ਮਨੋਜ ਬਾਜਪਾਈ ਤੇ ਕੇ. ਕੇ. ਮੈਨਨ ਮੇਰੇ ਮਨਪਸੰਦ ਸਿਤਾਰੇ : ਤਾਹਿਰ ਭਸੀਨ

Saturday, Jan 29, 2022 - 11:35 AM (IST)

ਮਨੋਜ ਬਾਜਪਾਈ ਤੇ ਕੇ. ਕੇ. ਮੈਨਨ ਮੇਰੇ ਮਨਪਸੰਦ ਸਿਤਾਰੇ : ਤਾਹਿਰ ਭਸੀਨ

ਮੁੰਬਈ (ਬਿਊਰੋ)– ਹਾਲ ਹੀ ’ਚ ਰਿਲੀਜ਼ ਹੋਈ ਵੈੱਬ ਸੀਰੀਜ਼ ‘ਯੇ ਕਾਲੀ ਕਾਲੀ ਆਂਖੇਂ’ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਬਹੁਮੁਖੀ ਅਦਾਕਾਰ ਤਾਹਿਰ ਰਾਜ ਭਸੀਨ ਦਾ ਕਰੀਅਰ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਤਾਹਿਰ ਦਾ ਕਹਿਣਾ ਹੈ ਕਿ ਉਹ ਬਹੁਤ ਖ਼ੁਸ਼ ਹੈ ਕਿ ਲੋਕ ਉਸ ਦੀ ਅਦਾਕਾਰੀ ਨੂੰ ਵੈੱਬ ਸੀਰੀਜ਼ ਦੇ ਸਭ ਤੋਂ ਵਧੀਆ ਮੁੱਖ ਕਿਰਦਾਰਾਂ ’ਚੋਂ ਦੱਸ ਰਹੇ ਹਨ।

ਉਸ ਨੇ ਦੱਸਿਆ ਕਿ ਉਹ ਓ. ਟੀ. ਟੀ. ’ਤੇ ਭਾਰਤੀ ਸਮੱਗਰੀ ਦਾ ‘ਬਿੱਗ ਬਿੰਗਰ’ ਹੈ ਤੇ ਨਿੱਜੀ ਤੌਰ ’ਤੇ ਉਹ ‘ਦਿ ਫੈਮਿਲੀ ਮੈਨ’ ’ਚ ਮਨੋਜ ਬਾਜਪਾਈ ਤੇ ‘ਸਪੈਸ਼ਲ ਓ. ਪੀ. ਐੱਸ.’ ’ਚ ਕੇ. ਕੇ. ਮੈਨਨ ਦੇ ਪ੍ਰਦਰਸ਼ਨ ਨੂੰ ਆਪਣਾ ਪਸੰਦੀਦਾ ਮੰਨਦਾ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਸ਼ਾਈਨਿੰਗ ਸਾੜ੍ਹੀ ’ਚ ਕਰਵਾਇਆ ਫੋਟੋਸ਼ੂਟ, ਦਿਸਿਆ ਦਿਲਕਸ਼ ਅੰਦਾਜ਼

ਤਾਹਿਰ ਦਾ ਕਹਿਣਾ ਹੈ ਕਿ ‘ਦਿ ਫੈਮਿਲੀ ਮੈਨ’ ’ਚ ਮਨੋਜ ਬਾਜਪਾਈ ਤੇ ‘ਸਪੈਸ਼ਲ ਓ. ਪੀ. ਐੱਸ.’ ’ਚ ਕੇ. ਕੇ. ਮੈਨਨ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਿਆ। ਇਹ ਦੋਵੇਂ ਮੇਰੇ ਮਨਪਸੰਦ ਅਦਾਕਾਰ ਹਨ, ਜੋ ਪਰਦੇ ’ਤੇ ਛਾਅ ਗਏ ਹਨ।

ਮੇਰੇ ਸ਼ੋਅ ਤੇ ਪ੍ਰਦਰਸ਼ਨ ਨੂੰ ਓ. ਟੀ. ਟੀ. ਵੈੱਬ ਸੀਰੀਜ਼ ’ਚ ਸਭ ਤੋਂ ਵਧੀਆ ਮੁੱਖ ਪ੍ਰਦਰਸ਼ਨ ’ਚੋਂ ਇਕ ਵਜੋਂ ਨਾਮ ਦਿੱਤੇ ਜਾਣ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਮਹਿਸੂਸ ਕਰਦਾ ਹਾਂ। ਮੈਂ ਭਾਰਤੀ ਸਮੱਗਰੀ ਦਾ ਇਕ ਵੱਡਾ ਰਾਊਟਰ ਵੀ ਹਾਂ ਕਿਉਂਕਿ ਪਿਛਲੇ ਸਾਲਾਂ ’ਚ ਅਸੀਂ ਸ਼ਾਨਦਾਰ ਮੂਲ ਭਾਰਤੀ ਸ਼ੋਅ ਤਿਆਰ ਕੀਤੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News