ਮਹਿਲਾਵਾਂ ਨੂੰ ਬਿਕਨੀ ਪਹਿਨਣ ’ਤੇ ਟਰੋਲ ਕਰਨ ਵਾਲਿਆਂ ਨੂੰ ਤਾਪਸੀ ਪਨੂੰ ਨੇ ਦਿੱਤਾ ਜਵਾਬ

03/27/2021 5:35:55 PM

ਮੁੰਬਈ (ਬਿਊਰੋ)– ਤਾਪਸੀ ਪਨੂੰ ਹਮੇਸ਼ਾ ਤੋਂ ਹੀ ਫ਼ਿਲਮ ਇੰਡਸਟਰੀ ’ਚ ਮਹਿਲਾਵਾਂ ਨਾਲ ਹੋਣ ਵਾਲੇ ਭੇਦਭਾਵ ਬਾਰੇ ਗੱਲ ਕਰਦੀ ਆਈ ਹੈ। ਹੁਣ ਤਾਪਸੀ ਨੇ ਮਹਿਲਾਵਾਂ ਦੇ ਬਿਕਨੀ ਪਹਿਨਣ ਲਈ ਟਰੋਲ ਹੋਣ ਨੂੰ ਲੈ ਕੇ ਆਪਣੇ ਵਿਚਾਰ ਰੱਖੇ ਹਨ। ਤਾਪਸੀ ਨੇ ਸਵਾਲ ਚੁੱਕਿਆ ਕਿ ਜਦੋਂ ਮਰਦ ਆਪਣੀ ਅਰਧ ਨਗਨ ਜਾਂ ਸ਼ਰਟਲੈੱਸ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕਰਦੇ ਹਨ ਤਾਂ ਉਨ੍ਹਾਂ ਨੂੰ ਕੋਈ ਟਰੋਲ ਕਰਨ ਕਿਉਂ ਨਹੀਂ ਆਉਂਦਾ?

ਹਾਲ ਹੀ ’ਚ ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਮਹਿਲਾਵਾਂ ਦੇ ਰਿਪਡ ਜੀਨਜ਼ ਪਹਿਨਣ ਨੂੰ ਲੈ ਕੇ ਬਿਆਨ ਦਿੱਤਾ ਸੀ, ਜਿਸ ਕਾਰਨ ਇੰਟਰਨੈੱਟ ’ਤੇ ਕਾਫੀ ਹੰਗਾਮਾ ਹੋਇਆ ਤੇ ਮਹਿਲਾਵਾਂ ਨੇ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਵੀ ਦਿੱਤਾ।

ਅਜਿਹੇ ’ਚ ਤਾਪਸੀ ਪਨੂੰ ਨੂੰ ਇਕ ਇੰਟਰਵਿਊ ਦੌਰਾਨ ਸਵਾਲ ਪੁੱਛਿਆ ਗਿਆ ਕਿ ਮਹਿਲਾਵਾਂ, ਖਾਸ ਕਰ ਅਦਾਕਾਰਾਂ ਨੂੰ ਸਵਿਮਸੂਟ ’ਚ ਆਪਣੀ ਤਸਵੀਰ ਸਾਂਝੀ ਕਰਨ ਲਈ ਆਨਲਾਈਨ ਟਰੋਲਿੰਗ ਦਾ ਸ਼ਿਕਾਰ ਕਿਉਂ ਹੋਣਾ ਪੈਂਦਾ ਹੈ?

ਇਸ ’ਤੇ ਤਾਪਸੀ ਨੇ ਕਿਹਾ, ‘ਜਿਵੇਂ ਮੈਂ ਦੇਖਿਆ ਹੈ ਉਹ ਇਹ ਹੈ ਕਿ ਮਹਿਲਾਵਾਂ ਨੂੰ ਸਾਧਾਰਨ ਰੂਪ ਤੋਂ ਆਪਣੀ ਬਿਕਨੀ ਤਸਵੀਰ ਸਾਂਝੀ ਕਰਨ ਲਈ ਬਹੁਤ ਕੁਝ ਸੁਣਨਾ ਪੈਂਦਾ ਹੈ ਪਰ ਅਜਿਹਾ ਮਰਦਾਂ ਨਾਲ ਨਹੀਂ ਹੁੰਦਾ, ਜਦੋਂ ਉਹ ਆਪਣੀ ਜਿਮ ਜਾਂ ਬੀਚ ਦੀ ਅਰਧ ਨਗਨ ਤਸਵੀਰ ਸਾਂਝੀ ਕਰਦੇ ਹਨ।’

ਨੋਟ– ਤਾਪਸੀ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਦੱਸੋ।


Rahul Singh

Content Editor

Related News