ਪੀ. ਐੱਮ. ਮੋਦੀ ’ਤੇ ਸਵਰਾ ਭਾਸਕਰ ਨੇ ਕੱਸਿਆ ਤੰਜ, ਕਿਹਾ- ‘ਹਸਪਤਾਲ ’ਚ ਬੈੱਡ ਮੰਗ ਕੇ...’
Wednesday, Apr 21, 2021 - 03:18 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਸਿਨੇਮਾ ਦੇ ਨਾਲ ਜ਼ਮੀਨੀ ਪੱਧਰ ’ਤੇ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ। ਸਵਰਾ ਕਈ ਅੰਦੋਲਨਾਂ ਦੀ ਵੀ ਗਵਾਹ ਰਹੀ ਹੈ। ਇਸ ਤੋਂ ਇਲਾਵਾ ਉਹ ਹਰ ਮੁੱਦੇ ’ਤੇ ਖੁੱਲ੍ਹ ਕੇ ਆਪਣੀ ਰਾਏ ਦਿੰਦੀ ਹੈ, ਭਾਵੇਂ ਉਹ ਦੇਸ਼ ਨਾਲ ਜੁੜੀ ਹੋਵੇ ਜਾਂ ਵਿਦੇਸ਼ ਨਾਲ। ਹੁਣ ਸਵਰਾ ਇਕ ਵਾਰ ਫਿਰ ਕੇਂਦਰ ਸਰਕਾਰ ਤੋਂ ਨਾਰਾਜ਼ ਨਜ਼ਰ ਆ ਰਹੀ ਹੈ ਤੇ ਉਸ ਨੇ ਆਪਣਾ ਗੁੱਸਾ ਇੰਸਟਾਗ੍ਰਾਮ ਜ਼ਰੀਏ ਜ਼ਾਹਿਰ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਨੂੰ ਕੋਰੋਨਾ ਦੇ ਵਧਦੇ ਮਾਮਲਿਆਂ ਨੇ ਕੀਤਾ ਪ੍ਰੇਸ਼ਾਨ, ਦਿਹਾੜੀਦਾਰਾਂ ਲਈ ਆਖੀ ਇਹ ਗੱਲ
ਸਵਰਾ ਭਾਸਕਰ ਨੇ ਆਪਣੀ ਇੰਸਟਾ ਸਟੋਰੀ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿਖਾਈ ਦੇ ਰਹੇ ਹਨ। ਪ੍ਰਧਾਨ ਮੰਤਰੀ ਹੱਥ ਜੋੜ ਕੇ ਖੜ੍ਹੇ ਹਨ। ਤਸਵੀਰ ਦੇ ਹੇਠਾਂ ਕੈਪਸ਼ਨ ’ਚ ਲਿਖਿਆ ਹੈ, ‘ਮੰਦਰ ਉਥੇ ਹੀ ਬਣਾਇਆ ਜਾ ਰਿਹਾ ਹੈ, ਹਸਪਤਾਲ ’ਚ ਬੈੱਡ ਮੰਗ ਕੇ ਸ਼ਰਮਿੰਦਾ ਨਾ ਕਰੋ। ਧੰਨਵਾਦ।’ ਯਾਨੀ ਇਕ ਤਰ੍ਹਾਂ ਨਾਲ ਸਵਰਾ ਭਾਸਕਰ ਦਾ ਇਹ ਇਸ਼ਾਰਾ ਕੇਂਦਰ ਦੀ ਮੋਦੀ ਸਰਕਾਰ ਵੱਲ ਹੈ ਤੇ ਦੇਸ਼ ਦੀ ਮੌਜੂਦਾ ਸਥਿਤੀ ਪ੍ਰਤੀ ਇਹ ਉਨ੍ਹਾਂ ਦੀ ਪ੍ਰਤੀਕਿਰਿਆ ਹੈ।
ਸਵਰਾ ਭਾਸਕਰ ਦੀ ਮਾਂ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਈ ਹੈ ਤੇ ਖ਼ੁਦ ਨੂੰ ਅਲੱਗ ਵੀ ਕਰ ਚੁੱਕੀ ਹੈ। ਸਵਰਾ ਨੇ ਟਵੀਟ ਕੀਤਾ, ‘ਇਹ ਸਾਡੇ ਘਰ ਆਇਆ ਹੈ। ਮੇਰੀ ਮਾਂ ਤੇ ਕੁੱਕ ਕੋਵਿਡ-19 ਦਾ ਸ਼ਿਕਾਰ ਹੋ ਗਏ ਹਨ, ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਅਸੀਂ ਦਿੱਲੀ ਦੇ ਘਰ ’ਚ ਅਲੱਗ-ਥਲੱਗ ਹੋ ਗਏ ਹਾਂ। ਤੁਹਾਨੂੰ ਸਾਰਿਆਂ ਨੂੰ ਵੀ ਘਰ ਰਹਿਣਾ ਚਾਹੀਦਾ ਹੈ ਤੇ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ।
ਪੂਰੇ ਦੇਸ਼ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਲਗਭਗ 2 ਲੱਖ 59 ਹਜ਼ਾਰ ਨਵੇਂ ਕੋਰੋਨਾ ਮਰੀਜ਼ ਭਾਰਤ ਆਏ ਹਨ ਤੇ 1761 ਲੋਕਾਂ ਦੀ ਮੌਤ ਹੋ ਗਈ ਹੈ। ਲੋਕ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਬਿਸਤਰੇ ਨਾ ਲੈਣ ਦੀ ਸ਼ਿਕਾਇਤ ਕਰ ਰਹੇ ਹਨ। ਇਸ ਦੇ ਮੱਦੇਨਜ਼ਰ ਯੂ. ਪੀ. ਸਰਕਾਰ ਨੇ ਵੀਕੈਂਡ ਲੌਕਡਾਊਨ ਨਾਲ ਨਾਈਟ ਕਰਫਿਊ ਵੀ ਲਗਾਇਆ ਹੈ। ਇਸ ਤੋਂ ਇਲਾਵਾ ਛੇ ਦਿਨਾਂ ਲਈ ਦਿੱਲੀ ’ਚ ਤਾਲਾਬੰਦੀ ਲਾਗੂ ਕੀਤੀ ਗਈ ਹੈ।
ਨੋਟ– ਸਵਰਾ ਦੀ ਇਸ ਪੋਸਟ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।