੀ ’ਚ ਪੁਲਿੰਗ ਤੇ ਇਸਤਰੀ ਲਿੰਗ ਨਹੀਂ ਹੁੰਦਾ ਹੈ। ਉਥੇ ਹੀ ਇਸ ਸ਼ੋਅ ਲਈ ਸਾਨੂੰ ਹਿੰਦੀ ਦੇ ਨਾਲ-ਨਾਲ ਉਰਦੂ ’ਤੇ ਵੀ ਕੰਮ ਕਰਨਾ ਪਿਆ। ਇਸ ਲਈ ਮੈਂ ਆਪਣੇ ਟੀਮ ਮੈਂਬਰਾਂ ਦਾ ਦਿਲੋਂ ਧੰਨਵਾਦ ਕਰਨਾ ਚਾਹਾਂਗੀ ਕਿ ਉਨ੍ਹਾਂ ਨੇ ਇਸ ’ਚ ਮੇਰੀ ਕਾਫ਼ੀ ਮਦਦ ਕੀਤੀ। ਜਦੋਂ ਮੈਂ ਆਪਣੀ ਕਾਸਟਿਊਮ ’ਚ ਹੁੰਦੀ ਹਾਂ ਤਾਂ ਮੈਂ ਮੇਹਰੁਨਿਸਾ ਹਾਂ, ਤਾਂ ਮੈਨੂੰ ਉਨ੍ਹਾਂ ਦੇ ਹਿਸਾਬ ਨਾਲ ਸੋਚਣਾ ਪੈਂਦਾ ਹੈ।

ਅਨਾਰਕਲੀ ਤੋਂ ਇਲਾਵਾ ਨੂਰਜਹਾਂ ਦਾ ਸਲੀਮ ਦੀ ਜ਼ਿੰਦਗੀ ’ਚ ਕੀ ਰੋਲ ਸੀ, ਇਸ ਬਾਰੇ ਕੁਝ ਦੱਸੋ?
ਬਹੁਤ ਸਾਰੀਆਂ ਕਿਤਾਬਾਂ ’ਚ ਅਸੀਂ ਪੜ੍ਹਿਆ ਹੈ ਕਿ ਅਨਾਰਕਲੀ ਸੀ ਹੀ ਨਹੀਂ, ਜਾਂ ਉਨ੍ਹਾਂ ਦਾ ਨਾਮ ਅਨਾਰਕਲੀ ਸੀ ਹੀ ਨਹੀਂ ਕੁਝ ਹੋਰ ਸੀ ਪਰ ਨੂਰਜਹਾਂ ਹਮੇਸ਼ਾ ਸੀ। ਨੂਰਜਹਾਂ ਜਹਾਂਗੀਰ ਦੀ 20ਵੀਂ ਤੇ ਸਭ ਤੋਂ ਆਖਰੀ ਪਤਨੀ ਸਨ। ਉਹ ਭਾਰਤੀ ਇਤਿਹਾਸ ਤੇ ਮੁਗਲ ਸਾਮਰਾਜ ਦੀ ਸਭ ਤੋਂ ਤਾਕਤਵਰ ਔਰਤ ਹੋਇਆ ਕਰਦੇ ਸਨ, ਇਸ ਲਈ ਉਨ੍ਹਾਂ ਨੂੰ ਦੁਨੀਆ ਦੀ ਰੌਸ਼ਨੀ ਕਿਹਾ ਜਾਂਦਾ ਸੀ। ਜਦੋਂ ਅਜਿਹੇ ਕਿਰਦਾਰ ਦੀ ਜ਼ਿੰਮੇਵਾਰੀ ਤੁਹਾਡੇ ’ਤੇ ਹੁੰਦੀ ਹੈ ਤਾਂ ਇਹ ਇਕ ਪ੍ਰੈਸ਼ਰ ਵੀ ਹੈ, ਕੋਈ ਵੀ ਅਦਾਕਾਰ ਚਾਹੇਗਾ ਕਿ ਉਹ ਕਿਰਦਾਰ ਦੀਆਂ ਸਾਰੀਆਂ ਲੇਅਰਜ਼ ਦਾ ਆਨੰਦ ਮਾਣੇ, ਮੈਂ ਵੀ ਇਹੀ ਕੋਸ਼ਿਸ਼ ਕਰ ਰਹੀ ਹਾਂ।


Rahul Singh

Content Editor

Related News