ਕਰੀਨਾ ਨੇ ਲੰਡਨ ਤੋਂ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ, ਮਾਂ-ਪੁੱਤਰ ਨੇ ਲੰਡਨ ’ਚ ਲਿਆ ਆਈਸਕ੍ਰੀਮ ਦਾ ਮਜ਼ਾ

Sunday, Jul 17, 2022 - 01:03 PM (IST)

ਕਰੀਨਾ ਨੇ ਲੰਡਨ ਤੋਂ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ, ਮਾਂ-ਪੁੱਤਰ ਨੇ ਲੰਡਨ ’ਚ ਲਿਆ ਆਈਸਕ੍ਰੀਮ ਦਾ ਮਜ਼ਾ

ਮੁੰਬਈ: ਬੀ-ਟਾਊਨ ਦੇ ਕਈ ਸਿਤਾਰੇ ਇਨ੍ਹੀਂ ਦਿਨੀਂ ਛੁੱਟੀਆਂ ਦੇ ਮੂਡ ’ਚ ਹਨ। ਸ਼ਾਹਿਦ ਕਪੂਰ-ਮੀਰਾ ਰਾਜਪੂਤ ਦੀ ਯੂਰਪੀਅਨ ਛੁੱਟੀਆਂ ਤੋਂ ਲੈ ਕੇ ਆਯੁਸ਼ਮਾਨ-ਤਾਹਿਰਾ ਦੀ ਪੈਰਿਸ ਛੁੱਟੀਆਂ ਤੱਕ ਹਰ ਸਟਾਰ ਜੋੜੇ ਨੇ ਛੁੱਟੀਆਂ ਦਾ ਪੂਰਾ ਆਨੰਦ ਲਿਆ ਹੈ। ਇਸ ਸੂਚੀ ’ਚ ਕਰੀਨਾ ਕਪੂਰ ਦੇ ਪਰਿਵਾਰ ਦਾ ਨਾਂ ਵੀ ਸ਼ਾਮਲ ਹੈ। ਕਰੀਨਾ ਇਨ੍ਹੀਂ ਦਿਨੀਂ ਪਤੀ ਸੈਫ਼ ਅਤੇ ਦੋਵੇਂ ਬੱਚਿਆਂ ਤੈਮੂਰ, ਜੇਹ ਨਾਲ ਲੰਡਨ ਛੁੱਟੀਆਂ ’ਤੇ ਹੈ।

PunjabKesari

ਕਰੀਨਾ ਨੇ ਲੰਡਨ ਡਾਇਰੀਜ਼ ਤੋਂ ਆਪਣੀਆਂ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਹਾਲ ਹੀ ’ਚ ਕਰੀਨਾ ਨੇ ਆਪਣੇ ਵੱਡੇ ਪੁੱਤਰ ਤੈਮੂਰ ਅਲੀ ਖ਼ਾਨ ਨਾਲ ਕਿਊਟ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ’ਚ ਕਰੀਨਾ ਤੈਮੂਰ ਨਾਲ ਗਲੇਟੋ ਡੇਟ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ।

PunjabKesari

ਪਹਿਲੀ ਤਸਵੀਰ ’ਚ ਤੈਮੁਰ ਬੇਹੱਦ ਖ਼ੁਸ਼ ਨਜ਼ਰ ਆ ਰਿਹਾ ਹੈ ਕਿਉਂਕਿ ਉਹ ਆਪਣੀ ਮਾਂ ਦੇ ਨਾਲ ਆਈਸਕ੍ਰੀਮ ਦਾ ਆਨੰਦ ਲੈ ਰਿਹਾ ਹੈ। ਇਸ ਦੌਰਾਨ ਬੇਬੋ ਨੇ ਪੀਲੇ ਰੰਗ ਦੇ ਕੋ-ਆਰਡ  ’ਚ ਬੇਹੱਦ ਖ਼ੂਬਸੂਰਤ ਲੱਗ  ਰਹੀ ਹੈ। ਇਸ ਦੇ ਨਾਲ ਤੈਮੁਰ ਨੇ ਸਮਾਈਲ ਪ੍ਰਿੰਟਿਡ ਵਾਈਟ ਟੀ-ਸ਼ਰਟ ਅਤੇ ਸ਼ਾਰਟ ਪਾਏ ਹਨ।

PunjabKesari

ਇਹ ਵੀ ਪੜ੍ਹੋ : ਵਿੱਕੀ ਦੀ ਕੈਟਰੀਨਾ ਲਈ ਖ਼ਾਸ ਪੋਸਟ, ਕੈਟਰੀਨਾ ਬੀਚ ’ਤੇ ਸਫ਼ੇਦ ਕਮੀਜ਼ ’ਚ ਆਈ ਨਜ਼ਰ

ਇਨ੍ਹਾਂ  ਤਸਵੀਰਾਂ ਨੂੰ ਕਰੀਨਾ ਨੇ ਸਾਂਝੀਆਂ ਕਰਦੇ ਹੋਏ ਲਿਖਿਆ ਕਿ ‘ਟੀਮ ਦੇ ਨਾਲ ਗਲੇਟੋ ਸੀਰੀਜ਼।’ ਮਾਂ-ਪੁੱਤਰ ਦੀ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ।

 

PunjabKesari

ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਕਰੀਨਾ ਨੇ 16 ਅਕਤੂਬਰ 2012 ਨੂੰ ਸੈਫ਼ ਅਲੀ ਖ਼ਾਨ ਨਾਲ ਵਿਆਹ ਕੀਤਾ ਸੀ। ਕਰੀਨਾ ਅਤੇ ਸੈਫ਼ ਨੇ 20 ਦਸੰਬਰ 2016 ਨੂੰ ਤੈਮੁਰ ਦਾ ਆਪਣੀ ਜ਼ਿੰਦਗੀ ’ਚ ਸਵਾਗਤ ਕੀਤਾ। ਇਸ ਤੋਂ ਬਾਅਦ 21 ਫ਼ਰਵਰੀ 2021 ਨੂੰ ਕਰੀਨਾ ਜਹਾਂਗੀਰ ਅਲੀ ਖ਼ਾਨ ਦੀ ਮਾਂ ਬਣੀ।

ਇਹ ਵੀ ਪੜ੍ਹੋ : ਐਡ ਲਈ 7.5 ਕਰੋੜ ਦੀ ਫ਼ੀਸ ਘੱਟ ਕਰਨ ਦੀ ਗੱਲ ’ਤੇ ਸਲਮਾਨ ਦੇ ਮੈਨੇਜਰ ਨੇ ਕਿਹਾ- ‘ਭਿੰਡੀ ਖ਼ਰੀਦਣ ਆਏ ਹੋ...’

ਕਰੀਨਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਆਮਿਰ ਖ਼ਾਨ ਦੇ ਨਾਲ ‘ਲਾਲ ਸਿੰਘ ਚੱਡਾ’ ’ਚ ਨਜ਼ਰ ਆਵੇਗੀ। ਫ਼ਿਲਮ 11 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ। 


author

Gurminder Singh

Content Editor

Related News