ਰਾਮ ਚਰਨ ਦੀ ਫਿਲਮ ''ਪੈੱਡੀ'' ਦੇ ਸੈੱਟ ''ਤੇ ਪਹੁੰਚੇ ਟੀ-20 ਵਰਲਡ ਕੱਪ ਚੈਂਪੀਅਨ ਤਿਲਕ ਵਰਮਾ

Friday, Mar 20, 2026 - 12:36 PM (IST)

ਰਾਮ ਚਰਨ ਦੀ ਫਿਲਮ ''ਪੈੱਡੀ'' ਦੇ ਸੈੱਟ ''ਤੇ ਪਹੁੰਚੇ ਟੀ-20 ਵਰਲਡ ਕੱਪ ਚੈਂਪੀਅਨ ਤਿਲਕ ਵਰਮਾ

ਮੁੰਬਈ (ਏਜੰਸੀ) : ਦੱਖਣੀ ਭਾਰਤੀ ਸਿਨੇਮਾ ਦੇ ਦਿੱਗਜ ਅਦਾਕਾਰ ਰਾਮ ਚਰਨ ਦੀ ਆਉਣ ਵਾਲੀ ਫਿਲਮ 'ਪੈੱਡੀ' (Peddi) ਇਨੀਂ ਦਿਨੀਂ ਕਾਫੀ ਸੁਰਖੀਆਂ ਬਟੋਰ ਰਹੀ ਹੈ। ਇਸੇ ਦੌਰਾਨ ਫਿਲਮ ਦੇ ਸੈੱਟ ਤੋਂ ਇਕ ਦਿਲਚਸਪ ਖ਼ਬਰ ਸਾਹਮਣੇ ਆਈ ਹੈ। ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਅਤੇ ਟੀ-20 ਵਰਲਡ ਕੱਪ ਚੈਂਪੀਅਨ ਤਿਲਕ ਵਰਮਾ ਅਚਾਨਕ ਫਿਲਮ ਦੇ ਸੈੱਟ 'ਤੇ ਪਹੁੰਚੇ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ।

ਤਿਲਕ ਵਰਮਾ ਦਾ ਸ਼ਾਨਦਾਰ ਸਵਾਗਤ

ਫਿਲਮ ਦੇ ਮੇਕਰਸ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਤਿਲਕ ਵਰਮਾ ਦੇ ਸੈੱਟ 'ਤੇ ਪਹੁੰਚਣ ਦੀਆਂ ਝਲਕੀਆਂ ਦਿਖਾਈਆਂ ਗਈਆਂ ਹਨ। ਸੈੱਟ 'ਤੇ ਮੌਜੂਦ ਪੂਰੀ ਟੀਮ ਨੇ ਤਿਲਕ ਦਾ ਤਾੜੀਆਂ ਅਤੇ ਜੋਸ਼ ਨਾਲ ਸਵਾਗਤ ਕੀਤਾ। ਇਸ ਖਾਸ ਮੌਕੇ 'ਤੇ ਰਾਮ ਚਰਨ ਨੇ ਖੁਸ਼ੀ ਜ਼ਾਹਰ ਕਰਦਿਆਂ ਤਿਲਕ ਵਰਮਾ ਨੂੰ ਕ੍ਰਿਕਟ ਬੈਟ ਤੋਹਫ਼ੇ ਵਜੋਂ ਦਿੱਤਾ।

ਸਪੋਰਟਸ ਸੀਕਵੈਂਸ ਦੇਖ ਕੇ ਹੋਏ ਪ੍ਰਭਾਵਿਤ

ਮੇਕਰਸ ਮੁਤਾਬਕ ਤਿਲਕ ਵਰਮਾ ਨੇ ਫਿਲਮ ਦੇ ਕੁਝ ਸਪੋਰਟਸ ਸੀਕਵੈਂਸ (ਖੇਡ ਨਾਲ ਸਬੰਧਤ ਦ੍ਰਿਸ਼) ਦੇਖੇ ਅਤੇ ਉਹ ਇਸ ਤੋਂ ਕਾਫੀ ਪ੍ਰਭਾਵਿਤ ਨਜ਼ਰ ਆਏ। ਸੋਸ਼ਲ ਮੀਡੀਆ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਗਿਆ ਹੈ ਕਿ ਤਿਲਕ ਵਰਮਾ ਨੇ ਫਿਲਮ ਦੀ ਸ਼ੂਟਿੰਗ ਦੇਖ ਕੇ ਆਪਣਾ ਤਜ਼ਰਬਾ ਸਾਂਝਾ ਕੀਤਾ ਅਤੇ ਇਸ ਨੂੰ ਯਾਦਗਾਰ ਦੱਸਿਆ। ਬੁੱਚੀ ਬਾਬੂ ਸਨਾ ਦੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ 'ਪੈੱਡੀ' ਵਿੱਚ ਰਾਮ ਚਰਨ ਦੇ ਨਾਲ ਜਾਹਨਵੀ ਕਪੂਰ, ਸ਼ਿਵ ਰਾਜਕੁਮਾਰ, ਜਗਪਤੀ ਬਾਬੂ ਅਤੇ ਦਿਵਯੇਂਦੂ ਸ਼ਰਮਾ ਵਰਗੇ ਵੱਡੇ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਹ ਫਿਲਮ ਵੈਂਕਟ ਸਤੀਸ਼ ਕਿਲਾਰੂ (ਵ੍ਰਿਧੀ ਸਿਨੇਮਾ) ਅਤੇ ਮਾਈਥਰੀ ਮੂਵੀ ਮੇਕਰਸ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। 'ਪੈੱਡੀ' 30 ਅਪ੍ਰੈਲ, 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। 


author

cherry

Content Editor

Related News