ਫ਼ਿਲਮ ''ਗੰਧਾਰੀ'' ''ਚ ਨਜ਼ਰ ਆਵੇਗੀ ਤਾਪਸੀ ਪੰਨੂ

Wednesday, Sep 11, 2024 - 09:26 AM (IST)

ਫ਼ਿਲਮ ''ਗੰਧਾਰੀ'' ''ਚ ਨਜ਼ਰ ਆਵੇਗੀ ਤਾਪਸੀ ਪੰਨੂ

ਮੁੰਬਈ- ਅਦਾਕਾਰਾ ਤਾਪਸੀ ਪੰਨੂ ਹੁਣ ਫ਼ਿਲਮ 'ਗੰਧਾਰੀ' 'ਚ ਨਜ਼ਰ ਆਵੇਗੀ। ਫ਼ਿਲਮ ਦਾ ਨਿਰਦੇਸ਼ਨ ਦੇਵਅਸ਼ੀਸ਼ ਮਖੀਜਾ ਨੇ ਕੀਤਾ ਹੈ। ਫ਼ਿਲਮ 'ਗੰਧਾਰੀ' ਦੀ ਕਹਾਣੀ ਦਿਲਚਸਪ, ਦ੍ਰਿੜ੍ਹ ਇਰਾਦੇ ਅਤੇ ਨਿੱਜੀ ਦਾਅ ਪੇਚ ਨਾਲ ਭਰਪੂਰ ਹੈ। ਇਸ 'ਚ ਦਰਸ਼ਕ ਤਾਪਸੀ ਨੂੰ ਮਜ਼ਬੂਤ ਇਰਾਦੇ ਨਾਲ ਮਿਸ਼ਨ 'ਚ ਜੁਟੀ ਮਾਂ ਦੇ ਰੂਪ ਵਿੱਚ ਦੇਖ ਸਕਣਗੇ। ਇਸ ਫ਼ਿਲਮ ਲਈ ਤਾਪਸੀ ਨੇ ਇੱਕ ਵਾਰ ਫਿਰ ਲੇਖਕ ਤੇ ਨਿਰਮਾਤਾ ਕਨਿਕਾ ਢਿੱਲੋਂ ਨਾਲ ਹੱਥ ਮਿਲਾਇਆ ਹੈ। ਤਾਪਸੀ ਦਾ ਕਹਿਣਾ ਹੈ ਕਿ ਜਦੋਂ ਉਹ ਅਤੇ ਕਨਿਕਾ ਫ਼ਿਲਮ ਲਈ ਇਕੱਠੇ ਕੰਮ ਕਰਦੇ ਹਨ ਤਾਂ ਇੱਕ ਜਾਦੂ ਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ -ਇਸ ਅਦਾਕਾਰ ਨੂੰ ਪੁਲਸ ਨੇ ਕੀਤਾ ਏਅਰਪੋਰਟ ਤੋਂ ਗ੍ਰਿਫਤਾਰ, ਜਾਣੋ ਮਾਮਲਾ

ਤਾਪਸੀ ਦਾ ਕਹਿਣਾ ਹੈ ਕਿ ਉਹ ਇਸ ਤੀਬਰ ਕਿਰਦਾਰ ਲਈ ਕਾਫੀ ਉਤਸ਼ਾਹਿਤ ਹੈ। ਉਸ ਨੇ ਕਿਹਾ, 'ਮੈਂ ਨੌਂ ਸਾਲ ਪਹਿਲਾਂ ਐਕਸ਼ਨ ਫ਼ਿਲਮ 'ਚ ਕੰਮ ਕੀਤਾ ਸੀ ਅਤੇ ਮੈਂ ਅਜਿਹੀ ਹੀ ਕਹਾਣੀ ਦੀ ਉਡੀਕ ਕਰ ਰਹੀ ਸੀ, ਜੋ ਮੈਨੂੰ ਨਵੇਂ ਤਰੀਕੇ ਨਾਲ ਚੁਣੌਤੀ ਦੇਵੇ।' ਉਸ ਨੇ ਇਹ ਵੀ ਕਿਹਾ ਕਿ 'ਗੰਧਾਰੀ' ਬਦਲੇ ਦੀ ਭਾਵਨਾ ਤੋਂ ਪ੍ਰੇਰਿਤ ਮਾਂ ਦੀ ਕਹਾਣੀ ਹੈ, ਜਿਸ ਲਈ ਉਹ ਖੁਦ ਨੂੰ ਬਿਲਕੁਲ ਫਿੱਟ ਸਮਝਦੀ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News