‘ਯੇ ਕਾਲੀ-ਕਾਲੀ ਆਂਖੇਂ’ ਦੇ ਦੂਜੇ ਸੀਜ਼ਨ ਦੀ ਸ਼ੂਟਿੰਗ ਜਲਦ ਹੋਵੇਗੀ ਸ਼ੁਰੂ
Saturday, Jan 14, 2023 - 04:54 PM (IST)
ਮੁੰਬਈ (ਬਿਊਰੋ)– ਵੈੱਬ ਸੀਰੀਜ਼ ‘ਯੇ ਕਾਲੀ-ਕਾਲੀ ਆਂਖੇਂ’ ਨੇ ਸ਼ਾਨਦਾਰ ਸਫਲਤਾ ਤੋਂ ਬਾਅਦ ਅਦਾਕਾਰ ਤਾਹਿਰ ਰਾਜ ਭਸੀਨ ਤੇ ਨਿਰਮਾਤਾਵਾਂ ਨੂੰ ਇਸ ਦੇ ਸੀਕਵਲ ਦਾ ਐਲਾਨ ਕਰਨ ਲਈ ਪ੍ਰੇਰਿਤ ਕੀਤਾ ਤੇ ਤਾਹਿਰ, ਜਿਨ੍ਹਾਂ ਨੂੰ ਓ. ਟੀ. ਟੀ. ਦੇ ਨਵੇਂ ਸਿਤਾਰੇ ਵਜੋਂ ਜਾਣਿਆ ਜਾਂਦਾ ਹੈ, ਨੇ ਯਕੀਨੀ ਤੌਰ ’ਤੇ 2022 ’ਚ ਇਕ ਸ਼ਾਨਦਾਰ ਟੈਲੇਂਟ ਬਣ ਗਿਆ ਹੈ।
ਆਪਣੇ ਹਿੱਟ ਸ਼ੋਅ ਦੀ ਪਹਿਲੀ ਵਰ੍ਹੇਗੰਢ ’ਤੇ ਤਾਹਿਰ ਕਹਿੰਦੇ ਹਨ ਕਿ ‘ਯੇ ਕਾਲੀ-ਕਾਲੀ ਆਂਖੇਂ’ ਇਕ ਬਹੁਤ ਹੀ ਖ਼ਾਸ ਸ਼ੋਅ ਹੈ। ਇਸ ਸੀਰੀਜ਼ ਦੀ ਪ੍ਰਸਿੱਧੀ ਨੇ ਸਾਨੂੰ ਸਾਰਿਆਂ ਨੂੰ ਰੋਮਾਂਚਿਤ ਕਰ ਦਿੱਤਾ ਹੈ। ਸੀਰੀਜ਼ ਲਈ ਦਰਸ਼ਕਾਂ ਦਾ ਜੋ ਪਿਆਰ ਮਿਲ ਰਿਹਾ ਹੈ, ਉਹ ਵਾਕਈ ਮੇਰੇ ਲਈ 2022 ਦੀ ਸਭ ਤੋਂ ਚੰਗੀ ਯਾਗ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਟਾਪ 10 Highest Streamed Rappers ਦੀ ਲਿਸਟ 'ਚ ਸਿੱਧੂ ਨੇ ਡਰੇਕ ਨੂੰ ਪਛਾੜ ਹਾਸਲ ਕੀਤਾ ਵੱਡਾ ਮੁਕਾਮ
ਅੱਜ ਸ਼ੋਅ ਨੂੰ ਇਕ ਸਾਲ ਪੂਰਾ ਹੋ ਗਿਆ ਹੈ ਤੇ ਮੈਂ ਬੇਹੱਦ ਰੋਮਾਂਚਿਤ ਹਾਂ। ਉਨ੍ਹਾਂ ਕਿਹਾ ਕਿ ਇਕ ਟੀਮ ਵਜੋਂ ਹਰ ਕਿਸੇ ਵਾਂਗ ਅਸੀਂ ਵੀ ਵਾਈ. ਕੇ. ਕੇ. ਦੇ ਦੂਜੇ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ।
ਸਾਡੀ ਟੀਮ ਇਸ ਸੀਜ਼ਨ ਨੂੰ ਪਹਿਲੇ ਸੀਜ਼ਨ ਵਾਂਗ ਉਤਸ਼ਾਹ ਤੇ ਮਨੋਰੰਜਨ ਨਾਲ ਭਰਪੂਰ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ। ਅਸੀਂ ਇਸ ਸਾਲ ਸ਼ੂਟਿੰਗ ਕਰਨ ਜਾ ਰਹੇ ਹਾਂ ਤੇ ਮੈਨੂੰ ਉਮੀਦ ਹੈ ਕਿ ਇਸ ਨੂੰ ਵੀ ਦਰਸ਼ਕ ਉਸੇ ਉਤਸ਼ਾਹ ਨਾਲ ਦੇਖੇ ਜਾਣਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।